Home /News /punjab /

TARN TARAN- ਪਿਉ ਨੇ ਕੀਤਾ ਅਪਣੀ 5 ਮਹੀਨਿਆਂ ਦੀ ਮਾਸੂਮ ਬੱਚੀ ਦਾ ਕਤਲ 

TARN TARAN- ਪਿਉ ਨੇ ਕੀਤਾ ਅਪਣੀ 5 ਮਹੀਨਿਆਂ ਦੀ ਮਾਸੂਮ ਬੱਚੀ ਦਾ ਕਤਲ 

ਬੱਚੀ ਦੀ ਫਾਇਲ ਫੋਟੋ

ਬੱਚੀ ਦੀ ਫਾਇਲ ਫੋਟੋ

ਪੁਲਿਸ ਨੇ ਮਾਮਲਾ ਦਰਜ ਕਰਕੇ ਬੱਚੀ ਦੇ ਕਾਤਲ ਪਿਤਾ ਨੂੰ ਕੀਤਾ ਗ੍ਰਿਫ਼ਤਾਰ 

  • Share this:
Sidharth Arora

ਤਰਨ ਤਾਰਨ ਦੇ ਮੁਰਾਦਪੁਰ ਦੇ ਰਾਮ ਦੇਵ ਕਲੋਨੀ ਵਿਚ ਇਕ ਵਿਅਕਤੀ ਨੇ ਆਪਣੀ ਪੰਜ ਮਹੀਨਿਆਂ ਦੀ ਬੱਚੀ ਨੂੰ ਜ਼ਮੀਨ 'ਤੇ ਸੁਟ ਸੁਟ ਕੇ ਮਾਰ ਦਿੱਤਾ । ਮਾਮਲਾ ਪਤੀ ਪਤਨੀ ਦੇ ਝਗੜੇ ਦਾ ਹੈ। ਇਸ ਇਲਾਕੇ ਵਿੱਚ ਰਹਿਣ ਵਾਲੇ ਅਬਦੁਲ ਅਤੇ ਉਸਦੀ ਪਤਨੀ ਮੱਖੂ ਵਿੱਚਕਾਰ ਝਗੜਾ ਰਹਿੰਦਾ ਸੀ। ਮ੍ਰਿਤਕ ਬੱਚੀ ਸੋਰਭੀ ਦੇ ਨਾਨਾ ਭੁੱਟੋ ਮੁਤਾਬਿਕ ਅਬਦੁਲ ਅਕਸਰ ਮੱਖੂ ਅਤੇ ਆਪਣੀ 5 ਮਹੀਨੇ ਦੀ ਬੱਚੀ ਸੋਰਭੀ ਨੂੰ ਕੁੱਟਦਾ ਰਹਿੰਦਾ ਸੀ। ਜਿਸ ਤੋਂ ਤੰਗ ਆਕੇ ਮੱਖੂ ਅਪਣੀ ਧੀ ਨੂੰ ਲੈ ਕੇ ਅਪਣੇ ਪੇਕੇ ਆ ਗਈ। ਅਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਤੋਂ ਬਾਦ ਪਤਨੀ ਆਪਣੇ 5 ਮਹੀਨੇ ਦੀ ਬੱਚੀ ਨੂੰ ਪੇਕੇ ਘਰ ਆ ਕੇ ਰਹਿਣ ਲੱਗ ਪਈ । ਭੁੱਟੋ ਮੁਤਾਬਿਕ ਅਬਦੁਲ ਅਪਣੇ ਜੀਜੇ ਦੇ ਨਾਲ ਉਹਨਾਂ ਦੇ ਘਰ ਆਇਆ ਅਤੇ ਮੱਖੂ ਨੂੰ ਘਰ ਵਾਪਿਸ ਜਾਨ ਲਈ ਕਹਿਣ ਲੱਗਾ ਲੇਕਿਨ ਮੱਖੂ ਨੇ ਵਾਪਿਸ ਜਾਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਅਬਦੁਲ ਨੇ ਮੱਖੂ ਕੋਲੋ ਅਪਣੀ ਧੀ ਖੋਹ ਲਈ ਅਤੇ ਭੱਜ ਗਿਆ। ਜਦ ਉਹਨਾਂ ਨੇ ਅਬਦੁਲ ਦਾ ਪਿੱਛਾ ਕੀਤਾ ਤਾਂ ਅਬਦੁਲ ਨੇ ਆਪਣੀ ਧੀ ਸੋਰਭੀ ਨੂੰ ਜ਼ਮੀਨ ਉੱਤੇ ਸੁੱਟ ਸੁੱਟ ਕੇ ਮਾਰ ਦਿੱਤਾ ਅਤੇ ਫਰਾਰ ਹੋ ਗਿਆ। ਜਿਸਦੀ ਸੂਚਨਾ ਉਹਨਾਂ ਨੇ ਪੁਲਿਸ ਨੂੰ ਦਿੱਤੀ।

ਥਾਣਾ ਸਿਟੀ ਦੇ ਮੁਖੀ ਉਪਕਾਰ ਸਿੰਘ ਨੇ ਦੱਸਿਆ ਕਿ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਆਰੋਪੀ ਅਬਦੁਲ ਦੇ ਖਿਲਾਫ ਕਤਲ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਬਦੁਲ ਨੂੰ ਗਿਰਫ਼ਤਾਰ ਵੀ ਕਰ ਲਿਆ ਗਿਆ ਹੈ।
Published by:Ashish Sharma
First published:

Tags: Murder, Punjab Police, Tarn taran

ਅਗਲੀ ਖਬਰ