• Home
 • »
 • News
 • »
 • punjab
 • »
 • TARN TARAN TWO ARRESTED INCLUDING THE LEADER OF A LOOTING GANG

TARN TARAN- ਲੁਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਮੁਖੀ ਸਮੇਤ ਦੋ ਗ੍ਰਿਫ਼ਤਾਰ

ਸੋਸ਼ਲ ਮੀਡਿਆ ਉੱਤੇ ਪੋਸਟ ਪਾ ਕੇ ਪੁਲਿਸ ਨੂੰ ਕੀਤਾ ਸੀ ਚੈਲੇਂਜ, ਗਿਰਫ਼ਤਾਰ ਕਰਕੇ ਦਿਖਾਓ

TARN TARAN- ਲੁਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਮੁਖੀ ਸਮੇਤ ਦੋ ਗ੍ਰਿਫ਼ਤਾਰ

 • Share this:
   Sidharth Arora

  ਤਰਨ ਤਾਰਨ ਪੁਲਿਸ ਨੇ ਮਾਝੇ ਵਿੱਚ ਲੁਟਾਂ ਖੋਹਾਂ ਕਰਨ ਵਾਲੇ ਸੱਤ ਮੈਂਬਰੀ ਗਰੋਹ ਦੇ ਮੁਖੀ ਸੁਖਰਾਜ ਸਿੰਘ ਅਤੇ ਉਸਦੇ ਰਾਇਟ ਹੈਂਡ ਹਰਮਨ ਉਰਫ ਦਾਣਾ ਨੂੰ ਗਵਾਲੀਅਰ ਤੋਂ ਗਿਰਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਸੁਖਰਾਜ ਨੇ ਕੁਝ ਸਮਾਂ ਪਹਿਲਾਂ ਸੋਸ਼ਲ ਮੀਡਿਆ ਪੇਜ ਉੱਤੇ ਪੋਸਟ ਪਾ ਕੇ ਪੁਲਿਸ ਨੂੰ ਚੈਲੇਂਜ ਵੀ ਕੀਤਾ ਸੀ ਕਿ ਜੇਕਰ ਹਿੰਮਤ ਹੈ ਤਾਂ ਉਸਨੂੰ ਗਿਰਫ਼ਤਾਰ ਕਰਕੇ ਦਿਖਾਓ। ਜਿਸ ਤੋਂ ਬਾਅਦ ਤਰਨ ਤਾਰਨ ਪੁਲਿਸ ਨੇ ਆਪਣੀ ਟੈਕਨੀਕਲ ਟੀਮ ਦੀ ਮਦਦ ਨਾਲ ਦੋਹਾਂ ਨੂੰ ਗਿਰਫ਼ਤਾਰ ਕੀਤਾ। ਦੋਹਾਂ ਦੇ ਖਿਲਾਫ ਵੱਖ ਵੱਖ ਥਾਣਿਆਂ ਵਿਚ ਪਹਿਲਾਂ ਤੋਂ ਕਈ ਅਪਰਾਧਿਕ ਮਾਮਲੇ ਦਰਜ ਹਨ। ਸੁਖਰਾਜ ਦਾ ਰਾਇਟ ਹੈਂਡ 19 ਸਾਲਾਂ ਹਰਮਨ ਉਰਫ ਦਾਣਾ ਜਿਸਨੇ 16 ਸਾਲ ਵਿੱਚ ਪਹਿਲਾ ਕਤਲ ਕੀਤਾ ਸੀ ਅਤੇ ਜਮਾਨਤ ਤੇ ਬਾਹਰ ਆਕੇ ਇਸ ਗੈਂਗ ਨਾਲ ਕੰਮ ਕਰਨ ਲੱਗ ਪਿਆ।

