ਸਿਧਾਰਥ ਅਰੋੜਾ
ਤਰਨਤਾਰਨ: ਕਸਬਾ ਸਭਰਾਂ ਦਾਣਾ ਮੰਡੀ ਵਿਖੇ ਟਰੱਕ ਤੇ ਝੋਨੇ ਦੀ ਲਦਾਈ ਕਰਨ ਆਏ ਬਲਜਿੰਦਰ ਸਿੰਘ ਅਤੇ ਉਸ ਦੇ ਮੁੰਡੇ ਰਣਜੀਤ ਸਿੰਘ 'ਤੇ ਪਿੰਡ ਸਭਰਾ ਦੇ ਹੀ ਰਹਿਣ ਵਾਲੇ ਆੜ੍ਹਤੀਏ ਜਗਤਾਰ ਸਿੰਘ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਹਮਲੇ ਵਿੱਚ ਬਲਜਿੰਦਰ ਸਿੰਘ ਦੀ ਮੌਕੇੇ 'ਤੇ ਹੀ ਮੌਤ ਹੋ ਗਈ, ਜਦਕਿ ਬਲਜਿੰਦਰ ਸਿੰਘ ਦੇ ਮੁੰਡਾ ਰਣਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਥਾਣਾ ਸਦਰ ਪੱੱਟੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ, ਟਰੱਕ ਵਿੱਚ ਝੋਨੇ ਦੀ ਲੱਦਾਈ ਨੂੰ ਲੈ ਕੇ ਆੜਤੀਏ ਜਗਤਾਰ ਸਿੰਘ ਅਤੇ ਟਰੱਕ ਮਾਲਕ ਬਲਵਿੰਦਰ ਸਿੰਘ ਤੇ ਉਸ ਦੇ ਮੁੰਡੇ ਰਣਜੀਤ ਸਿੰਘ ਵਿੱਚ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਹੋ ਗਈ, ਜਿਸ ਨੂੰ ਲੈ ਕੇ ਆੜ੍ਹਤੀਆ ਜਗਤਾਰ ਸਿੰਘ ਗੁੱਸੇ ਵਿੱਚ ਆ ਗਿਆ ਅਤੇ ਬਲਜਿੰਦਰ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਜਦਕਿ ਬਲਜਿੰਦਰ ਦਾ ਮੁੰਡਾ ਰਣਜੀਤ ਸਿੰਘ ਜੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਨੂੰ ਅੰੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਉਧਰ, ਮੌਕੇ 'ਤੇ ਬਲਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਆੜ੍ਹਤੀਏ ਜਗਤਾਰ ਸਿੰਘ ਵਿਰੁੱਧ ਕੇਸ ਦਰਜ ਕਰਕੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਾਉਂਦਿਆਂ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਇਨਸਾਫ਼ ਲਈ ਕਿਹਾ ਹੈ।
ਥਾਣਾ ਸਦਰ ਪੱਟੀ ਦੇ ਐਸਐਚਓ ਲਖਬੀਰ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰ ਵੇਲੇ ਬਲਜਿੰਦਰ ਸਿੰਘ ਅਤੇ ਉਸ ਦਾ ਮੁੰਡਾ ਰਣਜੀਤ ਸਿੰਘ ਆਪਣੇ ਟਰੱਕ 'ਤੇ ਦਾਣਾ ਮੰਡੀ ਸਭਰਾ ਵਿਚੋਂ ਝੋਨੇ ਦੀ ਫਸਲ ਦੀ ਲਦਾਈ ਕਰਨ ਆਏ ਸੀ।ਜਦੋਂ ਉਹ ਆੜ੍ਹਤੀ ਜਗਤਾਰ ਸਿੰਘ ਦੀ ਆੜ੍ਹਤ 'ਤੇ ਗਏ ਤਾਂ ਉਥੇ ਝੋਨੇ ਦੀਆਂ ਬੋਰੀਆਂ ਗਿੱਲੀਆਂ ਹੋਣ ਕਾਰਨ ਬਲਵਿੰਦਰ ਸਿੰਘ ਨੇ ਗੱਡੀ ਵਿੱਚ ਝੋਨਾ ਲੱਦਣ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਆੜਤੀਏ ਨੂੰ ਜਗਤਾਰ ਸਿੰਘ ਵੱਲੋਂ ਕੋਈ ਤੇਜ਼ਧਾਰ ਹਥਿਆਰ ਬਲਜਿੰਦਰ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਮਲੇ ਵਿੱਚ ਅਗਲੀ ਕਾਰਵਾਈ ਅਰੰਭ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Murder, Paddy, Punjab government, Punjab Police, Tarn taran