• Home
 • »
 • News
 • »
 • punjab
 • »
 • TALWANDI SABO RESIDENTS OF VILLAGE GURUSAR JAGA STRONGLY OPPOSE MLA BALJINDER KAUR

ਤਲਵੰਡੀ ਸਾਬੋ : ਪਿੰਡ ਗੁਰੂਸਰ ਜਗਾ ਵਾਸੀਆਂ ਵੱਲੋਂ ਆਪ ਵਿਧਾਇਕਾ ਬਲਜਿੰਦਰ ਕੌਰ ਦਾ ਜ਼ੋਰਦਾਰ ਵਿਰੋਧ

ਪਿੰਡ ਵਾਸੀਆਂ ਨੇ ਵਿਧਾਇਕਾ ਦੇ ਪਿਤਾ ਨੂੰ ਕਈ ਸਵਾਲ ਕੀਤੇ ਜਿੰਨਾ ਦਾ ਜਵਾਬ ਦਿੱਤੇ ਬਿਨਾ ਆਖਿਰ ਉਹਨਾਂ ਨੂੰ ਵਾਪਸ ਜਾਣਾ ਪਿਆ

ਆਪ ਵਿਧਾਇਕਾ ਦਾ ਪਿੰਡ ਵਾਸੀ ਵਿਰੋਧ ਕਰਦੇ ਪਿੰਡ ਵਾਸੀ।

ਆਪ ਵਿਧਾਇਕਾ ਦਾ ਪਿੰਡ ਵਾਸੀ ਵਿਰੋਧ ਕਰਦੇ ਪਿੰਡ ਵਾਸੀ।

 • Share this:
  Munish Garg
  ਤਲਵੰਡੀ ਸਾਬੋ - ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਗੁਰੂਸਰ ਜਗਾ ਵਿਖੇ ਅੱਜ ਹਲਕੇ ਦੀ ‘ਆਪ’ ਵਿਧਾਇਕਾ ਬਲਜਿੰਦਰ ਕੌਰ ਅਤੇ ਉਹਨਾਂ ਦੇ ਪਿਤਾ ਦਰਸ਼ਨ ਸਿੰਘ ਨੂੰ ਪਿੰਡ ਦੇ ਕਿਸਾਨ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਪਿੰਡ ਵਾਸੀਆਂ ਨੇ ਵਿਧਾਇਕਾ ਦੇ ਪਿਤਾ ਨੂੰ ਕਈ ਸਵਾਲ ਕੀਤੇ ਜਿੰਨਾ ਦਾ ਜਵਾਬ ਦਿੱਤੇ ਬਿਨਾ ਆਖਿਰ ਉਹਨਾਂ ਨੂੰ ਵਾਪਸ ਜਾਣਾ ਪਿਆ।

  ਜਾਣਕਾਰੀ ਅਨੁਸਾਰ ਪਿੰਡ ਗੁਰੂਸਰ ਜਗਾ ਵਿਖੇ ਪਿੰਡ ਵਾਸੀਆਂ ਵੱਲੋਂ ਪਿੰਡ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਦੇ ਦਾਖਿਲੇ ਉਤੇ ਰੋਕ ਲਗਾਈ ਹੋਈ ਹੈ,ਪਰ ਅੱਜ ਹਲਕੇ ਦੀ ‘ਆਪ’ ਵਿਧਾਇਕਾ ਬਲਜਿੰਦਰ ਕੌਰ ਅਤੇ ਉਹਨਾਂ ਦੇ ਪਿਤਾ ਦਰਸ਼ਨ ਸਿੰਘ ਆਪਣੇ ਕਾਫਲੇ ਸਮੇਤ ਪਿੰਡ ਵਿੱਚ ਗਏ ਤਾਂ ਪਿੰਡ ਦੇ ਕਿਸਾਨ ਆਗੂਆਂ ਨੂੰ ਪਤਾ ਲੱਗਣ ਤੇ ਉਹਨਾਂ ਵਿਧਾਇਕਾ ਦੇ ਆਉਣ ਵਾਲੇ ਰਸਤੇ ਨੂੰ ਘੇਰ ਲਿਆ। ਭਾਂਵੇ ਕਿ ਘਿਰਾਉ ਨੂੰ ਦੇਖਦਿਆਂ ਵਿਧਾਇਕਾ ਅੱਗੇ ਨਹੀ ਆਈ ਪਰ ਉਹਨਾਂ ਦੇ ਪਿਤਾ ਦਰਸ਼ਨ ਸਿੰਘ ਨੇ ਜਦੋਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕਰਨ ਲੱਗੇ ਤਾਂ ਕਿਸਾਨਾਂ ਨੇ ਕਈ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਉਹ ਆਪਣੀ ਗੱਡੀ ਵਿੱਚ ਜਾ ਬੈਠੇ।  ਪਤਾ ਲਗਦੇ ਹੀ ਤਲਵੰਡੀ ਸਾਬੋ ਪੁਲਸ ਵੀ ਮੌਕੇ ਤੇ ਪੁੱਜ ਗਈ ਜਿੰਨਾ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਪਰ ਉਹ ਵਿਰੋਧ ਕਰਦੇ ਰਹੇ,ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਵਿਧਾਇਕਾ ਨੂੰ ਆਖਿਰ ਆਪਣਾ ਕਾਫਲਾ ਪਿੰਡ ਦੇ ਬਾਹਰ ਬਾਹਰ ਖੇਤਾ ਵਿੱਚੋਂ  ਲੰਘਦੇ ਰਾਸਤੇ ਰਾਹੀਂ ਪਿੰਡੋ ਬਾਹਰ ਜਾਣਾ ਪਿਆ।

  ਕਿਸਾਨ ਆਗੂਆਂ ਜਗਦੇਵ ਸਿੰਘ ਸਾਬਕਾ ਸਰਪੰਚ ਨੇ ਕਿਹਾ ਕਿ ਪਹਿਲਾਂ ਸਾਢੇ ਚਾਰ ਸਾਲ ਤਾਂ ਵਿਧਾਇਕਾ ਕਿਸੇ ਪਿੰਡ ਨਹੀ ਆਈ ਹੁਣ ਚੋਣਾਂ ਤੋਂ ਪਹਿਲਾਂ ਲੋਕਾਂ ਦਾ ਹਾਲ ਪੁੱਛਣ ਲਈ ਪੁੱਜਣਾ ਸ਼ੁਰੂ ਹੋ ਗਏ।ਉਹਨਾਂ ਕਿਹਾ ਕਿ ਪਿੰਡ ਵਿੱਚ ਸਾਰੀਆਂ ਪਾਰਟੀਆਂ ਦੇ ਸਿਆਸੀ ਆਗੂਆਂ ਦਾ ਦਾਖਿਲਾ ਬੰਦ ਕੀਤਾ ਹੋਇਆ ਹੈ,ਕਿਸਾਨ ਆਗੂ ਲਖਵੀਰ ਸਿੰਘ ਮੌੜ ਨੇ ਰੋਸ ਪ੍ਰਗਟ ਕੀਤਾ ਕਿ ਆਪ ਵਿਧਾਇਕਾ ਬਲਜਿੰਦਰ ਕੌਰ ਇੱਕ ਪਾਸੇ ਤਾਂ ਅੰਮ੍ਰਿਤਸਰ ਵਿਖੇ ਭਾਜਪਾ ਆਗੂਆਂ ਨਾਲ ਮੀਟਿੰਗ ਕਰ ਰਹੀ ਹੈ ਤੇੇ ਹਲਕੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।ਉਹਨਾਂ ਦੱਸਿਆ ਕਿ ਇਸ ਬਾਰੇ ਜਦੋਂ ਵਿਧਾਇਕਾ ਦੇ ਪਿਤਾ ਨੂੰ ਸਵਾਲ ਕੀਤਾ ਤਾਂ ਜਵਾਬ ਦਿੱਤੇ ਬਿੰਨਾ ਹੀ ਗੱਡੀ ਪਿਛੇ ਲੈ ਕੇ ਭੱਜ ਗਏ।
  Published by:Ashish Sharma
  First published: