• Home
 • »
 • News
 • »
 • punjab
 • »
 • TARN TARAN CAR OCCUPANTS OPEN FIRE ON FURNITURE HOUSE SHOP OWNER SERIOUSLY INJURED

Tarn- Taran :ਕਾਰ ਸਵਾਰਾਂ ਨੇ ਫਰਨੀਚਰ ਹਾਊਸ ਦੁਕਾਨ ਮਾਲਿਕ 'ਤੇ ਕੀਤੀ ਫਾਇਰਿੰਗ, ਗੰਭੀਰ ਜਖ਼ਮੀ

ਪੁਲਿਸ ਨੇ ਅਣਪਛਾਤੇ ਕਾਰ ਸਵਾਰਾਂ ਦੇ ਖਿਲਾਫ਼ ਕੀਤਾ ਕੇਸ ਦਰਜ, ਦੋਸ਼ੀਆਂ ਦੀ ਭਾਲ ਜਾਰੀ

ਹਸਪਤਾਲ ਵਿੱਚ ਜ਼ੇਰੇ ਇਲਾਜ ਪੀੜਤ

ਹਸਪਤਾਲ ਵਿੱਚ ਜ਼ੇਰੇ ਇਲਾਜ ਪੀੜਤ

 • Share this:
  SIDHARTH ARORA

  ਤਰਨ ਤਾਰਨ ਦੇ ਕਸਬਾ ਪੱਟੀ ਦੇ ਲਾਹੋਰ ਰੋਡ ’ਤੇ ਇੱਕ ਫਰਨੀਚਰ ਹਾਉਸ ਦੁਕਾਨ ਮਾਲਿਕ ਦੇ ਕਾਰ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਗੰਭੀਰ ਜਖ਼ਮੀ ਕਰਕੇ ਫਰਾਰ ਹੋ ਗਏ> ਨੇੜਲੇ ਦੁਕਾਨਦਾਰਾਂ ਵੱਲੋਂ ਜਖ਼ਮੀ ਹਾਲਤ ’ਚ ਬਲਵਿੰਦਰ ਸਿੰਘ ਨੂੰ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ਼ ਸ਼ੁਰੂ ਕੀਤਾ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ। ਜਿਸ ਗੱਡੀ ਵਿਚ ਨੌਜਵਾਨ ਆਏ ਉਸ ਗੱਡੀ ਅੱਗੇ ਸਰਪੰਚ ਲਿਖਿਆ ਦੱਸਿਆ ਜਾ ਰਿਹਾ ਹੈ।

  ਘਟਨਾ ਸਥਾਨ ’ਤੇ ਪੱਟੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁੱਖੀ ਨੇ ਕਿਹਾ ਕਿ ਸ਼ੜਕ ’ਤੇ ਲੱਗੇ ਸੀਸੀਟੀਵੀ ਕੇਮਰੇ ਖੰਗਾਲੇ ਗਏ ਅਤੇ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਫਿਲਹਾਲ ਅਣਪਛਾਤੇ ਕਾਰ ਸਵਾਰ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

  ਜ਼ਖ਼ਮੀ ਦੁਕਾਨਦਾਰ ਬਲਵਿੰਦਰ ਸਿੰਘ ਅਤੇ ਉਸ ਦੇ ਕਰਮਚਾਰੀ ਦੇ ਮੁਤਾਬਿਕ ਉਹ ਸਵੇਰੇ ਜਦੋਂ ਦੁਕਾਨ ਉਤੇ ਪੁੱਜਿਆ ਅਤੇ ਜੇ ਉਹ ਆਪਣੀ ਬਾਈਕ ਸਟੈਂਡ ਉੱਤੇ ਲਗਾ ਰਿਹਾ ਸੀ ਕਿ ਇਕ ਕਾਰ ਉਸਦੇ ਨਜ਼ਦੀਕ ਆ ਕੇ ਰੁਕੀ ਅਤੇ ਉਸ ਵਿਚੋਂ ਇਕ ਵਿਅਕਤੀ ਬਾਹਰ ਆਇਆ ਅਤੇ ਉਸਨੇ ਉਸਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਉਹਦੇ ਪੈਰਾਂ ਚ ਲੱਗੀ। ਬਲਵਿੰਦਰ ਸਿੰਘ ਮੁਤਾਬਿਕ ਉਸ ਦੀ ਕਿਸੇ ਨਾਲ ਨਿੱਜੀ ਰੰਜਿਸ਼ ਨਹੀਂ ਹੈ।

  ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਦੇ ਮੁਤਾਬਿਕ ਇਸ ਘਟਨਾ ਦੇ ਸਬੰਧ ਵਿੱਚ ਅਣਪਛਾਤੇ ਕਾਰ ਸਵਾਰਾਂ ਦੇ ਉੱਤੇ ਕੇਸ ਦਰਜ ਕਰ ਲਿਆ ਗਿਆ ਹੈ ਇਸ ਸਬੰਧ ਵਿੱਚ ਇਕ ਸੀਸੀਟੀਵੀ ਫੁਟੇਜ ਵੀ ਉਹਨਾਂ ਦੇ ਹੱਥ ਲੱਗੀ ਹੈ ਜਲਦੀ ਹੀ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
  Published by:Ashish Sharma
  First published: