ਚੇਤਨ ਭੂਰਾ
ਮਲੋਟ-ਸ਼ਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਮੇਜਰ ਭੁਪਿੰਦਰ ਸਿੰਘ ਢਿਲੋਂ ਦੇ ਫਾਰਮ ਹਾਉਸ ਰਣਜੀਤ ਕਿਨੂੰ ਵੇਕਸਨ ਪਲਾਂਟ ਵਿਚ ਲੱਗੀ ਭਿਆਨਕ ਅੱਗ ਲੱਖਾਂ ਦਾ ਭਾਰੀ ਨੁਕਸਾਨ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ । ਸੂਚਨਾ ਮਿਲਣ 'ਤੇ ਪੁਜੀਆਂ ਮਲੋਟ ਫਾਇਰ ਬਗ੍ਰੇਡ ਦੀਆ ਗੱਡੀਆਂ ਨੇ ਬੜੀ ਮੁਸਕਤ ਤੋ ਬਾਅਦ ਅੱਗ ਤੇ ਕਾਬੂ ਪਾਇਆ ਅੰਦਰ ਪਿਆ ਸਮਾਨ ਬਿਲਕੁਲ ਸੜ ਕੇ ਸਵਾ ਹੋ ਗਿਆ ।
ਪਿੰਡ ਬਾਦਲ ਵਿਖੇ ਸ਼ਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਰੇਰੇ ਭਾਈ ਅਤੇ ਸਿਆਸੀ ਸਲਾਹਕਾਰ ਮੇਜਰ ਭੁਪਿੰਦਰ ਸਿੰਘ ਢਿਲੋਂ ਦੇ ਫਾਰਮ ਹਾਊਸ ਵਿਖੇ ਕਿਨੂੰ ਵੇਕਸਨ ਪਲਾਟ ਵਿਚ ਅਚਾਨਕ ਅੰਗ ਲੱਗ ਗਈ ਅੱਗ ਏਨੀ ਭਿਆਨਕ ਸੀ ਕਿ ਅੱਗ ਤੇ ਕਾਬੂ ਪਾਉਣਾ ਮੁਸ਼ਕਲ ਸੀ, ਜਿਸ ਦੀ ਸੂਚਨਾ ਮਿਲਣ ਤੇ ਮਲੋਟ ਤੋ ਪੁਜੀਆਂ ਫਾਇਰ ਬਗ੍ਰੇਡ ਦੀਆ ਗੱਡੀਆਂ ਨੇ ਬੜੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ।
ਮੌਕੇ 'ਤੇ ਫਾਇਰ ਬਗ੍ਰੇਡ ਦੀਆ ਗੱਡੀਆਂ ਲੈ ਕੇ ਪੁੱਜੇ ਫਾਇਰ ਅਫਸਰ ਗੁਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਣਾ ਨੂੰ ਸੂਚਨਾ ਮਿਲੀ ਤਾਂ ਤਰੁੰਤ ਇਕ ਫਾਇਰ ਬਗ੍ਰੇਡ ਦੀ ਗੌਡੀ ਭੇਜੀ ਗਈ ਪਰ ਅੱਗ ਜ਼ਿਆਦਾ ਹੋਣ ਕਰਕੇ ਹੋਰ ਗੱਡੀਆਂ ਮੰਗਵਾਈਆ ਗਿਆ, ਜਿਨ੍ਹਾਂ ਨੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਪਲਾਟ ਵਿਚ ਪਾਇਆ ਸਮਾਨ ਸੜ ਚੁੱਕਾ ਹੈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fire incident, Malout, Parkash Singh Badal, Shiromani Akali Dal