ਖਿੱਚੋਤਾਣ ਜਾਰੀ : ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ ਨਵਜੋਤ ਸਿੱਧੂ ?

News18 Punjabi | Trending Desk
Updated: July 5, 2021, 2:34 PM IST
share image
ਖਿੱਚੋਤਾਣ ਜਾਰੀ : ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ ਨਵਜੋਤ ਸਿੱਧੂ ?
ਖਿੱਚੋਤਾਣ ਜਾਰੀ : ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ ਨਵਜੋਤ ਸਿੱਧੂ ?

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: ਸ਼ਾਇਦ ਹਾਈ ਕਮਾਂਡ ਰਾਜ ਇਕਾਈ ਦੀ ਵਾਗਡੋਰ ਨਵਜੋਤ ਸਿੱਧੂ ਨੂੰ ਸੌਂਪ ਦੇਵੇ, ਇਸ ਸੰਭਾਵਨਾ ਨੂੰ ਮਹਿਸੂਸ ਕਰਦੇ ਹੋਏ ਪੰਜਾਬ ਵਿਚ ਕਾਂਗਰਸ ਦੇ ਨੇਤਾਵਾਂ ਦਾ ਇਕ ਪ੍ਰਭਾਵਸ਼ਾਲੀ ਤਬਕਾ ਪਾਰਟੀ ਨੂੰ ਵੰਡਣ ਦੀ ਤਿਆਰੀ ਕਰ ਰਿਹਾ ਹੈ। ਕਾਂਗਰਸ ਦੇ ਇੱਕ ਸੀਨੀਅਰ ਲੀਡਰ ਨੇ ਕਿਹਾ ਕਿ “ਜਦੋਂ ਪਾਕਿਸਤਾਨ ਸਾਡੀ ਫੌਜੀ ‘ਤੇ ਹਮਲਾ ਕਰਨ ਲਈ ਡਰੋਨਾਂ ਰਾਹੀਂ ਵਿਸਫੋਟਕ ਭੇਜ ਰਿਹਾ ਹੈ, ਤਾਂ ਸਾਡੀ ਪਾਰਟੀ ਇਕ ਅਜਿਹੇ ਨੇਤਾ (ਸਿੱਧੂ) ਨੂੰ ਮੂਹਰੇ ਕਰ ਰਹੀ ਹੈ, ਜਿਸ ਨੂੰ ਜਨਰਲ ਬਾਜਵਾ (ਪਾਕਿਸਤਾਨੀ ਸੈਨਾ ਦੇ ਮੁਖੀ ਕਮਰ ਜਾਵੇਦ ਬਾਜਵਾ) ਨੂੰ ਗਲੇ ਲਗਾਉਣ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ, (ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 2018 ਦੌਰਾਨ )। ਜੇ ਰਾਹੁਲ ਗਾਂਧੀ ਨੇ ਰਾਜਨੀਤਿਕ ਫਿਦਾਈਨ ਬਣਨ ਦਾ ਫ਼ੈਸਲਾ ਕੀਤਾ ਹੈ, ਤਾਂ ਅਸੀਂ ਉਸ ਦੇ ਆਤਮਘਾਤੀ ਮਿਸ਼ਨ ਦਾ ਹਿੱਸਾ ਨਹੀਂ ਬਣਾਂਗੇ।

2017 ਵਿੱਚ ਭਾਜਪਾ ਨੂੰ ਛੱਡ ਕਾਂਗਰਸ ਵਿੱਚ ਸ਼ਾਮਲ ਹੋਏ ਨਵਜੋਤ ਸਿੱਧੂ ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿੱਚ ਸ਼ੁਰੂ ਤੋਂ ਹੀ ਖਿੱਚੋਤਾਣ ਵਰਗੀ ਸਥਿਤੀ ਬਣੀ ਰਹੀ ਹੈ। ਇਹੀ ਕਾਰਨ ਹੈ ਕਿ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਤੋਂ ਜੁਲਾਈ 2019 ਵਿਚ ਅਸਤੀਫਾ ਦੇ ਦਿੱਤਾ ਸੀ। ਕੁਝ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਕਾਂਗਰਸ ਦੇ ਨੇਤਾਵਾਂ ਦਾ ਇਕ ਧੜਾ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਦੀ ਲੰਮੇ ਸਮੇਂ ਤੋਂ ਆਲੋਚਨਾ ਕਰਦਾ ਆ ਰਿਹਾ ਹੈ। ਸਿੱਧੂ, ਹਾਲਾਂਕਿ, ਕਾਂਗਰਸ ਹਾਈ ਕਮਾਂਡ ਦੇ ਸਮਰਥਨ ਸਦਕਾ ਉਨ੍ਹਾਂ ਦੇ ਮੁੱਖ ਚੁਣੌਤੀ ਵਜੋਂ ਉੱਭਰੇ ਹਨ। ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਨਾਲ ਵੀਰਵਾਰ ਨੂੰ ਦੋ ਵੱਖ-ਵੱਖ ਬੈਠਕਾਂ ਵਿਚ ਚਾਰ ਘੰਟੇ ਬਿਤਾਏ। ਇਸ ਬੈਠਕ ਨੇ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਇਹ ਸਮਝਾ ਦਿੱਤਾ ਹੈ ਜਾਂ ਕਹਿ ਸਕਦੇ ਹਾਂ ਕਿ ਸੰਕੇਤ ਦੇ ਦਿੱਤਾ ਹੈ ਕਿ ਗਾਂਧੀ ਸਿੱਧੂ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕਰਨ ਦੀ ਯੋਜਨਾ ਬਣਾ ਰਹੇ ਹਨ। ਗਾਂਧੀ ਨੇ ਇਸ ਤੋਂ ਪਹਿਲਾਂ ਅਮਰਿੰਦਰ ਦੇ ਵਿਰੋਧੀਆਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਆਲ ਇੰਡੀਆ ਕਾਂਗਰਸ ਕਮੇਟੀ ਦਾ ਤਿੰਨ ਮੈਂਬਰੀ ਪੈਨਲ ਬਣਾਇਆ ਸੀ। ਹਾਲਾਂਕਿ ਮੁੱਖ ਮੰਤਰੀ ਦੋ ਵਾਰ ਪੈਨਲ ਅੱਗੇ ਪੇਸ਼ ਹੋਣ ਲਈ ਗਏ, ਪਰ ਗਾਂਧੀ ਨੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ।

