ਲਾਠੀਚਾਰਜ ਤੋਂ ਬਾਅਦ ਅਧਿਆਪਕ ਆਰਪਾਰ ਦੀ ਲੜਾਈ ਵਿੱਢਣ ਦੇ ਰੌਂਅ ਵਿਚ

Gurwinder Singh
Updated: February 12, 2019, 8:02 PM IST
ਲਾਠੀਚਾਰਜ ਤੋਂ ਬਾਅਦ ਅਧਿਆਪਕ ਆਰਪਾਰ ਦੀ ਲੜਾਈ ਵਿੱਢਣ ਦੇ ਰੌਂਅ ਵਿਚ
Gurwinder Singh
Updated: February 12, 2019, 8:02 PM IST
ਪਟਿਆਲਾ ਵਿਚ ਅਧਿਆਪਕਾਂ ਉਤੇ ਲਾਠੀਚਾਰਜ ਤੋਂ ਬਾਅਦ ਪੰਜਾਬ ਭਰ ਵਿਚ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ। ਇਸੇ ਤਰ੍ਹਾਂ ਪਟਿਆਲਾ, ਬਠਿੰਡਾ ਤੇ ਅੰਮ੍ਰਿਤਸਰ ਵਿਚ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਰੋਸ ਮੁਜਾਹਰਾ ਕੀਤਾ, ਉੱਥੇ ਹੀ ਲੋਕ ਸਭਾ ਵਿਚ ਵੀ ਅਧਿਆਪਕਾਂ ਉਤੇ ਹੋਏ ਲਾਠੀਚਾਰਜ ਦਾ ਮੁੱਦਾ ਗੂੰਜਿਆ। ਅਕਾਲੀ ਦਲ ਦੇ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਲੋਕ ਸਭਾ ਵਿਚ ਮੁੱਦਾ ਚੁੱਕਦੇ ਹੋਏ ਪੰਜਾਬ ਸਰਕਾਰ ਉਤੇ ਜੰਮ ਕੇ ਨਿਸ਼ਾਨੇ ਲਾਏ ਤੇ ਕੇਂਦਰ ਸਰਕਾਰ ਦੇ ਦਖਲ ਦੀ ਮੰਗ ਕੀਤੀ।

ਅਧਿਆਪਕਾਂ 'ਚ ਪੰਜਾਬ ਸਰਕਾਰ ਖਿਲਾਫ ਰੋਸ ਇੰਨਾ ਵਧ ਗਿਆ ਹੈ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਸਕੂਲਾਂ ਵਿੱਚ ਵੜਨਾ ਤੱਕ ਬੰਦ ਕਰ ਦਿੱਤਾ ਹੈ। ਅਧਿਆਪਕਾਂ ਨੇ ਐਲਾਨ ਕੀਤਾ ਹੈ ਕਿ ਜੇਕਰ 14 ਫਰਵਰੀ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਦਾ ਕੋਈ ਸਿੱਟਾ ਨਾ ਨਿਕਲਿਆ ਤਾਂ ਆਰਪਾਰ ਦੀ ਲੜਾਈ ਵਿੱਢ ਦੇਣਗੇ।

ਅਧਿਆਪਕਾਂ ਦੇ ਰੋਸ ਨੂੰ ਵੇਖਦਿਆਂ ਸਿੱਖਿਆ ਸਕੱਤਰ ਮਿੱਥੇ ਹੋਏ ਪ੍ਰੋਗਰਾਮ ਮੁਤਾਬਕ ਸਕੂਲਾਂ ਵਿੱਚ ਨਾ ਜਾ ਸਕੇ ਤੇ ਪ੍ਰੋਗਰਾਮ ਛੱਡ ਕੇ ਚੰਡ
First published: February 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...