Home /News /punjab /

ਜਲੰਧਰ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ 2 ਔਰਤਾਂ ਦੀ ਮੌਤ 4 ਜ਼ਖਮੀ

ਜਲੰਧਰ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ 2 ਔਰਤਾਂ ਦੀ ਮੌਤ 4 ਜ਼ਖਮੀ

ਜਲੰਧਰ ਵਿਖੇ ਟਰੱਕ ਅਤੇ ਇਨੋਵਾ ਦੀ ਹੋਈ ਟੱਕਰ 2 ਔਰਤਾਂ ਦੀ ਮੌਤ 4 ਜ਼ਖਮੀ

ਜਲੰਧਰ ਵਿਖੇ ਟਰੱਕ ਅਤੇ ਇਨੋਵਾ ਦੀ ਹੋਈ ਟੱਕਰ 2 ਔਰਤਾਂ ਦੀ ਮੌਤ 4 ਜ਼ਖਮੀ

ਜਲੰਧਰ ਦੇ ਨੂਰਮਹਿਲ ਰੋਡ 'ਤੇ ਸੋਮਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਪਰ ਗਿਆ। ਜਿੱਥੇ ਇੱਕ ਟਰੱਕ ਅਤੇ ਇਨੋਵਾ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ 'ਚ 2 ਔਰਤਾਂ ਦੀ ਮੌਤ ਹੋ ਗਈ ਜਦਕਿ ਇਨੋਵਾ ਗੱਡੀ 'ਚ ਸਵਾਰ 4 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸਥਾਨਕ ਲੋਕਾਂ ਨੇ ਜ਼ਖਮੀ ਲੋਕਾਂ ਨੂੰ ਤੁਰੰਤ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ । ਜਿੱਥੇ ਇੱਕ ਜ਼ਖਮੀ ਮਰੀਜ਼ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ।

ਹੋਰ ਪੜ੍ਹੋ ...
  • Share this:

ਪੰਜਾਬ ਦੇ ਜਲੰਧਰ ਦੇ ਨੂਰਮਹਿਲ ਰੋਡ 'ਤੇ ਸੋਮਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਪਰ ਗਿਆ। ਜਿੱਥੇ ਇੱਕ ਟਰੱਕ ਅਤੇ ਇਨੋਵਾ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ 'ਚ 2 ਔਰਤਾਂ ਦੀ ਮੌਤ ਹੋ ਗਈ ਜਦਕਿ ਇਨੋਵਾ ਗੱਡੀ 'ਚ ਸਵਾਰ 4 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸਥਾਨਕ ਲੋਕਾਂ ਨੇ ਜ਼ਖਮੀ ਲੋਕਾਂ ਨੂੰ ਤੁਰੰਤ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ । ਜਿੱਥੇ ਇੱਕ ਜ਼ਖਮੀ ਮਰੀਜ਼ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ।

ਇਹ ਟਰੱਕ ਫਿਲੌਰ ਤੋਂ ਨਕੋਦਰ ਨੂੰ ਨੂਰਮਹਿਲ ਰੋਡ ਵੱਲੇ ਜਾ ਰਿਹਾ ਸੀ ਅਤੇ ਇਨੋਵਾ ਗੱਡੀ ਨਕੋਦਰ ਵੱਲੋਂ ਆ ਰਹੀ ਸੀ। ਇਸ ਦੌਰਾਨ ਦੋਵਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਨੋਵਾ ਗੱਡੀ ਚਲਾ ਰਹੇ ਵਿਜੇ ਕੁਮਾਰ ਨੇ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਸੀ। ਜਿਸ ਕਾਰਨ ਗੱਡੀ ਚਲਾਉਂਦੇ ਸਮੇਂ ਉਹ ਸੌਂ ਗਿਆ। ਇਸ ਕਾਰਨ ਉਸ ਦੀ ਕਾਰ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਨੋਵਾ ਕਾਰ ਦੇ ਪਰਖੱਚੇ ਉੱਡ ਗਏ।

ਇਸ ਸੜਕ ਹਾਦਸੇ ਵਿੱਚ ਮਰਨ ਵਾਲੇ ਅਤੇ ਜ਼ਖਮੀ ਸਾਰੇ ਹੀ ਲੋਕ ਇੱਕ ਹੀ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ। ਇਹ ਸਾਰੇ ਲੁਧਿਆਣਾ ਦੀ ਬਸਤੀ ਜੋਧੇਵਾਲ ਦੇ ਰਹਿਣ ਵਾਲੇ ਸਨ ਜੋ ਨਕੋਦਰ ਵਿਖੇ ਵਿਆਹ ਸਮਾਗਮ ਵਿੱਚ ਆਏ ਹੋਏ ਸਨ ।ਵਿਆਹ ਦੇਖ ਕੇ ਇਹ ਪਰਿਵਾਰ ਲੁਧਿਆਣਾ ਵਾਪਸ ਪਰਤ ਰਿਹਾ ਸੀ ਕਿ ਇਸ ਦੌਰਾਨ ਰਸਤੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ।

ਹਾਦਸੇ ਵਿੱਚ ਜ਼ਖ਼ਮੀ ਕੁਲਵਿੰਦਰ ਸਿੰਘ, ਹਰਲੀਨ ਕੌਰ ਅਤੇ ਡਰਾਈਵਰ ਵਿਜੇ ਕੁਮਾਰ ਨੂੰ ਫਿਲੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।ਜਦਕਿ ਇੱਕ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਦਕਿ ਹਾਦਸੇ ਵਿੱਚ ਜ਼ਖ਼ਮੀ ਹੋਈਆਂ ਦੋ ਔਰਤਾਂ ਬਲਬੀਰ ਕੌਰ ਅਤੇ ਹਰਭਜਨ ਕੌਰ ਦੀ ਲੁਧਿਆਣਾ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ।

Published by:Shiv Kumar
First published:

Tags: Jalandhar, Ludhiana, Road accident