Home /News /punjab /

Tarn-Taran: ਭਿੱਖੀਵਿੰਡ ਦੇ ਰੈਸਟੋਰੈਂਟ 'ਚ ਨੌਜਵਾਨ ਦੀ ਭੇਦਭਰੇ ਹਾਲਾਤਾਂ 'ਚ ਮੌਤ

Tarn-Taran: ਭਿੱਖੀਵਿੰਡ ਦੇ ਰੈਸਟੋਰੈਂਟ 'ਚ ਨੌਜਵਾਨ ਦੀ ਭੇਦਭਰੇ ਹਾਲਾਤਾਂ 'ਚ ਮੌਤ

ਮ੍ਰਿਤਕ ਦੀ ਫਾਇਲ ਫੋਟੋ

ਮ੍ਰਿਤਕ ਦੀ ਫਾਇਲ ਫੋਟੋ

ਰੈਸਟੋਰੈਂਟ ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ਚ ਹੋਈ ਮੌਤ

  • Share this:

ਸਿਧਾਰਥ ਅਰੋੜਾ

ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਸਰਹਦੀ ਕਸਬਾ ਭਿੱਖੀਵਿੰਡ ਵਿਖੇ ਇਕ ਰੈਸਟੋਰੈਂਟ 'ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਿੱਖੀਵਿੰਡ ਤੇ ਖਾਲੜਾ ਰੋਡ ਤੇ ਸਹਿਗਲ ਰੈਸਟੋਰੈਂਟ ਵਿੱਚ ਇੱਕ ਨੌਜਵਾਨ ਜਿਸ ਦਾ ਨਾਮ ਦਲਜੀਤ ਸਿੰਘ ਉਰਫ ਜੀਤਾ ਵਾਸੀ ਪਿੰਡ ਫਰੰਦੀਪੁਰ ਜੋ ਕਿ ਅੱਠ ਨੌਂ ਸਾਲ ਤੋਂ ਇਸ ਰੈਸਟੋਰੈਂਟ ਵਿੱਚ ਕੰਮ ਕਰਦਾ ਆ ਰਿਹਾ ਸੀ ਤਾਂ ਬੀਤੀ ਦੇਰ ਰਾਤ ਉਸ ਦੀ ਲਾਸ਼ ਰੈਸਟੋਰੈਂਟ ਦੇ ਛੱਤ ਉੱਪਰ ਬਣੇ ਬਾਥਰੂਮ ਵਿਚ ਇਕ ਟੂਟੀ ਨਾਲ ਲਟਕਦੀ ਮਿਲੀ।

ਮੌਕੇ ਤੇ ਪਹੁੰਚੀ ਪੁਲਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਪੁੁਲਿਸ ਨੇ ਮਾਮਲੇੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।  ਦੱਸਣਯੋਗ ਹੈ ਕਿ ਇਸ ਨੌਜਵਾਨ ਦੀ ਹੋਈ ਮੌਤ ਪਿੱਛੇ ਕੀ ਕਾਰਨ ਹਨ ਇਨ੍ਹਾਂ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

ਰੈਸਟੋਰੈਂਟ ਦੇ ਮਾਲਕ ਅਸ਼ਵਨੀ ਸਹਿਗਲ ਦਾ ਵੀ ਇਹ ਕਹਿਣਾ ਹੈ ਕਿ ਦਲਜੀਤ ਸਿੰਘ ਸ਼ਾਮ ਪੰਜ ਵਜੇ ਸਫਾਈ ਕਰਨ ਦੇ ਬਹਾਨੇ ਰੈਸਟੋਰੈਂਟ ਤੋਂ ਉਪਰ ਗਿਆ ਸੀ ਪਰ ਮੁੜ ਕੇ ਥੱਲੇ ਵਾਪਸ ਨਹੀਂ ਆਇਆ, ਜਿਸ ਤੋਂ ਬਾਅਦ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਕਾਫ਼ੀ ਭਾਲ ਤੋਂ ਬਾਅਦ ਸਾਨੂੰ ਇਹ ਪਤਾ ਚੱਲਿਆ ਕਿ ਇਹ ਨੌਜਵਾਨ ਬਾਥਰੂਮ ਵਿਚ ਹੈ ਜਦ ਅਸੀਂ ਕੁੰਡੀ ਤੋੜ ਕੇ ਵੇਖਿਆ ਤਾਂ ਦਲਜੀਤ ਸਿੰਘ ਉਰਫ ਜੀਤਾ ਦੀ ਲਾਸ਼ ਇਕ ਟੂਟੀ ਨਾਲ ਲਮਕ ਰਹੀ ਸੀ। ਮੌਕੇ ਤੇ ਪਹੁੰਚੇ ਦਲਜੀਤ ਸਿੰਘ ਉਰਫ ਜੀਤਾ ਦੇ ਭਰਾ ਰਣਜੀਤ ਸਿੰਘ ਨੇ ਵੀ ਦੱਸਿਆ ਹੈ ਕਿ ਉਨ੍ਹਾਂ ਨੂੰ ਕੋਈ ਪਤਾ ਨਹੀਂ ਕੀ ਕਾਰਨ ਬਣਿਆ ਹੈ ਅਤੇ ਨਾ ਹੀ ਦਲਜੀਤ ਸਿੰਘ ਉਰਫ਼ ਜੀਤੇ ਦਾ ਕਿਸੇ ਨਾਲ ਕੋਈ ਝਗੜਾ ਸੀ ਫਿਲਹਾਲ ਪੁਲਸ ਦੀ ਛਾਣਬੀਣ ਤੋਂ ਬਾਅਦ ਹੀ ਇਹ ਪਤਾ ਚੱਲ ਸਕਦਾ ਹੈ।


ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਐੱਸ ਐੱਚ ਓ ਜਸਵੰਤ ਸਿੰਘ ਭੱਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦਲਜੀਤ ਸਿੰਘ ਉਰਫ਼ ਜੀਤੇ ਦੀ ਲਾਸ਼ ਨੂੰ ਉਨ੍ਹਾਂ ਵੱਲੋਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਪੱਟੀ ਭੇਜ ਦਿੱਤਾ ਹੈ ਅਤੇ ਇਸ ਦੀ ਮੌਤ ਦੇ ਪਿੱਛੇ ਕੀ ਕਾਰਨ ਹੈ ਇਸ ਦੀ ਛਾਣਬੀਣ ਕੀਤੀ ਜਾ ਰਹੀ ਹੈ ।

Published by:Ashish Sharma
First published:

Tags: Crime news, Death, Punjab Police, Tarn taran