ਇੱਕ ਹੋਰ ਸੀਨੀਅਰ ਲੀਡਰ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ “ਪੰਜਾਬ ਦੇ ਲੋਕਾਂ ਨੇ ਰਾਹੁਲ ਜਾਂ ਸੋਨੀਆ ਗਾਂਧੀ ਨੂੰ ਨਹੀਂ, ਅਮਰਿੰਦਰ ਸਿੰਘ ਨੂੰ ਵੋਟ ਪਾਈ ਹੈ। ਜੇ ਤੁਸੀਂ ਇਕ 80 ਸਾਲਾ ਨੇਤਾ ਨਾਲ ਸਭ ਸਾਹਮਣੇ ਇੰਨੇ ਬੁਰੇ ਢੰਗ ਨਾਲ ਪੇਸ਼ ਆਉਂਦੇ ਹੋ, ਤਾਂ ਕੀ ਤੁਹਾਨੂੰ ਲਗਦਾ ਹੈ ਕਿ ਵੋਟਰ ਮੂਰਖ ਹਨ? ਤੁਸੀਂ (ਗਾਂਧੀ) ਸਿੱਧੂ ਨੂੰ ਇਥੇ ਭੇਜੋ (ਪੰਜਾਬ ਕਾਂਗਰਸ ਦੇ ਮੁਖੀ ਵਜੋਂ) ਤੇ ਅਸੀਂ ਬਾਹਰ ਹੋ ਜਾਈਏ”।ਹਾਲਾਂਕਿ, ਕਾਂਗਰਸ ਦੇ ਬੁਲਾਰੇ ਸੁਪ੍ਰੀਆ ਸ਼੍ਰੀਨੇਟ ਨੇ ਕਿਹਾ ਕਿ ਉਹ ਹੈਰਾਨ ਹੈ ਕਿ ਭਾਜਪਾ ਦੇ ਮੁੱਦੇ ਕਦੇ ਖ਼ਬਰਾਂ ਨਹੀਂ ਬਣਦੇ।
ਉਨ੍ਹਾਂ ਅੱਗੇ ਕਿਹਾ : “ਉਤਰਾਖੰਡ ਵਿੱਚ ਭਾਜਪਾ ਦੇ ਮੁੱਖ ਮੰਤਰੀ ਨੇ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ, ਤੇ ਮੈਂ ਹੈਰਾਨ ਹਾਂ ਕਿ ਇਹ ਖ਼ਬਰਾਂ ਕਿਵੇਂ ਸੁਰਖੀਆਂ ਚ ਨਹੀਂ ਆਈ? ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਵਿਧਾਇਕਾਂ ਦਰਮਿਆਨ ਰਾਜਨੀਤਿਕ ਮਤਭੇਦ ਹਨ, ਜਿਨ੍ਹਾਂ ਵਿਚੋਂ 265 ਉਨ੍ਹਾਂ ਖਿਲਾਫ ਸਨ ਅਤੇ ਵਿਰੋਧ ਪ੍ਰਦਰਸ਼ਨ ਤੇ ਬੈਠੇ ਸਨ ਪਰ ਇਹ ਵੀ ਕੋਈ ਖ਼ਬਰ ਨਹੀਂ ਬਣੀ ਹੈ। ਸੁੰਧਰਾ ਰਾਜੇ ਅਤੇ ਸਤੀਸ਼ ਪੂਨੀਆ ਦੀ ਲੜਾਈ ਗੁਜਰਾਤ ਵਿਚ ਪਾਟਿਲ ਅਤੇ ਸੀ ਐਮ ਰੁਪਾਨੀ ਜਾਂ ਐਮ ਪੀ ਵਿਚ ਸੀ.ਐੱਮ ਚੌਹਾਨ ਅਤੇ ਨਰੋਤਮ ਮਿਸ਼ਰਾ ਵਿਚਾਲੇ ਹੋਈ ਝਗੜੇ ਵਾਂਗ ਚੱਲ ਰਹੀ ਹੈ, ਪਰ ਇਹ ਸਭ ਕੁਝ ਖ਼ਬਰਾਂ ਨਹੀਂ ਬਣਦਾ। ਕਾਂਗਰਸ ਦੇ ਮੁੱਦੇ ਖ਼ਬਰਾਂ ਬਣਾਉਣ ਅਤੇ ਮੀਡੀਆ ਨੂੰ ਵਿਅਸਤ ਰੱਖਣ ਲਈ ਜਾਪਦੇ ਹਨ, ”
Published by: Ramanpreet Kaur
First published: July 5, 2021, 2:34 PM IST
ਹੋਰ ਪੜ੍ਹੋ
ਅਗਲੀ ਖ਼ਬਰ