• Home
  • »
  • News
  • »
  • punjab
  • »
  • TARN TARAN BSF AND PUNJAB POLICE JOINT SEARCH OPERATION 6 PACKET HERION RECOVERED

TARN TARAN: BSF ਤੇ ਪੁਲਿਸ ਦੇ ਸਾਂਝੇ ਆਪਰੇਸ਼ਨ 'ਚ 30 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਪਾਕਿਸਤਾਨ ਤੋਂ ਆਏ ਡਰੋਨ ਨੇ ਤਰਨ ਤਾਰਨ ਦੇ ਸਰਹੱਦੀ ਪਿੰਡ ਉੱਤੇ ਸੁੱਟੀ 6 ਪੈਕੇਟ ਹੈਰੋਇਨ

ਪੁਲਿਸ ਅਧਿਕਾਰੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ

ਪੁਲਿਸ ਅਧਿਕਾਰੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ

  • Share this:
    Sidharth Arora

    ਤਰਨਤਾਰਨ ਸਰਹੱਦ ਉਤੇ ਤਾਇਨਾਤ ਬੀਐਸਐਫ ਦੀ 71 ਬਟਾਲੀਅਨ ਦੀ ਬਿਓਪੀ ਨੌਸ਼ਹਿਰਾ ਢਾਲਾ ਵਿੱਚ ਦੇਰ ਰਾਤ ਡਰੋਨ ਦੀ ਹਰਕਤ ਦੇਖੇ ਜਾਣ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਫ਼ਾਇਰਿੰਗ ਕੀਤੀ। ਇਸ ਤੋਂ ਬਾਅਦ ਬੀਐਸਐਫ਼ ਅਤੇ ਤਰਨਤਾਰਨ ਪੁਲਿਸ ਨੇ ਸਾਂਝੇ ਤੌਰ ਤੇ ਇਲਾਕੇ ਦੀ ਸਰਚ ਕੀਤੀ। ਇਸ ਦੌਰਾਨ ਛੇ ਪੈਕਟ ਹੈਰੋਇਨ ਦੇ ਬਰਾਮਦ ਹੋਏ। ਹੈਰੋਇਨ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਲੱਗਭਗ 30 ਕਰੋੜ ਰੁਪਏ ਦੱਸੀ ਜਾ ਰਹੀ ਹੈ। ਖਬਰ ਲਿਖੇ ਜਾਣ ਤਕ ਬੀਐਸਐਫ ਦੇ ਜਵਾਨਾਂ ਨੇ ਅਤੇ ਤਰਨ ਤਾਰਨ ਪੁਲਿਸ ਵਲੋ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਅਤੇ ਹਵੇਲੀਆਂ ਵਿੱਚ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਸੀ।

    ਡੀ ਐਸ ਪੀ ਸਿਟੀ ਤਰਨਤਾਰਨ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਦੇਰ ਰਾਤ ਬੀਐਸਐਫ ਦੇ ਅਧਿਕਾਰੀਆਂ ਨੇ ਸੂਚਨਾ ਦਿਤੀ ਸੀ ਕਿ ਬੀ ਬੀ ਓ ਪੀ ਨੌਸ਼ਹਿਰਾ ਢਾਲਾ ਨੇੜੇ ਡਰੋਨ ਦੀ ਹਰਕਤ ਦੇਖੀ ਗਈ ਹੈ। ਜਿਸ ਤੋਂ ਬਾਅਦ ਉਹ ਪੁਲਿਸ ਟੀਮ ਲੈ ਕੇ ਮੌਕੇ ਉੱਤੇ ਪੁੱਜੇ ਅਤੇ ਸਰਚ ਸ਼ੁਰੂ ਕੀਤੀ। ਕਈ ਘੰਟੇ ਸਰਚ ਕਰਨ ਤੋਂ ਬਾਅਦ 6 ਪੈਕੇਟ ਲਗਭਗ 6 ਕਿਲੋ ਹੈਰੋਇਨ ਦੇ ਬਰਾਮਦ ਹੋਏ। ਬਾਰਿਸ਼ ਤੇਜ ਹੋਣ ਕਾਰਨ ਸਰਚ ਵਿੱਚ ਰੋਕਣੀ ਪਈ ਲੇਕਿਨ ਇਸ ਦੌਰਾਨ ਕਿਸੀ ਨੂੰ ਵੀ ਅੱਗੇ ਨਹੀਂ ਜਾਉਣ ਦਿੱਤਾ। ਬਾਰਿਸ਼ ਖਤਮ ਹੋਣ ਤੋਂ ਬਾਅਦ ਦੁਬਾਰਾ ਸਰਚ ਸ਼ੁਰੂ ਕੀਤੀ ਜਾਵੇਗੀ।
    Published by:Ashish Sharma
    First published: