• Home
  • »
  • News
  • »
  • punjab
  • »
  • TEACHERS STAGE MOTORCYCLE MARCH IN FINANCE MINISTER CONSTITUENCY

ਅਧਿਆਪਕਾਂ ਨੇ ਵਿੱਤ ਮੰਤਰੀ ਦੇ ਹਲਕੇ ਵਿਚ ਕੱਢਿਆ ਮੋਟਰਸਾਇਕਲ ਮਾਰਚ

ਅਧਿਆਪਕਾਂ ਨੇ ਵਿੱਤ ਮੰਤਰੀ ਦੇ ਹਲਕੇ ਵਿਚ ਕੱਢਿਆ ਮੋਟਰਸਾਇਕਲ ਮਾਰਚ

  • Share this:
    ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਵਿਧਾਨ ਸਭਾ ਹਲਕੇ ਬਠਿੰਡਾ ਸ਼ਹਿਰੀ ਵਿੱਚ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਭਰਾਤਰੀ ਅਧਿਆਪਕ ਜਥੇਬੰਦੀਆਂ ਦੀ ਹਮਾਇਤ ਨਾਲ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਮੁਲਾਜ਼ਮਾ ਤੇ ਲਗਾਤਾਰ ਕੀਤੇ ਹਾ ਰਹੇ ਆਰਥਿਕ ਹਮਲਿਆਂ ਦੇ ਖਿਲਾਫ਼ ਆਪਣਾ ਰੋਸ ਪ੍ਰਗਟ ਕਰਦਿਆਂ  ਮੋਟਰਸਾਇਕਲ ਮਾਰਚ ਕੱਢਿਆ ਗਿਆ।

    ਅੱਜ ਦੇ ਰੋਸ ਮਾਰਚ ਦੀ ਅਗਵਾਈ ਕਰ ਰਹੇ ਡੀ.ਟੀ.ਐੱਫ. ਪੰਜਾਬ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ, ਸੂਬਾਈ ਵਿੱਤ ਸਕੱਤਰ ਜਸਵਿੰਦਰ ਸਿੰਘ ਬਠਿੰਡਾ ਅਤੇ ਸੂਬਾਈ ਆਗੂ ਨਵਚਰਪ੍ਰੀਤ ਨੇ ਕਿਹਾ ਕਿ ਅੱਜ ਦੇ ਇਹ ਰੋਸ ਪ੍ਰਦਰਸ਼ਨ ਪੰਜਾਬ ਦੇ ਹਰ ਜਿਲ੍ਹੇ ਵਿੱਚ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਸਾਰੇ ਜਨਤਕ ਖੇਤਰਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸੌਂਪ ਕੇ ਤੇਜ਼ੀ ਨਾਲ ਜਨਤਕ ਅਦਾਰਿਆਂ ਦੇ ਨਿੱਜੀਕਰਨ ਦੇ ਰਾਹ ਤੇ ਚੱਲ ਰਹੀਆਂ ਹਨ।

    ਕੇਂਦਰ ਅਤੇ ਰਾਜ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਅਤੇ ਬਿਜਲੀ ਐਕਟ 2020 ਲਿਆ ਕੇ ਖੇਤੀ ਖੇਤਰ ਅਤੇ ਆਰਥਿਕ ਸੰਕਟ ਦਾ ਸ਼ਿਕਾਰ ਕਿਸਾਨੀ ਦਾ ਗਲਾ ਘੁੱਟਣ ਰਾਹ ਅਕਤਿਆਰ ਕਰ ਲਿਆ ਹੈੈ। ਕਿਰਤ ਕਨੂੰਨਾਂ ਵਿੱਚ ਸੋਧ ਕਰਕੇ ਕਿਰਤੀਆਂ ਦੀ ਕਿਰਤ ਦੀ ਲੁੱਟ ਵਧਾਈ ਗਈ ਹੈ। ਰੇਲਵੇ ਅਤੇ ਕੋਲ ਖਾਨਾਂ ਨੂੰ ਪ੍ਰਈਵੇਟ ਹੱਥਾਂ ਵਿੱਚ ਦੇ ਕੇ ਦੇਸ਼ ਦੇ ਮੁਨਾਫੇ ਵਾਲੇ ਅਦਾਰੇ ਅਤੇ ਬਹੁਮੁੱਲੇ ਖਣਿਜ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾਏ ਜਾ ਰਹੇ ਹਨ। ਐਸ.ਐਸ.ਏ./ਰਮਸਾ ਦੇ ਸੂਬਾ ਸਕੱਤਰ ਹਰਜੀਤ ਜੀਦਾ ਅਤੇ ਜਿਲਾ ਪ੍ਰਧਾਨ ਅਪਰ ਅਪਾਰ ਸਿੰਘ, ਈ.ਟੀ.ਟੀ. ਨਵਨਿਯੁਕਤ ਯੂਨੀਅਨ ਤੋਂ ਰਾਮਭਜਨ ਸਿੰਘ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਦਿਆਰਥੀ ਦੋਖੀ, ਭਗਵੇਂਕਰਨ ਅਤੇ ਸਿੱਖਿਆਂ ਖੇਤਰ ਵਿੱਚ ਨਿੱਜੀਕਰਨ ਦਾ ਰਾਹ ਮੋਕਲਾ ਕਰਨ ਵਾਲੀ ਹੈ।

