ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ ‘ਕਰਤੇ ਪ੍ਰਵਾਨ’ ਵਿੱਚ ਅੱਜ ਸਵੇਰੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਗੁਰਦੁਆਰੇ ਵਿੱਚ ਤਿੰਨ ਧਮਾਕੇ ਕੀਤੇ ਗਏ ਹਨ ਤੇ ਇਕ ਜਣੇ ਦੀ ਮੌਤ ਹੋਣ ਦੀ ਖਬਰ ਹੈ।
ਇਸ ਦੌਰਾਨ ਗੁਰੂ ਘਰ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਕੁਝ ਸਿੱਖਾਂ ਨੇ ਆਪਣੀ ਜਾਨ ਦੇ ਪਰਵਾਹ ਕੀਤੇ ਬਿਨਾਂ ਗੁਰੂ ਘਰ ਵਿਚੋਂ ਗ੍ਰੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸੁਰੱਖਿਅਤ ਥਾਂ ਉਤੇ ਪਹੁੰਚਾਇਆ। ਜਿਸ ਦੀ ਵੀਡੀਏ ਸਾਹਮਣੇ ਆਈ ਹੈ।
ਇਸ ਵਿਚ ਕੁਝ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਉਤੇ ਚੁੱਕ ਕੇ ਬੜੀ ਦਲੇਰੀ ਨਾਲ ਸੜਕ ਉਤੇ ਦੌੜ ਰਹੇ ਹਨ। ਉਹ ਪੂਰੀ ਮਰਿਆਦਾ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਘਰ ਵਿਚੋਂ ਕੱਢ ਰਹੇ ਹਨ।
ਦੱਸ ਦਈਏ ਕਿ ਕਾਬੁਲ ਵਿੱਚ ਰਹਿ ਰਹੇ ਸਿੱਖਾਂ ਨੂੰ ਗੁਰਦੁਆਰੇ ਦੇ ਮੈਨੇਜਰ ਗੁਰਨਾਮ ਸਿੰਘ ਨੇ ਫੋਨ ’ਤੇ ਇਸ ਹਮਲੇ ਬਾਰੇ ਜਾਣਕਾਰੀ ਦਿੱਤੀ। ਮੈਨੇਜਰ ਅਨੁਸਾਰ ਇਹ ਹਮਲਾ ਸਵੇਰੇ 6 ਵਜੇ ਉਸ ਸਮੇਂ ਹੋਇਆ ਜਦੋਂ ਗੁਰਦੁਆਰੇ ਦਾ ਗ੍ਰੰਥੀ ‘ਪ੍ਰਕਾਸ਼’ ਕਰਨ ਲਈ ਗੁਰਦੁਆਰੇ ਵਿੱਚ ਦਾਖਲ ਹੋ ਰਿਹਾ ਸੀ।
ਹਮਲਾਵਰਾਂ ਨੇ ਗੁਰਦੁਆਰੇ ਵਿੱਚ ਧਮਾਕਾ ਵੀ ਕੀਤਾ ਅਤੇ ਮੌਜੂਦਾ ਸਮੇਂ ਗੁਰਦੁਆਰਾ ਹਮਲਾਵਰਾਂ ਦੇ ਕਬਜ਼ੇ ਵਿੱਚ ਹੈ। ਇਸੇ ਦੌਰਾਨ ਗੁਰਦੁਆਰੇ ਦੀ ਦੂਜੀ ਮੰਜ਼ਿਲ ’ਤੇ ਕੁਝ ਲੋਕਾਂ ਨੂੰ ਬੰਦੀ ਵੀ ਬਣਾਿਆ ਗਿਆ ਲੀ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਹਮਲੇ ਵਿੱਚ ਕਿੰਨੇ ਜਣਿਆਂ ਦੀ ਮੌਤ ਹੋਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।