ਤਰਨ ਤਾਰਨ ਪੁਲਿਸ ਨੇ ਪਿੰਡ ਕੀੜੀਆਂ ਵਿਚੋਂ 28000 ਕਿਲੋ ਕੀਤੀ ਲਾਹਣ ਬਰਾਮਦ

News18 Punjabi | News18 Punjab
Updated: April 19, 2021, 10:04 AM IST
share image
ਤਰਨ ਤਾਰਨ ਪੁਲਿਸ ਨੇ ਪਿੰਡ ਕੀੜੀਆਂ ਵਿਚੋਂ 28000 ਕਿਲੋ ਕੀਤੀ ਲਾਹਣ ਬਰਾਮਦ
ਤਰਨ ਤਾਰਨ ਪੁਲਿਸ ਨੇ ਪਿੰਡ ਕੀੜੀਆਂ ਵਿਚੋਂ 28000 ਕਿਲੋ ਕੀਤੀ ਲਾਹਣ ਬਰਾਮਦ

ਸਰਚ ਅਪਰੇਸ਼ਨ ਦੌਰਾਨ ਪਿੰਡ ਵਿਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਸ਼ਿਕੰਜਾ ਕਸਦਿਆਂ ਹੋਇਆ ਸਰਚ ਦੌਰਾਨ 28000 ਲੀਟਰ ਲਾਹਣ, 08 ਤਰਪਾਲਾਂ ਅਤੇ 06 ਡਰੰਮ ਬ੍ਰਾਮਦ ਕੀਤੇ ਤੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

  • Share this:
  • Facebook share img
  • Twitter share img
  • Linkedin share img
ਜਿਲਾ ਤਰਨ ਤਾਰਨ ਪੁਲਿਸ ਨੇ ਮਾੜੇ ਅਨਸਰਾਂ ਅਤੇ ਨਜ਼ਾਇਜ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਤਰਨ ਤਾਰਨ ਪੁਲਿਸ ਤੇ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਥਾਣਾ ਹਰੀਕੇ ਦੇ ਅਧੀਨ ਆਉਂਦੇ ਪਿੰਡ ਕਿੜੀਆਂ ਵਿੱਚ ਸਰਚ ਅਪਰੇਸ਼ਨ ਕੀਤਾ ਗਿਆ। ਸਰਚ ਅਪਰੇਸ਼ਨ ਦੌਰਾਨ ਪਿੰਡ ਵਿਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਸ਼ਿਕੰਜਾ ਕਸਦਿਆਂ ਹੋਇਆ ਸਰਚ ਦੌਰਾਨ 28000 ਲੀਟਰ ਲਾਹਣ, 08 ਤਰਪਾਲਾਂ ਅਤੇ 06 ਡਰੰਮ ਬ੍ਰਾਮਦ ਕੀਤੇ ਤੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਤਰਨ ਤਾਰਨ ਦੇ ਐੱਸ ਐੱਸ ਪੀ ਧਰੂਮਨ ਐਚ.ਨਿੰਬਾਲੇ ਦੱਸਿਆ ਕਿ ਲਗਾਤਾਰ ਦਰਿਆ ਦੇ ਨਾਲ ਲਗਦੇ ਪਿੰਡਾਂ ਦੇ ਵਿੱਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਾਬੂ ਕੀਤਾ ਗਿਆ ਹੈ ਤੇ ਕਈ ਲੀਟਰ ਲਾਹਣ ਬਰਾਮਦ ਕੀਤੀ ਜਾ ਚੁੱਕੀ ਹੈ ਇਸ ਤਰਾਂ ਹੀ ਅੱਜ ਹਰੀਕੇ ਦੇ ਪਿੰਡ ਕੀੜਿਆਂ ਵਿੱਚ ਪੁਲੀਸ ਪਾਰਟੀ ਅਤੇ ਐਕਸਾਈਜ਼ ਵਿਭਾਗ ਵੱਲੋਂ ਰੇਡ ਕੀਤੀ ਗਈ ਸੀ ਤੇ ਪਿੰਡ ਕੀੜੀਆਂ ਵਿਚੋਂ 28000 ਲੀਟਰ ਲਾਹਣ,08 ਤਰਪਾਲਾਂ ਅਤੇ 06 ਡਰੰਮ ਬ੍ਰਾਮਦ ਕੀਤੇ ਤੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਦੋਸ਼ੀਆਂ ਦੀ ਪਛਾਣ ਨਿਸ਼ਾਨ ਸਿੰਘ ਉਰਫ ਬਰਗਰ ਪੁੱਤਰ ਮੁੱਖਾ ਸਿੰਘ ਵਾਸੀ ਕਿੜੀਆਂ ,ਸੋਨੀ ਪੁੱਤਰ ਸੁੱਚਾ ਸਿੰਘ,ਗੋਰਾ ਸਿੰਘ ਪੁੱਤਰ ਗੱਜਣ ਸਿੰਘ,ਲਾਡੀ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਹਰਦੇਵ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀਆਨ ਕਿੜੀਆਂ ਵਜੋਂ ਹੋਈ ਹੈੈ। ਦੋਸ਼ੀਆਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ।  ਜਲਦ ਹੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ । ਐੱਸ ਐੱਸ ਪੀ ਨੇ ਨਾਲ ਹੀ ਕਿਹਾ ਕਿ ਭਵਿੱਖ ਵਿੱਚ ਵੀ ਨਜ਼ਾਇਜ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਤਰਨ ਤਾਰਨ ਤੋਂ ਸਿਧਾਰਥ ਅਰੋੜਾ
Published by: Sukhwinder Singh
First published: April 19, 2021, 9:52 AM IST
ਹੋਰ ਪੜ੍ਹੋ
ਅਗਲੀ ਖ਼ਬਰ