ਲੁਧਿਆਣਾ 'ਚ ਬੀਤੀ ਰਾਤ ਤੋਂ ਪੈ ਰਿਹਾ ਤੇਜ਼ ਮੀਂਹ, ਵਧੀ ਠੰਢ..

News18 Punjabi | News18 Punjab
Updated: December 13, 2019, 2:50 PM IST
share image
ਲੁਧਿਆਣਾ 'ਚ ਬੀਤੀ ਰਾਤ ਤੋਂ ਪੈ ਰਿਹਾ ਤੇਜ਼ ਮੀਂਹ, ਵਧੀ ਠੰਢ..
ਲੁਧਿਆਣਾ 'ਚ ਬੀਤੀ ਰਾਤ ਤੋਂ ਪੈ ਰਿਹਾ ਤੇਜ਼ ਮੀਂਹ, ਵਧੀ ਠੰਢ..

ਲੁਧਿਆਣਾ ਚ ਬੀਤੀ ਰਾਤ ਤੋਂ ਪੈ ਰਿਹਾ ਤੇਜ਼ ਮੀਂਹ, ਵਧੀ ਠੰਢ,,ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਪੈ ਰਹੀ ਬਰਫ਼ਬਾਰੀ ਕਾਰਨ ਅਤੇ ਵੈਸਟਰਨ ਡਿਸਟਰਬੈਂਸ ਦਾ ਮਜ਼ਬੂਤ ਹੈ।

  • Share this:
  • Facebook share img
  • Twitter share img
  • Linkedin share img
ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਪੈ ਰਹੀ ਬਰਫ਼ਬਾਰੀ ਕਾਰਨ ਅਤੇ ਵੈਸਟਰਨ ਡਿਸਟਰਬੈਂਸ ਦਾ ਮਜ਼ਬੂਤ ਸਿਸਟਮ ਬਣਨ ਤੋਂ ਬਾਅਦ ਅੱਜ ਉੱਤਰ ਭਾਰਤ ਦੇ ਕਈ ਹਿੱਸਿਆਂ ਦੇ ਨਾਲ ਪੰਜਾਬ ਦੇ ਵੀ ਕਈ ਹਿੱਸਿਆਂ ਚ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ। ਦੇਰ ਰਾਤ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਗੜੇਮਾਰੀ ਵੀ ਹੋਈ ਜਿਸ ਨਾਲ ਪਾਰੇ ਦੇ ਵਿੱਚ ਹੋਰ ਵਾਧਾ ਹੋਇਆ। ਠੰਡ ਵੱਧ ਗਈ ਹੈ ਅਤੇ ਹੁਣ ਲੋਕ ਘਰਾਂ ਚ ਡੱਕੇ ਰਹਿਣ ਲਈ ਮਜਬੂਰ ਹੋ ਰਹੇ ਨੇ।

ਜ਼ਿਕਰੇਖਾਸ ਹੈ ਖਾਸ ਹੈ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਪੰਜਾਬ ਦੇ ਵਿੱਚ 13-14 ਦਸੰਬਰ ਨੂੰ ਮੀਂਹ ਦੀ ਚਿਤਾਵਨੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਬੀਤੀ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ ਅਤੇ ਕਈ ਥਾਵਾਂ ਤੇ ਗੜੇਮਾਰੀ ਵੀ ਹੋਈ ਹੈ। ਉਧਰ ਇਸ ਮੀਂਹ ਤੋਂ ਬਾਅਦ ਜਿੱਥੇ ਕਈ ਦਿਨਾਂ ਤੋਂ ਪੈ ਰਹੀ ਸੁੱਕੀ ਠੰਢ ਤੋਂ ਲੋਕਾਂ ਨੂੰ ਛੁਟਕਾਰਾ ਮਿਲਿਆ ਉਥੇ ਹੀ ਹੁਣ ਕੋਹਰੇ ਅਤੇ ਧੁੰਦ ਚ ਵੀ ਇਜ਼ਾਫਾ ਹੋਵੇਗਾ..ਜਿਸ ਨਾਲ ਸੜਕੀ ਸਫ਼ਰ ਕਰਨ ਵਾਲਿਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
First published: December 13, 2019
ਹੋਰ ਪੜ੍ਹੋ
ਅਗਲੀ ਖ਼ਬਰ