Sidharth Arora
ਤਰਨ ਤਾਰਨ- ਵਿਧਾਨ ਸਭਾ ਚੋਣਾਂ ਤੋਂ ਇਕ ਦਿਨ ਪਹਿਲਾਂ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਬੈਂਕ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਰਨਤਾਰਨ ਦੇ ਕਸਬਾ ਨੌਸ਼ਹਿਰਾ ਪਨੂੰਆਂ ਸਥਿਤ ਐਚ ਡੀ ਐਫ ਸੀ ਬੈਂਕ ਵਿੱਚ ਦੋ ਮੋਟਰਸਾਇਕਲਾਂ ਉਤੇ ਸਵਾਰ ਹੋ ਕੇ ਆਏ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਉ ਬੈਂਕ ਵਿੱਚੋ ਲਗਭਗ 25 ਲੱਖ ਦੀ ਲੁਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ ਬੈਂਕ ਵਿੱਚ ਮੌਜੂਦ ਸਟਾਫ ਅਤੇ ਪੈਸੇ ਜਮਾਂ ਕਰਵਾਉਣ ਆਏ ਵਿਅਕਤੀ ਦਾ ਮੋਬਾਇਲ, ਬੈਂਕ ਵਿੱਚ ਲਗਾ ਡੀਵੀਆਰ ਅਤੇ ਬੈਂਕ ਸੁਰੱਖਿਆ ਕਰਮੀ ਦੀ ਬੰਦੂਕ ਵੀ ਨਾਲ ਲੈ ਗਏ। ਲੁਟੇਰਿਆਂ ਦੀਆ ਤਸਵੀਰਾਂ ਬੈਂਕ ਦੇ ਨਾਲ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਤਰਨ ਤਾਰਨ ਦੇ ਐਸਐਸਪੀ ਗੁਰਲੀਨ ਸਿੰਘ ਮੌਕੇ ਉਤੇ ਪਹੁੰਚੇ। ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਐਸਐਸਪੀ ਨੇ ਕਿਹਾ ਕਿ ਲੁਟੇਰਿਆਂ ਨੂੰ ਫੜਨ ਦੇ ਲਈ ਟੀਮਾਂ ਬਣਾਈਆਂ ਹਨ ਅਤੇ ਜਲਦ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।