ਸਿਧਾਰਥ ਅਰੋੜਾ
ਜੰਮੂ ਕਸ਼ਮੀਰ ਦੇ ਨੋਗ਼ਾਮ ਦੇ ਵੇਰੀਨਾਗ ਖੇਤਰ ’ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਬੁੱਧਵਾਰ ਦੀ ਸ਼ਾਮ ਜ਼ਖ਼ਮੀ ਹੋਏ ਭਾਰਤੀ ਸੈਨਾ ਦਾ ਲਾਂਸ ਨਾਇਕ ਜਸਬੀਰ ਸਿੰਘ ਨੇ ਸ਼ਹਾਦਤ ਦਾ ਜਾਮ ਪੀ ਲਿਆ ਹੈ। ਖਡੂਰ ਸਾਹਿਬ ਦੇ ਪਿੰਡ ਵੇਈਪੁਈ ਦੇ ਰਹਿਣ ਵਾਲੇ ਜਸਬੀਰ ਸਿੰਘ 19 ਰਾਸ਼ਟਰੀ ਰਾਈਫਲਜ਼ ’ਚ ਲਾਂਸ ਨਾਇਕ ਸਨ। ਜਸਬੀਰ ਸਿੰਘ 7 ਸਾਲ ਪਹਿਲਾਂ ਹੀ ਆਰਮੀ ਵਿਚ ਭਰਤੀ ਹੋਇਆ ਸੀ। ਸ਼ਹੀਦ ਜਸਬੀਰ ਸਿੰਘ ਦੀ ਮ੍ਰਿਤਕ ਦੇਰ ਅੱਜ ਉਹਨਾਂ ਦੇ ਪਿੰਡ ਵੇਈਪੁਈ ਪਹੁੰਚੀ, ਜਿਥੇ ਰਾਸਟਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ।
ਸ਼ਹੀਦ ਜਸਬੀਰ ਸਿੰਘ ਦੀ ਭੈਣ ਵੱਲੋਂ ਜਸਬੀਰ ਸਿੰਘ ਦੇ ਸ਼ਰੀਰ ਨੂੰ ਮੋਢਾ ਦਿੱਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਫੂਲਾ ਦੀ ਵਰਖਾ ਕੀਤੀ ਗਈ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਪਰਿਵਾਰ ਦੇ ਨਾਲ ਨਾਲ ਹਾਜ਼ਰੀਨ ਸਭ ਦੀਆਂ ਅੱਖਾ ਵਿਚ ਹੰਝੂ ਸਨ। ਸ਼ਹੀਦ ਜਸਬੀਰ ਸਿੰਘ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪਿਤਾ ਗੁਰਭੇਜ ਸਿੰਘ, ਮਾਤਾ ਸੁਖਵਿੰਦਰ ਕੌਰ ਛੋਟਾ ਭਰਾ ਰਣਜੀਤ ਸਿੰਘ ਅਤੇ ਸ਼ਾਦੀਸ਼ੁਦਾ ਭੈਣ ਰਾਜਵਿੰਦਰ ਕੌਰ ਹਨ।
ਸ਼ਹੀਦ ਜਸਬੀਰ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਜਸਬੀਰ ਹਾਲੇ ਕੁਆਰਾ ਸੀ ਲੇਕਿਨ ਅਗਲੇ ਸਾਲ ਜਸਬੀਰ ਦਾ ਵਿਆਹ ਹੋਣਾ ਸੀ ਸਾਰੀਆਂ ਰੀਜਾ ਮਨ ਵਿਚ ਹੀ ਰਹਿ ਗਿਆ। ਸ਼ਹੀਦ ਜਸਬੀਰ ਸਿੰਘ ਦਾ ਪਰਿਵਾਰ ਕਿਸਾਨੀ ਖਿੱਤੇ ਨਾਲ ਜੁੜਿਆ ਹੋਇਆ। ਸ਼ਹੀਦ ਜਸਬੀਰ ਸਿੰਘ ਦੇ ਪਿਤਾ ਗੁਰਭੇਜ ਸਿੰਘ ਉੱਤੇ ਸਾਢੇ ਚਾਰ ਲੱਖ ਰੁਪਏ ਦਾ ਕਰਜ਼ਾ ਹੈ। ਪੂਰੇ ਪਰਿਵਾਰ ਦੀ ਜਿੰਮੇਵਾਰੀ ਜਸਬੀਰ ਸਿੰਘ ਉਤੇ ਸੀ।
ਇਸ ਮੌਕੇ ਸ਼ਰਧਾਂਜਲੀ ਦੇਣੇ ਆਰਮੀ ਦੇ ਅਧਿਕਾਰੀਆਂ ਦੇ ਨਾਲ ਨਾਲ ਖਡੂਰ ਸਾਹਿਬ ਹਲਕੇ ਦੇ ਵਿਧਾਇਕ ਰਮਨਜੀਤ ਸਿੱਕੀ, ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਕਾਂਗਰਸ ਦੇ ਨੇਤਾ ਭੁਪਿੰਦਰ ਸਿੰਘ ਬਿੱਟੂ, ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ,ਆਮ ਆਦਮੀ ਪਾਰਟੀ ਤੋਂ ਮਜਿੰਦਰ ਸਿੰਘ ਲਾਲਪੁਰਾ ਅਤੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸ਼ਹੀਦ ਜਸਬੀਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tarn taran