ਨਵਾਂਸ਼ਹਿਰ: ਰਿਸ਼ਵਤਖ਼ੋਰ ਤਹਿਸੀਲਦਾਰ ਅਤੇ ਕਲਰਕ ਕਾਬੂ


Updated: May 16, 2018, 3:17 PM IST
ਨਵਾਂਸ਼ਹਿਰ: ਰਿਸ਼ਵਤਖ਼ੋਰ ਤਹਿਸੀਲਦਾਰ ਅਤੇ ਕਲਰਕ ਕਾਬੂ
ਰਿਸ਼ਵਤਖੋਰ ਤਹਿਸੀਲਦਾਰ ਅਤੇ ਕਲਰਕ ਕਾਬੂ

Updated: May 16, 2018, 3:17 PM IST
ਨਵਾਂਸ਼ਹਿਰ ਦੀ ਬੰਗਾ ਤਹਿਸੀਲ ਦੇ ਨਾਇਬ ਤਹਸੀਲਦਾਰ ਅਤੇ ਰਜਿਸਟਰੀ ਕਲਰਕ ਨੂੰ ਵਿਜਿਲੈਂਸ ਵਿਭਾਗ ਨੇ ਰਿਸ਼ਵਤ ਲੈਂਦੇ ਰੰਗੀ ਹੱਥੀ ਗ੍ਰਿਫ਼ਤਾਰ ਕੀਤਾ ਹੈ| ਵਿਜੀਲੈਂਸ ਦੇ ਅੜਿੱਕੇ ਚੜ੍ਹੇ ਇਹਨਾਂ ਦੋਵੇਂ ਸਰਕਾਰੀ ਮੁਲਾਜ਼ਮਾਂ 'ਤੇ ਸਾਢੇ 17 ਹਜ਼ਾਰ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਹਨ| ਸ਼ਿਕਾਇਤਕਰਤਾ ਗਗਨਦੀਪ ਦਾ ਇਲਜ਼ਾਮ ਹੈ ਕਿ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੀ ਇਵਜ਼ ਵਿੱਚ ਬੰਗਾ ਤਹਿਸੀਲ ਦੇ ਨਾਇਬ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਨੇ ਇਹ ਰਿਸ਼ਵਤ ਮੰਗੀ ਸੀ|

ਫਗਵਾੜਾ ਵਾਸੀ ਗਗਨਦੀਪ ਨੇ ਵਿਜੀਲੈਂਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਵਿਜੀਲੈਂਸ ਨੇ ਟ੍ਰੈਪ ਲਗਾ ਕੇ ਇਹਨਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ| ਤਿੰਨ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਇਹ ਕਾਰਵਾਈ ਕੀਤੀ ਗਈ ਹੈ|

 
First published: May 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