ਤਰਨਤਾਰਨ ਪੁਲਿਸ ਵੱਲੋਂ ਹਰੀਕੇ ਤੋਂ 7000 ਲਿਟਰ ਲਾਹਣ ਬਰਾਮਦ, 7 ਦੋਸ਼ੀਆਂ ਦੀ ਭਾਲ ਲਈ ਯਤਨ ਤੇਜ਼

News18 Punjabi | News18 Punjab
Updated: August 26, 2020, 8:03 PM IST
share image
ਤਰਨਤਾਰਨ ਪੁਲਿਸ ਵੱਲੋਂ ਹਰੀਕੇ ਤੋਂ 7000 ਲਿਟਰ ਲਾਹਣ ਬਰਾਮਦ, 7 ਦੋਸ਼ੀਆਂ ਦੀ ਭਾਲ ਲਈ ਯਤਨ ਤੇਜ਼
ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ

ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਇਸ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜਦ ਸੱਤ ਦੋਸ਼ੀਆਂ ਦੀ ਭਾਲ ਲਈ ਇੱਕ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ ਅਤੇ ਸਾਰੇ ਸ਼ੱਕੀ ਵਿਅਕਤੀ ਨੇੜਲੇ ਪਿੰਡਾਂ ਦੇ ਹੀ ਵਸਨੀਕ ਹਨ।

  • Share this:
  • Facebook share img
  • Twitter share img
  • Linkedin share img
ਰਾਜ ਵਿੱਚ ਚੱਲ ਰਹੇ ਨਾਜਾਇਜ਼ ਤੇ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਸਤਲੁਜ ਦਰਿਆ ਦੇ ਨਾਲ ਹਰੀਕੇ ਇਲਾਕੇ ਵਿੱਚ ਕੈਮਰਿਆਂ ਨਾਲ ਲੈਸ ਡਰੋਨਾਂ ਦੀ ਸਹਾਇਤਾ ਨਾਲ ਚਲਾਈ ਗਈ ਮੁਹਿੰਮ ਦੌਰਾਨ ਪਿੰਡ ਮਰੜ ਦੇ ਮੰਡ ਖੇਤਰ ਵਿੱਚੋਂ 7000 ਲੀਟਰ ਲਾਹਣ ਬਰਾਮਦ ਕੀਤੀ ਹੈ।

ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਇਸ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜਦ ਸੱਤ ਦੋਸ਼ੀਆਂ ਦੀ ਭਾਲ ਲਈ ਇੱਕ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ ਅਤੇ ਸਾਰੇ ਸ਼ੱਕੀ ਵਿਅਕਤੀ ਨੇੜਲੇ ਪਿੰਡਾਂ ਦੇ ਹੀ ਵਸਨੀਕ ਹਨ।

ਨਾਜਾਇਜ਼ ਸ਼ਰਾਬ ਵਿਰੁੱਧ ਇਹ ਵੱਡੀ ਕਾਰਵਾਈ ਐਸਐਸਪੀ ਤਰਨਤਾਰਨ ਦੀ ਅਗਵਾਈ ਹੇਠਲੀ ਟੀਮ ਦੁਆਰਾ ਇੱਕ ਬਹੁਤ ਹੀ ਸੁਚੱਜੇ ਢੰਗ ਨਾਲ ਅਮਲ ਵਿੱਚ ਲਿਆਂਦੀ ਗਈ ਕਾਰਵਾਈ ਦਾ ਨਤੀਜਾ ਸੀ ਜਿਨਾਂ ਨੇ ਮੌਕੇ ਤੋਂ ਸੱਤ ਕਿਸ਼ਤੀਆਂ ਵੀ ਬਰਾਮਦ ਕੀਤੀਆਂ। ਡੀਜੀਪੀ ਨੇ ਕਿਹਾ ਕਿ ਮੌਕੇ ਤੋਂ ਛੇ ਚੱਲਦੀਆਂ ਭੱਠੀਆਂ ਵੀ ਬਰਾਮਦ ਕੀਤੀਆਂ ਗਈਆਂ ਅਤੇ ਨਸ਼ਟ ਕਰ ਦਿੱਤੀਆਂ ਗਈਆਂ। ਉਨਾਂ ਦੱਸਿਆ ਕਿ ਜਬਤ ਕੀਤੀ ਲਾਹਣ ਵਿੱਚ 10 ਡਰੱਮ (10x200 = 2000 ਲਿਟਰ) ਅਤੇ 10 ਤਰਪਾਲਾਂ (10x500 = 5000 ਲਿਟਰ) ਸ਼ਾਮਲ ਹਨ।
ਉਨਾਂ ਦੱਸਿਆ ਕਿ ਡਰੋਨ ਕੈਮਰਿਆਂ ਰਾਹੀਂ ਪ੍ਰਾਪਤ ਕੀਤੀ ਗਈ ਮਹੱਤਵਪੂਰਣ ਜਾਣਕਾਰੀ ਦੇ ਅਧਾਰ ‘ਤੇ ਤਰਨਤਾਰਨ ਪੁਲਿਸ ਦੇ 125 ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੇ ਆਬਕਾਰੀ ਵਿਭਾਗ ਅਤੇ ਪੰਜਾਬ ਦੇ ਜੰਗਲਾਤ ਵਿਭਾਗ ਨਾਲ ਤਾਲਮੇਲ ਰੱਖਦਿਆਂ ਅੱਜ ਸਵੇਰੇ ਮੰਡ ਖੇਤਰ ਵਿਚ ਛਾਪੇ ਮਾਰੇ।

ਹੋਰ ਵੇਰਵੇ ਦਿੰਦਿਆਂ ਡੀ.ਜੀ.ਪੀ. ਨੇ ਦੱਸਿਆ ਕਿ ਖਾਸ ਸੂਹ ਦੇ ਅਧਾਰ ਤੇ, ਦਰਿਆ ਦੇ ਦਲਦਲ ਵਾਲੇ ਹਿੱਸੇ ਵਿੱਚ ਐਚ ਡੀ ਕੈਮਰਿਆਂ ਨਾਲ ਫਿੱਟ ਡਰੋਨਾਂ ਦੀ ਸਹਾਇਤਾ ਨਾਲ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਤਾਂ ਜੋ ਉਚੇ ਸਰਕੰਡੇ ਵਿੱਚ ਸ਼ਰਾਬ ਦੀਆਂ ਚਲਦੀਆਂ ਭੱਠੀਆਂ ਦੇ ਥਾਵਾਂ ਦੀ ਸਹੀ ਸਥਿਤੀ ਅਤੇ ਸ਼ੱਕੀ ਵਿਅਕਤੀਆਂ ਦੀ ਗਤੀਵਿਧੀ ਦਾ ਪਤਾ ਲਗਾਇਆ ਜਾ ਸਕੇ। ਇਸ ਲਈ ਸਿਖਲਾਈ ਪ੍ਰਾਪਤ ਡਰੋਨ ਚਾਲਕਾਂ ਨੂੰ ਵਿਸੇਸ਼ ਤੌਰ ‘ਤੇ ਪੰਜਾਬ ਆਰਮਡ ਪੁਲਿਸ, ਜਲੰਧਰ ਤੋਂ ਬੁਲਾਇਆ ਗਿਆ ਸੀ, ਜਿੰਨਾਂ ਨੂੰ ਇਹ ਛਾਪੇਮਾਰੀ ਕਰਨ ਤੋਂ ਇਕ ਦਿਨ ਪਹਿਲਾਂ ਕਰੀਬ 2 ਵਰਗ ਕਿਲੋਮੀਟਰ ਖੇਤਰ ਦੇ ਉਸ ਇਲਾਕੇ ਦੀ ਛਾਣਬੀਣ ਕਰਨ ਵਿਚ ਲਗਾਇਆ ਗਿਆ ਸੀ। ਉਨਾਂ ਕਿਹਾ ਕਿ ਦਰਿਆ ਦੇ ਉਸ ਦਲਦਲ ਵਾਲੇ ਇਲਾਕੇ ਵਿੱਚ ਲੰਬਾ ਤੇ ਸੰਘਣਾ ਘਾਹ ਹੋਣ ਕਾਰਨ ਆਮ ਹਾਲਤਾਂ ਵਿੱਚ ਉਥੇ ਪਹੁੰਚਣਾ ਔਖਾ ਹੈ ਜਿਸ ਲਈ ਕੈਮਰਿਆਂ ਨਾਲ ਫਿੱਟ ਡਰੋਨਾਂ ਦੀ ਵਰਤੋਂ ਕੀਤੀ ਗਈ।

ਡਰੋਨ ਕੈਮਰਿਆਂ ਨਾਲ ਖਿੱਚੀਆਂ ਫੋਟੋਆਂ ਅਤੇ ਵੀਡੀਓ ਦੀ ਫੁਟੇਜ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਸ਼ੱਕੀਆਂ ਦੀ ਪਛਾਣ ਲਈ ਦਿਖਾਈ ਗਈ ਸੀ ਅਤੇ ਸਥਾਨਕ ਲੋਕਾਂ ਦੁਆਰਾ ਮੁਹੱਈਆ ਕਰਵਾਈ ਗਈ ਜਾਣਕਾਰੀ ਦੇ ਅਧਾਰ ‘ਤੇ ਦਲੇਰ ਸਿੰਘ, ਕੁਲਬੀਰ ਸਿੰਘ, ਲਾਲੀ, ਮਨਜੀਤ ਸਿੰਘ, ਫੁੰਮਣ ਸਿੰਘ, ਮੋਹਨ ਸਿੰਘ ਅਤੇ ਬਲਵਿੰਦਰ ਸਿੰਘ ਉਰਫ ਨਿੰਮਾ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧ ਵਿੱਚ ਉਕਤ ਦੋਸ਼ੀਆਂ ਖਿਲਾਫ਼ ਹਰੀਕੇ ਥਾਣੇ ਵਿੱਚ ਆਬਕਾਰੀ ਕਾਨੂੰਨ ਹੇਠ ਐਫਆਈਆਰ ਨੰ. 112 ਮਿਤੀ 26.08.2020  ਅਧੀਨ ਧਾਰਾ  61/1/14 ਤਹਿਤ ਦਰਜ ਕੀਤੀ ਗਈ ਹੈ।
Published by: Ashish Sharma
First published: August 26, 2020, 8:01 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading