ਸਿਧਾਰਥ ਅਰੋੜਾ
ਤਰਨ ਤਾਰਨ ਦੇ ਥਾਣਾ ਗੋਇੰਦਵਾਲ ਸਾਹਿਬ ਅਤੇ ਸੀ ਆਈ ਏ ਸਟਾਫ ਦੀ ਟੀਮ ਨੇ ਸੂਚਨਾ ਦੇ ਆਧਾਰ ਉਤੇ ਇਲਾਕੇ ਵਿਚ ਰੇਡ ਕਰਕੇ ਮਾਝੇ ਵਿੱਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸੱਤ ਮੈਂਬਰੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਆਰੋਪੀਆਂ ਦੇ ਕੋਲੋਂ ਅੰਮ੍ਰਿਤਸਰ ਵਿੱਚ ਖੋਹੀ ਹੋਈ ਇੱਕ ਇਨੋਵਾ ਗੱਡੀ ਇਕ ਦੇਸੀ ਕੱਟਾ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਉਕਤ ਗਿਰੋਹ ਦੇ ਫਰਾਰ ਚਾਰ ਸਾਥੀਆਂ ਦੇ ਠਿਕਾਣੇ ਤੇ ਪੁਲੀਸ ਵੱਲੋਂ ਰੇਡ ਕੀਤੀ ਜਾ ਰਹੀ ਹੈ। ਪੁਲਿਸ ਨੇ 7 ਦੇ ਖਿਲਾਫ ਕੇਸ ਦਰਜ ਕਰ ਕੇ ਪੁੱਛਗਿੱਛ ਜਾਰੀ ਹੈ। ਮੁੱਢਲੀ ਪੁੱਛਗਿੱਛ ਸਾਹਮਣੇ ਆਇਆ ਕਿ ਇਹ ਗਿਰੋਹ ਅੰਮ੍ਰਿਤਸਰ-ਤਰਨ ਤਾਰਨ ਬਟਾਲਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ।
ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਕਰਨ ਦੀਪ ਸਿੰਘ ਨਿਵਾਸੀ ਰੂੜੀਵਾਲਾ, ਤਰਨ ਤਾਰਨ, ਹਰਮਨਜੀਤ ਸਿੰਘ ਨਿਵਾਸੀ ਟਾਂਡਾ ਅਤੇ ਮਨਪ੍ਰੀਤ ਸਿੰਘ ਨਿਵਾਸੀ ਚੋਹਲਾ ਸਾਹਿਬ ਤਰਨਤਾਰਨ ਦੇ ਰੂਪ ਵਜੋਂ ਹੋਈ ਹੈ ਜੱਦਕਿ ਇਹਨਾਂ ਦੇ ਫਰਾਰ ਸਾਥੀਆਂ ਵਿੱਚ ਗੁਰਪ੍ਰੀਤ ਸਿੰਘ, ਜਗਰੂਪ ਸਿੰਘ , ਸੁੱਖਰਾਜ ਸਿੰਘ ਅਤੇ ਹਰਮਨਪ੍ਰੀਤ ਸਿੰਘ ਸ਼ਾਮਿਲ ਹਨ।
ਐਸ ਐਸ ਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਗਰੋਹ ਦੇ ਫਰਾਰ ਜਗਰੂਪ ਸਿੰਘ , ਸੁੱਖਰਾਜ ਸਿੰਘ ਅਤੇ ਹਰਮਨਪ੍ਰੀਤ ਸਿੰਘ ਦੇ ਖਿਲਾਫ ਪਹਿਲਾਂ ਵੀ ਅੱਧਾ ਦਰਜਨ ਤੋਂ ਵੱਧ ਅਪਰਾਧਿਕ ਮਾਮਲਿਆਂ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ। ਐਸਐਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਉਕਤ ਗਿਰੋਹ ਇਕ ਇਨੋਵਾ ਗੱਡੀ ਅਤੇ ਕਾਰ ਦੇ ਵਿਚ ਸਵਾਰ ਹੋ ਕੇ ਥਾਣਾ ਗੋਇੰਦਵਾਲ ਸਾਹਿਬ ਦੇ ਇਲਾਕੇ ਵਿੱਚ ਘੁੰਮ ਰਹੇ ਹਨ ਇਸ ਸੂਚਨਾ ਦੇ ਆਧਾਰ ਉੱਤੇ ਪੁਲੀਸ ਟੀਮਾਂ ਗਠਿਤ ਕੀਤੀਆਂ ਰਹੀਆਂ ਅਤੇ ਇਲਾਕੇ ਵਿਚ ਚੈਕਿੰਗ ਸ਼ੁਰੂ ਕੀਤੀ ਗਈ। ਇਕ ਖਾਲੀ ਸੜਕ ਉੱਤੇ ਉਕਤ ਦੋਵੇਂ ਗੱਡੀਆਂ ਦਿਖਾਈ ਦਿੱਤੀਆਂ ਜਦ ਪੁਲੀਸ ਟੀਮ ਗੱਡੀ ਲਾਗੇ ਪੁੱਜੀ ਦਾ ਦੋਸ਼ੀਆਂ ਨੇ ਗੱਡੀ ਭਜਾ ਲਈ ਪਿੱਛਾ ਕਰਨ ਦੌਰਾਨ ਇਨੋਵਾ ਗੱਡੀ ਸਵਾਰਾਂ ਨੂੰ ਕਾਬੂ ਕਰ ਲਿਆ ਹੈ, ਜਦਕਿ ਸਵਿਫ਼ਟ ਕਾਰ ਸਵਾਰ 4 ਦੋਸ਼ੀ ਫਰਾਰ ਹੋ ਗਏ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Punjab Police, Tarn taran