• Home
 • »
 • News
 • »
 • punjab
 • »
 • TARN TARAN POLICE ARRESTED TWO DRUG SMUGGLERS WITH 15 KG OF OPIUM SIDHARTH ARORA GW

ਤਰਨ ਤਾਰਨ ਪੁਲਿਸ ਨੇ 15 ਕਿੱਲੋ ਅਫੀਮ ਸਣੇ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ 

ਤਰਨ ਤਾਰਨ ਦੇ ਸਰਹੱਦੀ ਕਸਬਾ ਭਿੱਖੀਵਿੰਡ ਦੇ ਰਹਿਣ ਵਾਲੇ ਨੇ ਦੋਵੇਂ ਨਸ਼ਾ ਤਸਕਰ

ਤਰਨ ਤਾਰਨ ਪੁਲਿਸ ਨੇ 15 ਕਿੱਲੋ ਅਫੀਮ ਸਣੇ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ 

ਤਰਨ ਤਾਰਨ ਪੁਲਿਸ ਨੇ 15 ਕਿੱਲੋ ਅਫੀਮ ਸਣੇ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ 

 • Share this:
  ਤਰਨ ਤਾਰਨ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਗੁਪਤ ਸੂਚਨਾ ਦੇ ਅਧਾਰ ਉਤੇ ਨਾਰਕੋਟਿਕਸ ਵਿਭਾਗ ਤੇ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਕਰਵਾਈ ਕਰਦਿਆਂ ਪਿੰਡ ਜਮਸਤਪੁਰ ਦੇ ਕੋਲ ਨਾਕਾਬੰਦੀ ਦੌਰਾਨ 2 ਵਿਅਕਤੀਆਂ ਨੂੰ 15 ਕਿਲੋ ਅਫੀਮ ਸਮਤੇ ਗ੍ਰਿਫਤਾਰ ਕਰ ਲਿਆ।

  ਦੋਵੇਂ ਨਸ਼ਾ ਤਸਕਰ ਪਲਸਰ ਮੋਟਰਸਾਈਕਲ ਉਤੇ ਸਵਾਰ ਹੋ ਕੇ ਤਰਨ ਤਾਰਨ ਸਿਟੀ ਵਿਚ ਆ ਰਹੇ ਸਨ।ਜਮਸਤਪੁਰ ਦੇ ਕੋਲ ਪੁਲਿਸ ਨੇ ਨਾਕਾ ਲਾਇਆ ਸੀ। ਨਾਕਾ ਦੇਖ ਕੇ ਮੋਟਰਸਾਈਕਲ ਪਿੱਛੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ।

  ਤਲਾਸ਼ੀ ਦੌਰਾਨ ਦੋਵਾਂ ਤੋਂ 15 ਕਿੱਲੋ ਅਫੀਮ ਬਰਾਮਦ ਹੋਈ। ਫੜੇ ਗਏ ਨਸ਼ਾ ਤਸਕਰਾਂ ਦੀ ਪਛਾਣ ਸਰਬਜੀਤ ਸਿੰਘ ਉਰਫ ਲਾਡੀ ਤੇ ਸਕਤਰ ਸਿੰਘ ਵਜੋਂ ਹੋਈ। ਦੋਵੇਂ ਤਸਕਰ ਅਫੀਮ ਨੂੰ ਰਾਜਸਥਾਨ ਤੋਂ ਲਿਆ ਕੇ ਜਿਲ੍ਹਾ ਤਰਨ ਤਾਰਨ ਵਿਚ ਸਪਲਾਈ ਕਰਦੇ ਸਨ।

  ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਅਫੀਮ ਰਾਜਸਥਾਨ ਤੋਂ ਕਿਸ ਤੋਂ ਲਿਆਏ, ਤਰਨ ਤਾਰਨ ਵਿਚ ਕਿਸ ਨੂੰ ਵੇਚਦੇ ਸੀ, ਇਸ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ।

  ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸ਼ਹਿਰੀ ਥਾਣਾ ਪੁਲਿਸ ਨੇ ਕਾਰਵਾਈ ਕਰਦਿਆਂ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਕੋਲੋਂ 15 ਕਿੱਲੋ ਅਫੀਮ ਬਰਾਮਦ ਕੀਤੀ ਗਈ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਅਫੀਮ ਕਿਥੋਂ  ਲਿਆਂਦੀ ਤੇ ਕਿਥੇ ਸਪਲਾਈ ਦੇਣੀ ਸੀ।
  Published by:Gurwinder Singh
  First published: