Home /News /punjab /

ਅਧਿਆਪਕਾਂ ਨੂੰ 15 ਮਹੀਨਿਆਂ ਤੋਂ ਨਾ ਮਿਲੀ ਤਨਖਾਹ, ਮੁੱਖ ਮੰਤਰੀ ਤੱਕ ਕੀਤੀ ਫਰਿਆਦ, ਪਰ ਕੋਈ ਸੁਣਵਾਈ ਨਹੀਂ...

15 ਮਹੀਨਿਆਂ ਤੋਂ ਬਿਨਾਂ ਤਨਖਾਹ ਤੋਂ ਕੰਮ ਕਰਕੇ ਆਪਣੇ ਪਰਿਵਾਰ ਗਾ ਬੜੀ ਮੁਸ਼ਕਲ ਨਾਲ ਗੁਜਾਰਾ ਕਰ ਰਹੇ ਹਾਂ। ਪਰ ਹੁਣ ਬੇਇਨਸਾਫੀ ਹੋਰ ਸਹਿਣ ਨਹੀਂ ਹੋ ਰਹੀ। ਜਿਸ ਕਾਰਨ ਸਕੂਲ ਦੇ ਬਾਹਰ ਅਣਮਿੱਥੇ ਸਮੇਂ ਤੱਕ ਧਰਨਾ ਲਗਾਇਆ ਗਿਆ ਹੈ।

  • Share this:
    ਮੋਗਾ ਜ਼ਿਲੇ ਦੇ ਪਿੰਡ ਦੌਲਤਪੁਰ 'ਚ ਬਣੇ ਆਦਰਸ਼ ਸਕੂਲ ਦੇ 50 ਦੇ ਕਰੀਬ ਅਧਿਆਪਕ ਪਿਛਲੇ 15 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਸਕੂਲ ਦੇ ਗੇਟ ਬਾਹਰ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠੇ ਹਨ। ਇਹ ਸਕੂਲ ਸੀ.ਬੀ.ਐੱਸ.ਈ. ਅਧੀਨ ਚੱਲ ਰਿਹਾ ਹੈ, ਜਿਸ ਕਾਰਨ ਤਨਖ਼ਾਹ ਨਾ ਮਿਲਣ 'ਤੇ ਅਧਿਆਪਕਾਂ ਨੇ ਨਾਅਰੇਬਾਜ਼ੀ ਕੀਤੀ।

    ਧਰਨੇ 'ਤੇ ਬੈਠੇ ਅਧਿਆਪਕਾਂ ਨੇ ਕਿਹਾ ਕਿ ਇਸ ਸਕੂਲ ਵਿੱਚ ਹੁਣ 27 ਅਪ੍ਰੈਲ ਤੋਂ ਸੀ.ਬੀ.ਐਸ.ਈ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੇਪਰ ਵੀ ਸ਼ੁਰੂ ਹੋ ਰਹੇ ਹਨ ਕਿ ਅਸੀਂ ਮੈਨੇਜਮੈਂਟ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਸਰਕਾਰ ਨੂੰ ਭੇਜਿਆ ਪਰ ਕੋਈ ਸੁਣਵਾਈ ਨਹੀਂ ਹੋਈ ਅਤੇ ਹੁਣ ਪੰਜਾਬ ਵਿੱਚ 'ਆਪ' ਦੀ ਸਰਕਾਰ ਬਣੀ ਹੈ ਅਤੇ ਇਸ ਸਰਕਾਰ ਨੇ ਵੀ. ਸਾਡੀ ਕੋਈ ਪਰਵਾਹ ਨਹੀਂ ਹੈ। 15 ਮਹੀਨਿਆਂ ਤੋਂ ਬਿਨਾਂ ਤਨਖਾਹ ਤੋਂ ਕੰਮ ਕਰਕੇ ਆਪਣੇ ਪਰਿਵਾਰ ਗਾ ਬੜੀ ਮੁਸ਼ਕਲ ਨਾਲ ਗੁਜਾਰਾ ਕਰ ਰਹੇ ਹਾਂ। ਪਰ ਹੁਣ ਬੇਇਨਸਾਫੀ ਹੋਰ ਸਹਿਣ ਨਹੀਂ ਹੋ ਰਹੀ। ਜਿਸ ਕਾਰਨ ਸਕੂਲ ਦੇ ਬਾਹਰ ਅਣਮਿੱਥੇ ਸਮੇਂ ਤੱਕ ਧਰਨਾ ਲਗਾਇਆ ਗਿਆ ਹੈ।

    ਇਸ ਸਬੰਧੀ ਮੋਗਾ ਦੇ ਵਿਧਾਇਕ ਡਾ: ਅਮਨ ਅਰੋੜਾ ਨੇ ਕਿਹਾ ਕਿ ਇਹ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ ਅਤੇ ਉਹ ਇਸ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਵੀ ਗੱਲ ਕਰ ਰਹੇ ਹਨ ਅਤੇ ਜਲਦ ਹੀ ਕੋਈ ਹੱਲ ਕੱਢ ਲਿਆ ਜਾਵੇਗਾ ।
    Published by:Sukhwinder Singh
    First published:

    Tags: Moga, Protest, Teachers

    ਅਗਲੀ ਖਬਰ