ਸਿਧਾਰਥ ਅਰੋੜਾ
ਤਰਨ ਤਾਰਨ ਦੇ ਸਰਹੱਦੀ ਪਿੰਡ ਮੁੱਠਿਆਂ ਵਾਲਾ ਨਜ਼ਦੀਕ ਪੈਂਦੇ ਸਤਲੁਜ ਬਿਆਸ ਦਰਿਆ ਉਤੇ ਨਹਾ ਰਹੇ ਦੋ ਨੌਜਵਾਨ ਦੇ ਡੁੱਬਣ ਦੀ ਖ਼ਬਰ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੋਨਾਂ ਦੀ ਪਛਾਣ ਮਨਦੀਪ ਸਿੰਘ ਉਮਰ 25 ਸਾਲ, ਸਾਜਨ ਸਿੰਘ ਉਮਰ 19 ਵਜੋਂ ਹੋਈ ਹੈ। ਦੋਨੋਂ ਨੌਜਵਾਨਾਂ ਦਾ ਆਪਸ ਵਿੱਚ ਚਾਚਾ-ਭਤੀਜਾ ਦਾ ਰਿਸ਼ਤਾ ਹੈ। ਇਸ ਦੋਵੇਂ ਵਿਸਾਖੀ ਦੇ ਤਿਉਹਾਰ ਤੇ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ ਅਤੇ ਬਾਅਦ ਵਿਚ ਦਰਿਆ ਕਿਨਾਰੇ ਨਹਾਉਣ ਚਲੇ ਗਏ। ਅਚਾਨਕ ਪਾਣੀ ਦਾ ਪੱਧਰ ਵੱਧਣ ਕਾਰਨ ਇਕ ਨੌਜਵਾਨ ਆਪਣਾ ਸੁੰਤਲਨ ਗੁਆ ਬੈਠਾ ਦੂਸਰਾ ਜਦ ਉਹਨੂੰ ਬਚਾਉਣ ਲੱਗਾ ਤਾਂ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਦੋਵੇ ਰੁੜ ਗਏ। ਇਸ ਘਟਨਾ ਦਾ ਪਤਾ ਲੱਗਣ ਤੇ ਬੀਐਸਐਫ ਦੇ ਜਵਾਨ, ਪੁਲਿਸ ਅਤੇ ਪਿੰਡ ਦੇ ਗੋਤਾਖੋਰਾਂ ਵੱਲੋਂ ਨੌਜਵਾਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਮੁਤਾਬਕ ਦੋਨੋਂ ਕਰੋ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਆਏ ਸਨ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪਿੰਡਾਂ ਦੇ ਲੋਕ ਮੌਕੇ ਤੇ ਪਹੁੰਚੇ
ਉਧਰ ਮੌਕੇ ਤੇ ਪਹੁੰਚੇ ਥਾਣਾ ਸਦਰ ਪੱਟੀ ਦੇ ਐੱਸ ਐੱਚ ਓ ਸੁਖਬੀਰ ਸਿੰਘ ਅਤੇ ਤਹਿਸੀਲਦਾਰ ਕਰਨਪਾਲ ਸਿੰਘ ਪੱਟੀ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਹੀ ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲੀ ਤਾਂ ਇੱਥੇ ਦਰਿਆ ਤੇ ਪਹੁੰਚੇ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਵੱਲੋਂ ਦੋਵਾਂ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਵਾਟਰ ਬੂਟ ਦੇ ਰਾਹੀ ਦਰਿਆ ਦੇ ਵਿਚ ਲੱਭਣ ਲਈ ਬੀਐਸਐਫ ਦੇ ਨਾਲ ਮਦਦ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjab Police, Tarn taran