ਤਰਨਤਾਰਨ- ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਖੇਤਾਂ 'ਚ ਦੱਬੀ ਚਾਰ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ

News18 Punjabi | News18 Punjab
Updated: July 16, 2021, 9:02 PM IST
share image
ਤਰਨਤਾਰਨ- ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਖੇਤਾਂ 'ਚ ਦੱਬੀ ਚਾਰ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ
ਪੁਲਿਸ ਅਧਿਕਾਰੀ ਪ੍ਰੈਸ ਕਾਨਫਰੰਸ ਦੌਰਾਨ ਬਰਾਮਦ ਹੈਰੋਇਨ ਬਾਰੇ ਜਾਣਕਾਰੀ ਦਿੰਦੇ ਹੋਏ।

ਤਰਨ ਤਾਰਨ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦੋ ਤਸਕਰਾਂ ਦੀ ਨਿਸ਼ਾਨਦੇਹੀ ਤੇ ਭਾਰਤ-ਪਾਕਿਸਤਾਨ ਦੀ ਸਰਹੱਦ ਤੋਂ 4 ਕਿਲੋ 600 ਗ੍ਰਾਮ ਹੈਰੋਇਨ ਕੀਤੀ ਬਰਾਮਦ 

  • Share this:
  • Facebook share img
  • Twitter share img
  • Linkedin share img
Sidharth Arora

ਤਰਨਤਾਰਨ ਦੀ ਪੁਲਸ ਨੇ ਸੂਚਨਾ ਦੇ ਆਧਾਰ ਤੇ ਪਿੰਡ ਡੱਲ ਵਿੱਚ ਰਹਿਣ ਵਾਲੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਤਸਕਰਾਂ ਦੀ ਨਿਸ਼ਾਨਦੇਹੀ ਤੇ ਬੀਐਸਐਫ ਦੇ ਨਾਲ ਮਿਲ ਕੇ ਬੀਐਸਐਫ ਦੀ ਡੱਲ ਪੋਸਟ ਨੇੜੇ ਖੇਤਾਂ ਵਿਚ ਦੱਬੀ ਚਾਰ ਕਿਲੋ 600 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਲਗਭਗ 23 ਕਰੋੜ ਰੁਪਏ ਹੈ। ਦੋਵੇਂ ਤਸਕਰਾਂ ਦੇ ਖ਼ਿਲਾਫ਼ ਥਾਣਾ ਖਾਲੜਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿਛ ਜਾਰੀ ਹੈ।

ਤਰਨਤਾਰਨ ਦੇ ਐਸ ਐਸ ਪੀ ਧਰੁਮਨ ਨਿੰਬਲੇ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਕਾਬਲ ਸਿੰਘ ਅਤੇ ਸੂਰਤਾ ਸਿੰਘ ਜੋ ਕਿ ਸਰਹੱਦੀ ਪਿੰਡ ਡੱਲ ਵਿੱਚ ਰਹਿੰਦੇ ਹਨ ਨਸ਼ੇ ਦਾ ਵੱਡਾ ਕਾਰੋਬਾਰ ਕਰਦੇ ਹਨ। ਇਸ ਸੂਚਨਾ ਦੇ ਆਧਾਰ ਤੇ ਡੀ ਐੱਸ ਪੀ ਭਿਖੀਵਿੰਡ ਰਾਜਬੀਰ ਸਿੰਘ ਦੀ ਨਿਗਰਾਨੀ ਵਿੱਚ ਟੀਮ ਬਣਾ ਕੇ ਦੀ ਮਦਦ ਨਾਲ ਡਲ ਪੋਸਟ ਨਜ਼ਦੀਕ ਤਸਕਰਾਂ ਵਲੋਂ ਦੱਸੇ ਗਏ ਖੇਤਾਂ ਵਿੱਚ ਸਰਚ ਸ਼ੁਰੂ ਕੀਤੀ ਗਈ। ਲਗਭਗ ਸਾਢੇ ਤਿੰਨ ਘੰਟੇ ਸਰਚ ਕਰਨ ਤੋਂ ਬਾਅਦ ਖੇਤਾਂ ਵਿੱਚ ਦੱਬੀ ਬੋਤਲਾਂ ਵਿੱਚੋਂ ਹੈਰੋਇਨ ਬਰਾਮਦ ਹੋਈ। ਬਰਾਮਦ ਹੈਰੋਇਨ ਦਾ ਵਜ਼ਨ 4 ਕਿਲੋ 600 ਗ੍ਰਾਮ ਨਿਕਲਿਆ। ਜਿਸ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਆਰੋਪੀ ਕਾਬਲ ਸਿੰਘ ਅਤੇ ਸੂਰਤ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਰਿਮਾਂਡ ਲੈਣ ਤੋਂ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਹੈ।
Published by: Ashish Sharma
First published: July 16, 2021, 8:57 PM IST
ਹੋਰ ਪੜ੍ਹੋ
ਅਗਲੀ ਖ਼ਬਰ