Home /News /punjab /

TARN TARAN-ਗੁਜਰਾਤ ਤੋਂ ਵਾਪਿਸ ਪਰਤ ਰਹੇ ਕੰਟੇਨਰ ਚਾਲਕ ਦੀ ਕਰੰਟ ਲੱਗਣ ਨਾਲ ਮੌਤ

TARN TARAN-ਗੁਜਰਾਤ ਤੋਂ ਵਾਪਿਸ ਪਰਤ ਰਹੇ ਕੰਟੇਨਰ ਚਾਲਕ ਦੀ ਕਰੰਟ ਲੱਗਣ ਨਾਲ ਮੌਤ

ਮ੍ਰਿਤਕ ਦੀ ਫਾਇਲ ਫੋਟੋ

ਮ੍ਰਿਤਕ ਦੀ ਫਾਇਲ ਫੋਟੋ

ਗੁਜਰਾਤ ਤੋਂ ਪੱਟੀ ਦੇ ਪਿੰਡ ਬਾਹਮਣੀਵਾਲਾ ਵਿੱਖੇ ਅਪਣੀ ਮਾਂ ਨੂੰ ਮਿਲਣ ਦੇ ਲਈ ਆ ਰਿਹਾ ਸੀ ਕੰਟੇਨਰ ਚਾਲਕ ,ਪਿੰਡ ਵਿੱਚ ਵੜ੍ਹਦਿਆਂ ਹੀ 11ਕੇਵੀ ਬਿਜਲੀ ਦੀਆਂ ਤਾਰਾਂ ਕੰਟੇਨਰ ਨਾ ਲੱਗਿਆ ਡਰਾਈਵਰ ਦੀ ਹੋਈ ਮੌਤ

 • Share this:
  ਸਿਧਾਰਥ ਅਰੋੜਾ

  ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਬਾਹਮਣੀਵਾਲਾ ਵਿੱਚ ਉਸ ਸਮੇਂ ਸ਼ੋਕ ਦਾ ਮਾਹੌਲ ਬਣ ਗਿਆ ਜਦੋਂ ਗੁਜਰਾਤ ਤੋਂ 18 ਟਾਇਰ ਵਾਲੇ ਕੰਟੇਨਰ ਲੈ ਕੇ ਘਰ ਪਰਤ ਰਹੇ ਡਰਾਈਵਰ ਦੀ 11 ਕੇਵੀ ਬਿਜਲੀ ਦੀਆਂ ਤਾਰਾਂ ਦੇ ਨਾਲ ਕੰਟੇਨਰ ਲੱਗਣ ਨਾਲ ਮੌਤ ਹੋ ਗਈ। ਡਰਾਈਵਰ ਦੀ ਪਛਾਣ ਲਖਬੀਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਲਖਬੀਰ ਸਿੰਘ 18 ਟਾਇਰਾਂ ਵਾਲੇ ਕੰਟੇਨਰ ਚਲਾਉਂਦਾ ਸੀ ਅਤੇ ਅੱਜ ਗੁਜਰਾਤ ਤੋਂ ਵਾਪਿਸ ਅਪਣੀ ਮਾਤਾ ਨੂੰ ਮਿਲਣ ਦੇ ਲਈ ਪਿੰਡ ਬਾਹਮਣੀ ਵਾਲਾ ਵਿਖੇ ਆ ਰਿਹਾ ਸੀ। ਇਹ ਘਟਨਾ ਪਿੰਡ ਬਾਹਮਣੀ ਵਾਲਾ ਵਿਖੇ ਹੀ ਵਾਪਰੀ ਅਤੇ ਕਰੰਟ ਲੱਗਣ ਨਾਲ ਲਖਬੀਰ ਸਿੰਘ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  ਮ੍ਰਿਤਕ ਲਖਬੀਰ ਸਿੰਘ ਦੀ ਮਾਤਾ ਸਲਵਿੰਦਰ ਕੌਰ ਅਤੇ ਪ੍ਰੀਵਾਰ ਨੇ ਦਸਿਆ ਕਿ ਲਖਬੀਰ ਸਿੰਘ ਦੇ ਪਿਤਾ ਬਲਕਾਰ ਸਿੰਘ ਦੀ ਮੌਤ ਹੋ ਗਈ ਹੈ। ਜਦੋਂਕਿ ਲਖਬੀਰ ਸਿੰਘ ਮੰਗਲਵਾਰ ਨੂੰ 18 ਟਾਇਰ ਕੰਟੇਨਰ ਨੰਬਰ ਜੀਜੇ 12 ਡੀਵੀ 2764 ਲੈ ਕੇ ਆਪਣੀ ਮਾਤਾ ਸਲਵਿੰਦਰ ਕੌਰ ਨੂੰ ਮਿਲਣ ਲਈ ਪਿੰਡ ਆ ਰਿਹਾ ਸੀ। ਪਿੰਡ ਵਿੱਚ ਦਾਖਲ ਹੁੰਦੇ ਹੀ ਕੰਟੇਨਰ ਰਸਤੇ ਵਿੱਚੋਂ ਲੰਘਦੀਆਂ 11 ਕੇਵੀ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ। ਜਿਸ ਕਾਰਨ ਡੱਬੇ ਵਿੱਚ ਕਰੰਟ ਆ ਗਿਆ। ਲਖਬੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲਖਬੀਰ ਸਿੰਘ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਸੀ। ਪਰ ਜ਼ਮੀਨ ਨਾ ਹੋਣ ਕਾਰਨ ਉਹ ਟਰੱਕ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਸੀ।  ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਿਟੀ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਤਾ ਸਲਵਿੰਦਰ ਕੌਰ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
  Published by:Ashish Sharma
  First published:

  Tags: Current, Deaths, Punjab Police, Tarn taran

  ਅਗਲੀ ਖਬਰ