(Sidharth Arora)
ਤਰਨ ਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਪਿੰਡ ਜਮਾਰਹ ਵਿਖੇ 22 ਸਾਲਾ ਨੌਜਵਾਨ ਲੜਕੀ ਵਲੋ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵੱਲੋਂ ਕਮਰੇ ਅੰਦਰ ਗਾਡਰ ਨਾਲ ਫਾਹਾ ਲਿਆ ਗਿਆ ਹੈ। ਮ੍ਰਿਤਕਾਂ ਦੀ ਪਹਿਚਾਣ ਜਮੀਤ ਕੌਰ ਵਾਸੀ ਜਮਰਾਹ ਦੇ ਤੌਰ ਤੇ ਹੋਈ ਹੈ। ਮ੍ਰਿਤਕਾ ਜਮੀਤ ਕੌਰ ਬੀਤੇ ਦੋ ਦਿਨ ਤੋ ਘਰ ਤੋ ਲਾਪਤਾ ਸੀ ਅਤੇ ਅੱਜ ਸਵੇਰੇ ਹੀ ਘਰ ਵਾਪਿਸ ਆਈ ਸੀ। ਜਿਸਤੋਂ ਬਾਅਦ ਮ੍ਰਿਤਕ ਵਲੋ ਫਾਹਾ ਲਗਾ ਲਿਆ ਗਿਆ। ਮੌਕੇ ਤੇ ਪੁੱਜੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵਲੋਂ ਪਰਿਵਾਰਕ ਮੈਂਬਰ ਦੇ ਬਿਆਨ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ ।
ਮ੍ਰਿਤਕ ਦੇ ਪਰਵਾਰਿਕ ਮੈਂਬਰ ਨੇ ਦੱਸਿਆ ਮ੍ਰਿਤਕ ਲੜਕੀ ਘਰ ਤੋਂ ਚਲੀ ਗਈ ਸੀ। ਅੱਜ ਉਹ ਦੋ ਦਿਨ ਬਾਅਦ ਜਦ ਘਰ ਪਰਤੀ ਤਾਂ ਲੜਕੀ ਨੇ ਆਪਣੇ ਕਮਰੇ ਵਿਚ ਜਾ ਕੇ ਫਾਹਾ ਲਾਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਲੜਕੀ ਜਦ ਕਮਰੇ ਚੋਂ ਬਾਹਰ ਨਹੀਂ ਆਏ ਤਾਂ ਦਰਵਾਜ਼ਾ ਖੜਕਾਇਆ ਗਿਆ ਪਰ ਦਰਵਾਜ਼ਾ ਨਾ ਖੁੱਲ੍ਹਣ ਤੋੜ ਕੇ ਦੇਖਿਆ ਤਾਂ ਲੜਕੀ ਨੇ ਫਾਹਾ ਲੈ ਲਿਆ ਸੀ, ਜਿਸ ਦੀ ਮੌਕੇ ਤੇੇੇੇ ਹੀ ਮੌਤ ਹੋ ਚੁੱਕੀ ਸੀ। ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਪਹੁੰਚ ਕੇ ਬਣਦੀ ਕਾਰਵਾਈ ਸ਼ੁਰੂੂ ਕਰ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Suicide, Tarn taran