  ਐਸ ਐਸ ਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਸ ਗਿਰੋਹ ਦੇ 7 ਦੋਸ਼ੀ ਕਰਨਦੀਪ ਸਿੰਘ ਉਰਫ ਕਰਨ ਵਾਸੀ ਰੂੜੀਵਾਲਾ,ਹਰਮਨਜੀਤ ਸਿੰਘ ਉਰਫ ਹਰਮਨ ਵਾਸੀ ਟਾਂਡਾ,ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਚੋਹਲਾ ਸਾਹਿਬ,ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਚੋਹਲਾ ਸਾਹਿਬ ,ਜਗਰੂਪ ਸਿੰਘ ਉਰਫ ਜੂਪਾ ਵਾਸੀ ਜੱਲੇਵਾਲ,ਸੁਖਰਾਜ ਸਿੰਘ ਵਾਸੀ ਜੱਲੇਵਾਲ ਅਤੇ ਹਰਮਨਪ੍ਰੀਤ ਸਿੰਘ ਉਰਫ ਦਾਣਾ ਸਿੰਘ ਵਾਸੀ ਘੜਕਾ ਜੋ ਕਿ ਪਿਛਲੇ ਦਿਨ੍ਹਾ ਤੋਂ ਲੁੱਟ ਖੋਹ ਦੀਆਂ ਵਾਰਦਾਤਾ ਨੂੰ ਅੰਜ਼ਾਮ ਦਿੰਦੇ ਸਨ। ਜਿਸਤੇ ਪੁਲਿਸ ਪਾਰਟੀ ਵੱਲੋਂ ਰੇਡ ਕਰਕੇ 03 ਦੋਸ਼ੀ ਕਰਨਦੀਪ ਸਿੰਘ ਵਾਸੀ ਰੂੜੀਵਾਲਾ, ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਚੋਹਲਾ ਸਾਹਿਬ ਅਤੇ ਹਰਮਨਜੀਤ ਸਿੰਘ ਉਰਫ ਹਰਮਨ ਵਾਸੀ ਟਾਂਡਾ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਇਕ ਪਿਸਤੌਲ ਦੇਸੀ 315 ਬੋਰ 3 ਰੌਦ ਜਿੰਦਾ 315 ਬੋਰ, ਦੋ ਦਾਤਰ ਅਤੇ ਮਿਤੀ 11.04.22 ਨੂੰ ਥਾਣਾ ਰਣਜੀਤ ਐਵੀਨਿਊ ਕਮਿਸ਼ਨਰੇਟ ਅੰਮ੍ਰਿਤਸਰ ਦੇ ਏਰੀਆ ਵਿੱਚੋ ਹਥਿਆਰਾਂ ਦੀ ਨੋਕ ਤੇ ਖੋਈ ਇਨੋਵਾ ਗੱਡੀ ਸਮੇਤ ਕਾਬੂ ਕੀਤਾ ਗਿਆ ਅਤੇ ਜੋ ਬਾਕੀ 4 ਦੋਸ਼ੀ ਮੌਕਾ ਤੋ ਭੱਜਣ ਵਿੱਚ ਕਾਮਯਾਬ ਹੋ ਗਏ ਸਨ। ਜਿਨ੍ਹਾ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਟੀਮਾ ਲਗਾਈਆਂ ਗਈਆਂ ਸਨ।   ਦੌਰਾਨੇ ਤਫਤੀਸ਼ ਟੈਕਨੀਕਲ ਤੱਥਾਂ ਦੇ ਅਧਾਰ ਪਰ ਅਤੇ ਖੂਫੀਆਂ ਸੋਰਸਾ ਰਾਹੀਂ ਪਤਾ ਲਗਾ ਕਿ ਦੋਸ਼ੀਆਨ ਹਰਮਨਪ੍ਰੀਤ ਸਿੰਘ ਉਰਫ ਦਾਣਾ ਵਾਸੀ ਘੜਕਾ ਅਤੇ ਸੁਖਰਾਜ ਸਿੰਘ ਵਾਸੀ ਜੱਲੇਵਾਲ ਜੋ ਮੌਕੇ ਤੋਂ ਭੱਜੇ ਸਨ ,ਜੋ ਕਿ ਗਵਾਲੀਅਰ ਵਿਖੇ ਗੁਰਦੁਆਰਾ ਸਾਹਿਬ ਬੰਦੀ ਛੋੜ ਕਿਲਾ ਨਜ਼ਦੀਕ ਘੁੰਮਦੇ ਦੇਖੇ ਗਏ ਹਨ ।ਜਿਸਤੇ ਪੁਲਿਸ ਪਾਰਟੀ ਵੱਲੋਂ ਸਪੈਸ਼ਲ ਟੀਮਾਂ ਤਿਆਰ ਕੀਤੀਆਂ ਗਈਆ ,ਜਿਸਤੇ ਪੁਲਿਸ ਪਾਰਟੀ ਵੱਲੋਂ ਗਵਾਲੀਅਰ ਪਹੁੰਚ ਕੇ ਗੁਰਦੁਆਰਾ ਸਾਹਿਬ ਬੰਦੀ ਛੋੜ ਕਿਲਾ ਲਾਗੇ ਭਾਲ ਕੀਤੀ ਗਈ ਅਤੇ ਹਰਮਨਪ੍ਰੀਤ ਸਿੰਘ ਉਰਫ ਦਾਣਾ ਵਾਸੀ ਘੜਕਾ ਅਤੇ ਸੁਖਰਾਜ ਸਿੰਘ ਵਾਸੀ ਜੱਲੇਵਾਲ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੰਜਾਬ ਵਿੱਚ ਲਿਆ ਕੇ ਪੁੱਛ-ਗਿੱਛ ਕੀਤੀ ਗਈ। ਪੁੱਛ-ਗਿੱਛ ਦੌਰਾਨ ਉਕਤ ਦੋਸ਼ੀਆਂ ਦੀ ਨਿਸ਼ਾਨਦੇਹੀ ਪਰ 2 ਦੇਸੀ ਕਟੇ ਅਤੇ ਗੋਲੀਆਂ ਬਰਾਮਦ ਹੋਈਆਂ । ਬਾਕੀ ਰਹਿੰਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਟੀਮਾ ਲਗਾਈਆਂ ਗਈਆਂ ਹਨ।
  Published by:Ashish Sharma
  First published: