Home /News /punjab /

ਤਰਨਤਾਰਨ- 20 ਦਿਨ ਪਹਿਲਾਂ ਸਟੱਡੀ ਵੀਜ਼ਾ 'ਤੇ ਇੰਗਲੈਂਡ ਗਏ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ

ਤਰਨਤਾਰਨ- 20 ਦਿਨ ਪਹਿਲਾਂ ਸਟੱਡੀ ਵੀਜ਼ਾ 'ਤੇ ਇੰਗਲੈਂਡ ਗਏ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ

ਪਰਿਵਾਰ ਨੇ ਲੜਕੇ ਨੂੰ 2 ਏਕੜ ਜ਼ਮੀਨ ਗਹਿਣੇ ਰੱਖ ਕੇ ਇੰਗਲੈਂਡ ਭੇਜਿਆ ਸੀ

ਪਰਿਵਾਰ ਨੇ ਲੜਕੇ ਨੂੰ 2 ਏਕੜ ਜ਼ਮੀਨ ਗਹਿਣੇ ਰੱਖ ਕੇ ਇੰਗਲੈਂਡ ਭੇਜਿਆ ਸੀ

ਪਰਿਵਾਰ ਨੇ ਲੜਕੇ ਨੂੰ 2 ਏਕੜ ਜ਼ਮੀਨ ਗਹਿਣੇ ਰੱਖ ਕੇ ਇੰਗਲੈਂਡ ਭੇਜਿਆ ਸੀ

  • Share this:

Sidharth Arora

ਤਰਨਤਾਰਨ ਦੇ ਪਿੰਡ ਪੰਡੋਰੀ ਰੋਮਾਣਾ ਦੇ ਨੌਜਵਾਨ ਦੀ ਇੰਗਲੈਂਡ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ  ਦਾ ਨਾਮ ਪ੍ਰਭਨੂਰ ਸਿੰਘ ਹੈ। ਉਹ 20 ਦਿਨ ਪਹਿਲਾਂ ਸਟੈਂਡੀ ਵੀਜ਼ਾ ਤੇ ਇੰਗਲੈਂਡ ਗਿਆ ਸੀ। ਪ੍ਰਭਨੂਰ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਗਹਿਰੇ ਸਦਮੇ ਵਿਚ ਹੈ। ਪ੍ਰਭਨੂਰ ਚਾਰ ਭੈਣਾਂਂ ਦਾ ਇਕਲੌਤਾ ਭਰਾ ਸੀ। ਪਰਿਵਾਰ ਨੇ ਸਰਕਾਰ ਤੋਂ ਪ੍ਰਭਨੂਰ ਦੀ ਲਾਸ਼ ਨੂੰ ਘਰ ਵਿੱਚ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਲੜਕੇ ਦਾ ਅੰਤਮ ਸਸਕਾਰ ਕਰ ਸਕਣ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਰਫ ਦੋ ਏਕੜ ਜ਼ਮੀਨ ਹੈ। ਉਨ੍ਹਾਂ ਨੇ ਜ਼ਮੀਨ ਗਹਿਣੇ ਰੱਖ ਕੇ ਉਸ ਨੂੰ ਬਾਹਰ ਪੜ੍ਹਾਈ ਲਈ ਭੇਜਿਆ ਸੀ। ਸ਼ਨੀਵਾਰ ਨੂੰ  ਪ੍ਰਭਨੂਰ ਦੀ ਲਾਸ਼ ਇੰਗਲੈਂਡ ਵਿਖੇ ਦਰਖਤ ਨਾਲ ਲਟਕਦੀ ਹੋਈ  ਮਿਲੀ। ਪਰਿਵਾਰ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮਿਰਤਕ ਦੀ ਲਾਸ਼ ਨੂੰ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।

Published by:Ashish Sharma
First published:

Tags: Tarn taran