• Home
 • »
 • News
 • »
 • punjab
 • »
 • TANKER OVERTURNED ON A CAR TWO PEOPLE INCLUDING A WOMAN DEATH

ਕਾਰ ਉਤੇ ਪਲਟਿਆ ਟੈਂਕਰ, ਮਹਿਲਾ ਸਣੇ ਦੋ ਮੌਤਾਂ, ਇਕ ਜ਼ਖਮੀ

ਕਾਰ ਉਤੇ ਪਲਟਿਆ ਟੈਂਕਰ, ਮਹਿਲਾ ਸਣੇ ਦੋ ਮੌਤਾਂ, ਇਕ ਜ਼ਖਮੀ

 • Share this:
  ਜਲੰਧਰ ਦੇ ਨਕੋਦਰ ਰੋਡ ਉਤੇ ਸਥਿਤ ਪ੍ਰਤਾਪਪੁਰਾ ਵਿਚ ਇਕ ਐਚਪੀ ਗੈਸ ਏਜੰਸੀ ਦਾ ਟੈਂਕਰ ਬੇਕਾਬੂ ਹੋ ਕੇ ਕਾਰ ਉਤੇ ਪਲਟ ਗਿਆ। ਇਸ ਦੌਰਾਨ ਇਕ ਮਹਿਲਾ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਹੈ ਅਤੇ ਇਕ ਮਹਿਲਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਹੈ। ਜੋ ਇਕ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹੈ।

  ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਉਤੇ ਜਲੰਧਰ ਦੀ ਪੁਲਿਸ ਪਹੁੰਚ ਗਈ ਅਤੇ ਗੈਸ ਨਾਲ ਭਰੇ ਹੋਏ ਟੈਂਕਰ ਦੇ ਪਲਟਣ ਦੀ ਸੂਚਨਾ ਫੋਰਨ ਜਲੰਧਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੂੰ ਦਿੱਤੀ ਗਈ। ਜਲੰਧਰ ਦੇ ਐੱਸ ਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਹ ਟੈਂਕਰ ਬਠਿੰਡਾ ਤੋਂ ਜਲੰਧਰ ਵੱਲ ਆ ਰਿਹਾ ਸੀ ਅਤੇ ਜਲੰਧਰ ਤੋਂ ਕਾਰ ਵਿੱਚ ਸਵਾਰ ਅਧਿਆਪਕ ਆਪਣੀ ਡਿਊਟੀ ਉਤੇ ਨਕੋਦਰ ਵੱਲ ਜਾ ਰਹੇ ਸੀ ਪਰ ਰਸਤੇ ਵਿੱਚ ਹੀ ਇਹ ਹਾਦਸਾ ਹੋ ਗਿਆ। ਉਨ੍ਹਾਂ ਦੱਸਿਆ ਕਿ ਜ਼ਖਮੀ ਹੋਈ ਮਹਿਲਾ ਖਤਰੇ ਤੋਂ ਬਾਹਰ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਟੈਂਕਰ ਦੇ ਡਰਾਈਵਰ ਕੋਲੋਂ ਪੁੱਛ ਕੀਤੀ ਜਾਰੀ ਹੈ।
  Published by:Gurwinder Singh
  First published: