Home /News /punjab /

Tarn Taran Accident : ਦੋ ਕਾਰਾਂ ਦੀ ਹੋਈ ਆਹਮੋ-ਸਾਹਮਣੇ ਟੱਕਰ ਇੱਕ ਵਿਅਕਤੀ ਦੀ ਮੌਤ,3 ਲੋਕ ਗੰਭੀਰ ਜ਼ਖਮੀ

Tarn Taran Accident : ਦੋ ਕਾਰਾਂ ਦੀ ਹੋਈ ਆਹਮੋ-ਸਾਹਮਣੇ ਟੱਕਰ ਇੱਕ ਵਿਅਕਤੀ ਦੀ ਮੌਤ,3 ਲੋਕ ਗੰਭੀਰ ਜ਼ਖਮੀ

ਦਰਦਨਾਕ ਸੜਕ ਹਾਦਸੇ 'ਚ 1 ਵਿਅਕਤੀ ਦੀ ਮੌਤ,ਔਰਤ ਸਣੇ 3 ਲੋਕ ਜ਼ਖਮੀ

ਦਰਦਨਾਕ ਸੜਕ ਹਾਦਸੇ 'ਚ 1 ਵਿਅਕਤੀ ਦੀ ਮੌਤ,ਔਰਤ ਸਣੇ 3 ਲੋਕ ਜ਼ਖਮੀ

ਤਰਨਤਾਰਨ ਦੇ ਹਰੀਕੇ ਪਤਨ ਦੇ ਅੱਡਾ ਕਿਰਤੋਵਾਲ ਵਿਖੇ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ । ਇਸ ਸੜਕ ਹਾਦਸੇ ਵਿੱਚ ਇੱਕ ਔਰਤ ਸਮੇਤ 2 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣਾ ਗਿਆ ਹੈ। ਇਸ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਰਾਹਗੀਰਾਂ ਵੱਲੋਂ ਸਿਹਤ ਹਸਪਤਾਲ ਪੱਟੀ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਇੱਕ ਵਿਅਕਤੀ ਨੇ ਜ਼ਖ਼ਮਾਂ ਦੀ ਤਾਬ ਨਾ ਚਲਦੇ ਹੋਏ ਦਮ ਤੋੜ ਦਿੱਤਾ। ਜਦੋਂਕਿ ਦੂਜੀ ਕਾਰ ਸਵਾਰ ਮਾਂ ਪੁੱਤ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ।

ਹੋਰ ਪੜ੍ਹੋ ...
  • Share this:

ਤਰਨਤਾਰਨ : ਅਕਸਰ ਹੀ ਦੇਖਣ ਦੇ ਵਿੱਚ ਆਉਂਦਾ ਹੈ ਕਿ ਤੇਜ਼ ਰਫਤਾਰ ਹਾਦਸਿਆਂ ਦਾ ਕਰਨ ਬਣਦੀ ਹੈ ਅਤੇ ਕਈ ਲੋਕਾਂ ਨੂੰ ਇਨ੍ਹਾਂ ਸੜਕ ਹਾਦਸਿਆਂ ਦੇ ਵੱਚ ਆਪਣੀ ਜਾਨ ਤੱਕ ਗੁਅਣੀ ਪੈਂਦੀ ਹੈ। ਅਜਿਹਾ ਹੀ ਹਾਦਸਾ ਤਰਨਤਾਰਨ ਦੇ ਹਰੀਕੇ ਪਤਨ ਵਿਖੇ ਵਾਪਰਿਆ ਹੈ ਦਰਅਸਲ ਅੱਡਾ ਕਿਰਤੋਵਾਲ ਵਿਖੇ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ । ਇਸ ਸੜਕ ਹਾਦਸੇ ਵਿੱਚ ਇੱਕ ਔਰਤ ਸਮੇਤ 2 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣਾ ਗਿਆ ਹੈ। ਇਸ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਰਾਹਗੀਰਾਂ ਵੱਲੋਂ ਸਿਹਤ ਹਸਪਤਾਲ ਪੱਟੀ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਇੱਕ ਵਿਅਕਤੀ ਨੇ ਜ਼ਖ਼ਮਾਂ ਦੀ ਤਾਬ ਨਾ ਚਲਦੇ ਹੋਏ ਦਮ ਤੋੜ ਦਿੱਤਾ। ਜਦੋਂਕਿ ਦੂਜੀ ਕਾਰ ਸਵਾਰ ਮਾਂ ਪੁੱਤ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ।

ਮਿਲੀ ਜਾਣਕਾਰੀ ਦੇ ਮੁਤਾਬਕ ਜ਼ੀਰਾ ਦੇ ਪਿੰਡ ਮਲਸੀਆਂ ਵਾਸੀ ਸਰੂਪ ਸਿੰਘ ਪੁੱਤਰ ਗੁਰਨਾਮ ਸਿੰਘ ਕਾਰ 'ਤੇ ਸਵਾਰ ਹੋ ਕੇ ਪਿੰਡ ਚੀਮਾ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਅੱਡਾ ਕਿਰਤੋਵਾਲ ਨੇੜੇ ਪਹੁੰਚਿਆਂ ਤਾਂ ਸਾਹਮਣੇ ਤੋਂ ਆ ਰਹੀ ਕਾਰ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਨੂੰ ਚਰਨਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੁਰਜ ਦੇਵਾ ਸਿੰਘ ਚਲਾ ਰਿਹਾ ਸੀ। ਜੋ ਕਿ ਥਾਣਾ ਸਦਰ ਪੱਟੀ ਤੋਂ ਆਪਣੀ ਮਾਤਾ ਗੁਰਨਿੰਦਰ ਕੌਰ ਨੂੰ ਡਿਊਟੀ ਖਤਮ ਹੋਣ 'ਤੇ ਵਾਪਸ ਲੈ ਕੇ ਆ ਰਹੀ ਹੈ।

ਇਸ ਹਾਦਸੇ ਦੌਰਾਨ ਜ਼ਖ਼ਮੀ ਸ2ਰੂਪ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਗੰਭੀਰ ਜ਼ਖ਼ਮੀ ਚਰਨਜੀਤ ਸਿੰਘ ਤੇ ਉਸਦੀ ਮਾਤਾ ਗੁਰਨਿੰਦਰ ਕੌਰ ਹਸਪਤਾਲ 'ਚ ਜ਼ੇਰੇ ਇਲਾਜ ਹਨ। ਥਾਣਾ ਹਰੀਕੇ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਵਾਹਨ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।D

Published by:Shiv Kumar
First published:

Tags: Car, Death, Road acident, Tarn taran