• Home
 • »
 • News
 • »
 • punjab
 • »
 • TALWANDI SABO WATER FLOODED ON MAIN ROAD OF TAKHT SAHIB DUE TO RAIN

Talwandi Sabo: ਮੀਂਹ ਕਾਰਨ ਤਖ਼ਤ ਸਾਹਿਬ ਦੇ ਮੁੱਖ ਰਸਤੇ 'ਤੇ ਭਰਿਆ ਪਾਣੀ, ਸੰਗਤ 'ਚ ਰੋਸ

Talwandi Sabo: ਮੀਂਹ ਕਾਰਨ ਤਖ਼ਤ ਸਾਹਿਬ ਦੇ ਮੁੱਖ ਰਸਤੇ 'ਤੇ ਭਰਿਆ ਪਾਣੀ, ਸੰਗਤ 'ਚ ਰੋਸ

 • Share this:
  Munish Garg

  ਤਲਵੰਡੀ ਸਾਬੋ - ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ ਤੇਜ ਬਾਰਿਸ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਵਿਕਾਸ ਕਾਰਜਾ ਦੀ ਫਿਰ ਪੋਲ ਖੋਲ ਦਿੱਤੀ ਹੈ। ਬੀਤੀ ਰਾਤ ਹੋਈ ਤੇਜ ਬਾਰਿਸ ਕਰਕੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਜਾਂਦੇ ਮੁੱਖ ਰਾਸਤੇ ਉਤੇ ਕਾਫੀ ਪਾਣੀ ਭਰ ਗਿਆ, ਜਿਸ ਕਰਕੇ ਤਖਤ ਸਾਹਿਬ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਤਖਤ ਸਾਹਿਬ ਨੂੰ ਜਾਂਦੇ ਮੁੱਖ ਰਸਤੇ ‘ਤੇ ਖੜ੍ਹੇ ਪਾਣੀ ਅਤੇ ਸੀਵਰੇਜ ਸਿਸਟਮ ਦੇ ਮਾੜੇ ਪ੍ਰਬੰਧਾਂ ਕਾਰਨ  ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ।

  ਸੰਗਤਾਂ ਨੇ ਕਿਹਾ ਕਿ ਸਰਕਾਰ ਵਲੋਂ ਤਲਵੰਡੀ ਸਾਬੋ ਅੰਦਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਇਸਤੋਂ ਬਿਲਕੁਲ ਉਲਟ ਹਨ ਤੇ ਅੱਜ ਹਾਲਾਤ ਇਹ ਬਣ ਗਏ ਕਿ ਮਾੜੇ ਸੀਵਰੇਜ ਪ੍ਰਬੰਧਾਂ ਕਰਕੇ ਤਖਤ ਸਾਹਿਬ ਦੇ ਰਸਤੇ ‘ਚ ਪਾਣੀ ਭਰ ਗਿਆ। ਸਰਕਾਰਾਂ ਨੂੰ ਤਖ਼ਤ ਸਾਹਿਬ ਦੀ ਮਹਾਨਤਾ ਨੂੰ ਦੇਖਦੇ ਹੋਏ ਪਹਿਲ ਦੇ ਅਧਾਰ ਤੇ ਗੰਦੇ ਪਾਣੀ ਦਾ ਨਿਕਾਸ ਕਰਨਾ ਚਾਹੀਦਾ ਹੈ ਤਾਂ ਜੋ ਦੇਸ ਵਿਦੇਸ ਤੋ ਤਖ਼ਤ ਸਾਹਿਬ ਵਿਖੇ ਦਰਸਨ ਕਰਨ ਆਉਦੀਆਂ ਸੰਗਤਾਂ ਨੂੰ ਮੁਸਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

  ਉਧਰ ਨਗਰ ਕੌਂਸਲ ਦੇ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਮਾਨ ਨੇ ਮੰਨਿਆ ਕਿ ਬਾਰਿਸ਼ ਸਮੇ ਮੁਸਕਲਾਂ ਆਉਦੀਆਂ ਹਨ ਕਿਉਕਿ ਪਾਣੀ ਕੱਢਣ ਵਾਲੀਆਂ ਪਾਈਪਾ ਖਰਾਬ ਹੋ ਚੁੱਕੀਆਂ ਹਨ ਜਿਸ ਲਈ ਸਰਕਾਰ ਨੂੰ ਸੀਵਰੇਜ ਸਿਸਟਮ ਲਈ 19 ਕਰੋੜ ਦਾ ਪ੍ਰਜੈਕਟ ਤਿਆਰ ਕਰਕੇ ਭੇਜਿਆ ਸੀ ਤੇ ਉਮੀਦ ਹੈ ਕਿ ਜਲਦੀ ਹੀ ਪਾਸ ਹੋਣ ਤੇ ਕੰਮ ਸੁਰੂ ਕੀਤਾ ਜਾਵੇਗਾ। ਤਖ਼ਤ ਸਾਹਿਬ ਦੇ ਜਾਦੇ ਮੁੱਖ ਰਸਤੇ ਤੇ ਭਰੇ ਪਾਣੀ ਦਾ ਦ੍ਰਿਸ
  Published by:Ashish Sharma
  First published: