ਪਟਿਆਲਾ ਵਿਖੇ ਸਰਕਾਰ ਖ਼ਿਲਾਫ਼ ਅਧਿਆਪਕਾਂ ਦਾ 'ਹੱਲਾ ਬੋਲ'

Sukhdeep Singh
Updated: April 15, 2018, 7:26 PM IST
ਪਟਿਆਲਾ ਵਿਖੇ ਸਰਕਾਰ ਖ਼ਿਲਾਫ਼ ਅਧਿਆਪਕਾਂ ਦਾ 'ਹੱਲਾ ਬੋਲ'
ਅਧਿਆਪਕਾਂ ਦਾ ਪਟਿਆਲਾ ਵਿਖੇ 'ਹੱਲਾ ਬੋਲ'
Sukhdeep Singh
Updated: April 15, 2018, 7:26 PM IST
ਲੁਧਿਆਣਾ 'ਚ ਪੁਲਿਸ ਦੇ ਡੰਡੇ ਖਾਣ ਵਾਲੇ ਪੰਜਾਬ ਦੇ ਅਧਿਆਪਕਾਂ ਨੇ ਐਤਵਾਰ ਨੂੰ ਆਪਣੀਆਂ ਹੱਕੀ ਮੰਗਾਂ ਲਈ ਸ਼ਾਹੀ ਸ਼ਹਿਰ 'ਚ ਮੋਰਚਾ ਖੋਲਿਆ ਹੈ| ਟੀਚਰ ਮੁੱਖ ਮੰਤਰੀ ਦੇ ਕੰਨਾਂ ਤੱਕ ਆਪਣਾ ਆਵਾਜ਼ ਪੁਚਾਉਣ ਲਈ ਪਿੰਡ ਜੱਸੋਵਾਲ ਇਕੱਠੇ ਹੋਏ ਹਨ| ਟਿੱਚਰਾਂ ਵੱਲੋਂ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਕਰਨਾ ਸੀ ਪਰ ਰੱਖਿਆ ਦੇ ਪੁਖ਼ਤਾ ਇੰਤਜ਼ਾਮ ਸਨ ਅਤੇ ਅਧਿਆਪਕਾਂ ਦੇ ਪ੍ਰਦਰਸ਼ਨ ਨਾਲ ਸ਼ਾਹੀ ਸ਼ਹਿਰ 'ਚ ਹੰਗਾਮਾ ਹੁੰਦਾ ਇਸ ਤੋਂ ਪਹਿਲਾ ਹੀ ਸਰਕਾਰ ਵੱਲੋਂ ਗੱਲਬਾਤ ਦਾ ਸੁਨੇਹਾ ਭੇਜ ਦਿੱਤਾ ਗਿਆ ਸੀ| ਮੁੱਖ ਮੰਤਰੀ ਵੱਲੋਂ ਭੇਜੀ ਗਈ ਇਸ ਚਿੱਠੀ ਚ ਅਧਿਆਪਕਾਂ ਨੂੰ ਭਰੋਸਾ ਦਿੱਤਾ ਗਿਆ ਕੀ 27 ਅਪ੍ਰੈਲ ਨੂੰ ਮੁੱਖ ਮੰਤਰੀ ਅਧਿਆਪਕਾਂ ਨਾਲ ਮੁਲਾਕਾਤ ਕਰਨਗੇ ਅਤੇ ਇਸੇ ਭਰੋਸੇ ਸਦਕਾ ਅਧਿਆਪਕਾਂ ਨੇ ਧਰਨਾ ਖ਼ਤਮ ਕਰ ਦਿੱਤਾ ਅਤੇ 22 ਐਪ੍ਰਲ ਨੂੰ ਇੱਕ ਮੀਟਿੰਗ ਸੱਦੀ ਤਾਂ ਜੋ ਮੁੱਖ ਮੰਤਰੀ ਨਾਲ ਬੈਠਕ ਤੋਂ ਪਹਿਲਾ ਰਣਨੀਤੀ ਤਿਆਰ ਕੀਤੀ ਜਾ ਸਕੇ|

ਸੜਕਾਂ ਉੱਤੇ ਉੱਤਰਨ ਪਿੱਛੇ ਅਧਿਆਪਕਾਂ ਦੀਆਂ ਮੁੱਖ ਮੰਗਾਂ ...
-ਬਿਨਾਂ ਕਿਸੇ ਸ਼ਰਤ ਰੈਗੂਲਰ ਕੀਤੇ ਜਾਵੇ-ਪੂਰੀਆਂ ਤਨਖ਼ਾਹਾਂ ਦਿੱਤੀਆਂ ਜਾਣ
-ਅਧਿਆਪਕਾਂ ਖ਼ਿਲਾਫ਼ ਦਰਜ ਪੁਲਿਸ ਪਰਚੇ ਕੀਤੇ ਜਾਣ ਰੱਦ800 ਪ੍ਰਾਇਮਰੀ ਸਕੂਲਾਂ ਦੇ ਹੋਰਨਾਂ ਸ
- ਸਕੂਲਾਂ ਵਿੱਚ ਰਲੇਵੇਂ ਦਾ ਫ਼ੈਸਲਾ ਲਿਆ ਜਾਵੇ ਵਾਪਿਸ
-ਇਸ ਤੋਂ ਇਲਾਵਾ ਸਰਕਾਰ ਦੀ ਨਵੀਂ ਤਬਾਦਲਾ ਨੀਤੀ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ

ਪਰ ਹੁਣ ਵੇਖਣਾ ਇਹ ਦਿਲਚਸਪ ਰਹੇਗਾ ਕਿ 27 ਐਪ੍ਰਲ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਇਹ ਅਧਿਆਪਕਾਂ ਦੀਆਂ ਮੰਗਾਂ ਮਨਜ਼ੂਰ ਹੋਣਗੀਆਂ ਜਾਂ ਇੱਕ ਵਾਰ ਫੇਰ ਅਧਿਆਪਕਾਂ ਸੜਕਾਂ ਉੱਤੇ ਵਿਖਾਈ ਦੇਣਗੇ|
First published: April 15, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...