Home /News /punjab /

ਬਲਾਤਕਾਰ ਮਾਮਲੇ 'ਚ ਭਗੌੜੇ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਟੀਮ 'ਤੇ ਹਮਲਾ, ਆਰੋਪੀ ਫਰਾਰ

ਬਲਾਤਕਾਰ ਮਾਮਲੇ 'ਚ ਭਗੌੜੇ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਟੀਮ 'ਤੇ ਹਮਲਾ, ਆਰੋਪੀ ਫਰਾਰ

ਚਾਰ ਪੁਲਿਸ ਮੁਲਾਜ਼ਮ ਵੀ ਜਖ਼ਮੀ ਲੱਗੀਆਂ ਮਾਮੂਲੀ ਸੱਟਾਂ

ਚਾਰ ਪੁਲਿਸ ਮੁਲਾਜ਼ਮ ਵੀ ਜਖ਼ਮੀ ਲੱਗੀਆਂ ਮਾਮੂਲੀ ਸੱਟਾਂ

ਚਾਰ ਪੁਲਿਸ ਮੁਲਾਜ਼ਮ ਵੀ ਜਖ਼ਮੀ ਲੱਗੀਆਂ ਮਾਮੂਲੀ ਸੱਟਾਂ

  • Share this:

ਸਿਧਾਰਥ ਅਰੋੜਾ

ਤਰਨ ਤਾਰਨ -ਸਾਲ 2017 ਵਿੱਚ ਦਰਜ ਬਲਾਤਕਾਰ ਦੇ ਮਾਮਲੇ ਵਿੱਚ ਭਗੌੜਾ ਕਰਾਰ ਦਿੱਤੇ ਜਾ ਚੁੱਕੇ ਆਰੋਪੀ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਟੀਮ ਉੱਤੇ ਆਰੋਪੀ ਅਤੇ ਉਸਦੇ ਪਰਵਾਰ ਵਾਲੀਆਂ ਨੇ ਹਮਲਾ ਕਰ ਦਿੱਤਾ। ਇਸ  ਦੌਰਾਨ ਦੋਸ਼ੀ ਉੱਥੇ ਫਰਾਰ ਹੋ ਗਿਆ। ਇਹ ਘਟਨਾ ਤਰਨ ਤਾਰਨ ਦੇ ਪਿੰਡ ਤੁੜ ਦੀ ਹੈ। ਘਟਨਾ ਤੋਂ ਬਾਅਦ ਪੁਲਿਸ ਫੋਰਸ ਨੇ ਮੌਕੇ ਉੱਤੇ ਪਹੁੰਚ  ਕੇ  ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ। ਪਰ ਆਰੋਪੀ ਕਿਤੇ ਵੀ ਨਹੀਂ ਮਿਲਿਆ।  ਪੁਲਿਸ ਟੀਮ ਉੱਤੇ ਹਮਲਾ ਕਰਨ ਦੇ ਇਲਜ਼ਾਮ ਵਿੱਚ ਛੇ ਸੱਤ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਘਟਨਾ ਵਿੱਚ ਚਾਰ ਪੁਲਸਕਰਮੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀ ਹਨ ਫਿਲਹਾਲ ਇਸ ਮਾਮਲੇ ਵਿੱਚ ਦਰਜਨ ਭਰ ਲੋਕਾਂ ਦੇ ਖਿਲਾਫ ਪੁਲਿਸ ਦੇ ਨਾਲ ਮਾਰ ਕੁੱਟ ਅਤੇ ਡਿਊਟੀ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਫਰਾਰ ਆਰੋਪੀ ਭੂਪਿੰਦਰ ਸਿੰਘ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਭੁਪਿੰਦਰ ਸਿੰਘ ਪਿੰਡ ਦੇ ਸਾਬਕਾ ਸਰਪੰਚ ਜੋਗਿੰਦਰ ਸਿੰਘ ਦਾ ਪੁੱਤਰ ਹੈ ਅਤੇ ਪੁਲਿਸ ਨੂੰ ਉਸਦੀ 3 ਸਾਲ ਤੋਂ ਤਲਾਸ਼ ਵਿਚ ਸੀ ।

ਡੀਐੱਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਆਰੋਪੀ ਭੁਪਿੰਦਰ ਸਿੰਘ ਬਲਾਤਕਾਰ ਦੇ ਮਾਮਲੇ ਵਿੱਚ ਭਗੌੜਾ ਸੀ ਅਤੇ ਉਸੀ ਦੀ ਤਲਾਸ਼ ਵਿੱਚ ਪੁਲਿਸ ਟੀਮ ਪਿੰਡ ਵਿੱਚ ਗਈ ਸੀ, ਜਿਸ ਉੱਤੇ ਆਰੋਪੀ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਹਮਲਾ ਕਰ ਦਿੱਤਾ। ਫਿਲਹਾਲ ਪੁਲਿਸ ਟੀਮ ਉੱਤੇ ਹਮਲਾ ਕਰਣ ਦੇ ਇਲਜ਼ਾਮ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਇਸਦੇ ਇਲਾਵਾ ਭੂਪਿੰਦਰ ਸਿੰਘ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਉਸਨੂੰ ਛੇਤੀ ਹੀ ਗਿਰਫਤਾਰ ਕਰ ਲਿਆ ਜਾਵੇਗਾ।

Published by:Ashish Sharma
First published:

Tags: Tarn taran