ਤਰਨਤਾਰਨ: ਤਰਨਤਾਰਨ ਵਿਚ ਇੱਕ ਕਪੜਾ ਵਪਾਰੀ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਕਪੜਾ ਵਪਾਰੀ ਆਪਣੀ ਦੁਕਾਨ ਵਿੱਚ ਬੈਠਾ ਸੀ ਤਾਂ ਦੋ ਬਾਈਕ ਸਵਾਰਾਂ ਨੇ ਆਕੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਂ ਗੁਰਜੰਟ ਸਿੰਘ ਸੀ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਪਾਰੀ ਨੂੰ ਗੈਂਗਸਟਰ ਲੰਡਾ ਨਾਂ ਦੇ ਗੈਂਗਸਟਰ ਵੱਲੋਂ 20 ਲੱਖ ਰੁਪਏ ਫਿਰੌਤੀ ਮੰਗੀ ਜਾ ਰਹੀ ਸੀ। ਪਰ ਉਸ ਨੇ ਫਿਰੌਤੀ ਨਾ ਦਿੱਤੀ, ਜਿਸ ’ਤੇ ਅੱਜ ਦੋ ਬਾਈਕ ਸਵਾਰ ਦੁਕਾਨ ਵਿੱਚ ਆਏ ਤੇ ਕਪੜਾ ਵਿਖਾਉਣ ਦੀ ਗੱਲ ਆਖੀ। ਜਦੋਂ ਉਹ ਕਪੜਾ ਵਿਖਾਉਣ ਲੱਗਾ ਤਾਂ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਇਸ ਮਾਮਲੇ ਨੂੰ ਜਾਂਚ ਸ਼ੁਰੂ ਕਰ ਦਿੱਤੀ ਹੈ।
This is the state of law & order of the ‘Badlav Wali” Aam Aadmi sarkar. Another innocent done to death becoz he refused to pay extortion money to gangsters at Tarn Taran. @AAPPunjab @BhagwantMann @PunjabPoliceInd @PunjabGovtIndia @DGPPunjabPolice pic.twitter.com/CG30hdNBlr
— Bikram Singh Majithia (@bsmajithia) October 11, 2022
ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨੇ ਟਵਿਟ ਕੀਤਾ ਹੈ ਇਹ ਹੈ ‘ਬਦਲਾਵ ਵਾਲੀ’ ਆਮ ਆਦਮੀ ਸਰਕਾਰ ਦੀ ਅਮਨ-ਕਾਨੂੰਨ ਦੀ ਸਥਿਤੀ। ਤਰਨਤਾਰਨ ਵਿਖੇ ਗੈਂਗਸਟਰਾਂ ਨੂੰ ਫਿਰੌਤੀ ਦੇ ਪੈਸੇ ਦੇਣ ਤੋਂ ਇਨਕਾਰ ਕਰਨ ਕਾਰਨ ਇੱਕ ਹੋਰ ਨਿਰਦੋਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gangster, Murder, Punjab Police, Tarn taran