    6060 ਮਾਸਟਰ ਕਾਡਰ ਯੁਨੀਅਨ ਤੋਂ ਵਿਕਾਸ ਗਰਗ, ਅਧਿਆਪਕ ਦਲ ਤੋਂ ਜਗਤਾਰ ਸਿੰਘ ਬਾਠ, 5178 ਅਧਿਆਪਕ ਯੂਨਿਅਨ ਦੇ ਜਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਅਤੇ ਬੀ.ਐੱਡ. ਫਰੰਟ ਦੇ ਆਗੂ ਦਵਿੰਦਰ ਬਠਿੰਡਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾ ਤੇ ਲਗਾਤਾਰ ਆਰਥਿਕ ਕਟੌਤੀਆਂ ਕਰਕੇ ਮੁਲਾਜ਼ਮਾ ਤੇ ਆਰਥਿਕ ਹੱਲੇ ਬੋਲ ਰਹੀ ਹੈ। ਪਹਿਲਾਂ 200 ਰੁਪਏ ਦਾ ਵਿਕਾਸ ਟੈਕਸ ਥੋਪਿਆ ਗਿਆ, ਫਿਰ ਲੋਬਾਇਲ ਭੱਤੇ ਵਿੱਚ ਕਟੌਤੀ ਅਤੇ ਨਵੇਂ ਭਰਤੀ ਹੋਣ ਵਾਲੇ ਮੁਲਾਜਮਾਂ  ਨੂੰ ਕੇਂਦਰੀ ਪੈਟਰਨ ਤੇ ਤਨਖਾਹ ਦੇਣ ਦੇ ਫੈਸਲੇ ਨੇ ਅਧਿਆਪਕਾਂ ਨੂੰ ਸੜਕਾ ਤੇ ਅਉਣ ਲਈ ਮਜਬੂਰ ਕੀਤਾ ਹੈ।

    ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾਈ ਪ੍ਰਧਾਨ ਜਗਸੀਰ ਸਹੋਤਾ, ਸਰਕਾਰੀ ਸਕੂਲ਼ ਲੈਬਾਰਟਰੀ ਸਟਾਫ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਅਤੇ ਸਿੱਖਿਆ ਸਕੱਤਰ ਨੇ ਕਰੋਨਾ ਦੀ ਆੜ ਵਿੱਚ ਜੂਮ ਐਂਪ ਤੇ ਬੇਲੋੜੀਆਂ ਅਤੇ ਬੇਵਕਤੀ ਮੀਟਿੰਗਾਂ ਕਰਕੇ, ਅਧਿਆਪਕਾਂ ਨੂੰ ਬਿਨਾਂ ਸਾਧਨਾਂ ਦੇ ਪ੍ਰੀਖਆਵਾਂ ਲੈਣ ਅਤੇ ਰਾਸ਼ਣ ਵੰਦਣ ਤੋਂ ਇਲਾਵਾ ਹੋਰ ਬਹੁਤ ਸਾਰੇ ਜ਼ੁਬਾਨੀ ਹੁਕਮਾਂ ਰਾਹੀਂ ਕੇਂਦਰ ਦੀਆਂ ਹਦਾਇਤਾਂ ਦੇ ਉਲਟ ਸਕੂਲਾਂ ਵਿੱਚ ਜਾਣ ਲਈ ਮਜ਼ਬੂਰ ਕਰਕੇ ਸਮੂਹ ਅਧਿਆਪਕਾਂ ਵਿੱਚ ਤਣਾਅ ਦਾ ਮਹੌਲ ਸਿਰਜਿਆ ਹੋਇਆ ਹੈ।

    ਆਗੂਆਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਸਰਕਾਰ ਜਾਂ ਸਿੱਖਿਆ ਸਕੱਤਰ ਦੇ ਸਿੱਖਿਆ ਵਿਰੋਧੀ ਫ਼ੈਸਲਿਆਂ ਦਾ ਇਸੇ ਤਰ੍ਹਾਂ ਵਿਰੋਧ ਜਾਰੀ ਰੱਖਿਆ ਜਾਵੇਗਾ। ਇਸ ਰੋਹ ਉਤੇ ਰੋਸ ਭਰਪੂਰ ਮਾਰਚ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕੌਮ (ਮਾਲਵਾ ਜ਼ੋਨ) ਦੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ, ਡੀ.ਟੀ.ਐੱਫ. ਦੇ ਸਾਬਕਾ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਜੀਦਾ ਨੇ ਵੀ ਸ਼ਮੂਲੀਅਤ ਕੀਤੀ।
    Published by:Gurwinder Singh
    First published:
    Advertisement
    Advertisement