ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵੱਲੋਂ 15000 ਅਧਿਆਪਕਾਂ ਦੀ ਭਰਤੀ ਦੀ ਮੰਗ 

News18 Punjabi | News18 Punjab
Updated: June 24, 2020, 5:00 PM IST
share image
ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵੱਲੋਂ 15000 ਅਧਿਆਪਕਾਂ ਦੀ ਭਰਤੀ ਦੀ ਮੰਗ 
ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵੱਲੋਂ 15000 ਅਧਿਆਪਕਾਂ ਦੀ ਭਰਤੀ ਦੀ ਮੰਗ 

  • Share this:
  • Facebook share img
  • Twitter share img
  • Linkedin share img
ਅਰਸ਼ਦੀਪ ਅਰਸ਼ੀ

ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਨੇ ਸਕੂਲ ਸਿੱਖਿਆ ਵਿਭਾਗ ਵੱਲੋਂ ਮਾਸਟਰ-ਕਾਡਰ ਦੀਆਂ 2182 ਅਸਾਮੀਆਂ 'ਚ ਕੀਤੇ ਨਿਗੂਣੇ ਵਾਧੇ ਨੂੰ ਨਾ-ਮਨਜ਼ੂਰ ਕੀਤਾ ਹੈ। ਪਿਛਲੇ ਦਿਨੀਂ ਵਿਭਾਗ ਨੇ ਅਸਾਮੀਆਂ 'ਚ ਬੈਕਲਾਗ ਕੋਟੇ ਰਾਹੀਂ ਵਾਧਾ ਕਰਦਿਆਂ ਵੱਖ-ਵੱਖ ਵਿਸ਼ਿਆਂ ਦੀਆਂ ਕਰੀਬ 300 ਅਸਾਮੀਆਂ ਵਧਾਈਆਂ ਹਨ।

ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਕਿਹਾ ਕਿ ਜੇਕਰ ਹੁਣ ਤੱਕ ਸਰਕਾਰੀ ਸਕੂਲਾਂ 'ਚ ਨਵੇਂ ਦਾਖ਼ਲੇ 2 ਲੱਖ ਹੋ ਚੁੱਕੇ ਹਨ, ਤਾਂ ਸਰਕਾਰ ਵੱਡੀ ਭਰਤੀ ਕਰਨ ਤੋਂ ਕਿਓਂ ਟਾਲ਼ਾ ਵੱਟ ਰਹੀ ਹੈ। ਉਹਨਾਂ ਕਿਹਾ ਕਿ ਕਿਉੰਕਿ ਕਰੋਨਾ-ਸੰਕਟ ਕਾਰਨ ਪੈਦਾ ਹੋਏ ਆਰਥਿਕ-ਸੰਕਟ ਕਾਰਨ ਵੱਡੀ ਗਿਣਤੀ 'ਚ ਵਿਦਿਆਰਥੀ ਨਿੱਜੀ ਸਕੂਲਾਂ ਤੋਂ ਸਰਕਾਰੀ ਸਕੂਲਾਂ ਵੱਲ ਜਾ ਰਹੇ ਹਨ, ਇਸ ਕਰਕੇ ਨਵੇਂ ਦਾਖਲਿਆਂ ਦਾ ਅੰਕੜਾ 2 ਲੱਖ ਤੋਂ ਹੋਰ ਜਿਆਦਾ ਵਧਣ ਦੀ ਉਮੀਦ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੂਰੇ ਪੰਜਾਬ 'ਚ ਘੱਟੋ-ਘੱਟ 15000 ਬੀਐੱਡ ਅਧਿਆਪਕਾਂ ਦੀਆਂ ਅਸਾਮੀਆਂ ਭਰਨੀਆਂ ਚਾਹੀਦੀਆਂ ਹਨ। ਆਗੂਆਂ ਨੇ ਕਿਹਾ ਕਿ ਭਰਤੀ-ਪ੍ਰਕਿਰਿਆ ਅਧੀਨ ਅਸਾਮੀਆਂ 'ਚ ਤੁਰੰਤ ਵਾਧਾ ਕਰਦਿਆਂ ਅਸਾਮੀਆਂ ਦੀ ਗਿਣਤੀ 15 ਹਜ਼ਾਰ ਕੀਤੀ ਜਾਵੇ, ਬਾਰਡਰ-ਏਰੀਆ ਨਿਯੁਕਤੀ ਦੀ ਸ਼ਰਤ ਹਟਾਈ ਜਾਵੇ ਅਤੇ ਟੈਸਟ ਪਾਸ ਕਰਨ ਦੇ ਬਾਵਜੂਦ ਨੌਕਰੀ ਉਡੀਕਿਆਂ ਬੇਰੁਜ਼ਗਾਰ ਹੋਏ ਉਮੀਦਵਾਰਾਂ ਲਈ ਉਮਰ-ਹੱਦ ਵਧਾ ਕੇ 37 ਤੋਂ 42 ਸਾਲ ਕੀਤੀ ਜਾਵੇ।

ਢਿੱਲਵਾਂ ਅਤੇ ਸੰਗਤਪੁਰਾ ਨੇ ਕਿਹਾ ਕਿ ਅਸਲ 'ਚ ਪਿਛਲੇ ਦਿਨਾਂ 'ਚ ਰਾਸ਼ਟਰੀ ਖ਼ਬਰ ਚੈੱਨਲਾਂ ਅਤੇ ਅਖ਼ਬਾਰਾਂ ਅਤੇ ਸ਼ੋਸ਼ਲ-ਮੀਡੀਆ 'ਤੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਦੇ ਝੋਨਾ ਲਾਉਣ, ਭੱਠਿਆਂ 'ਤੇ ਕੰਮ ਕਰਨ ਅਤੇ ਹੋਰ ਕਾਰੋਬਾਰ ਰਾਹੀਂ ਵਕਤੀ ਗੁਜ਼ਾਰਾ ਚਲਾਉਣ ਸਬੰਧੀ ਚੱਲੀਆਂ ਖ਼ਬਰਾਂ ਨੇ ਸੂਬੇ ਕਾਂਗਰਸ ਸਰਕਾਰ ਦੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ 2017 ਦੀਆਂ ਵਿਧਾਨ-ਸਭਾ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ 'ਘਰ-ਘਰ ਨੌਕਰੀ' ਅਤੇ 2500 ਰੁਪਏ ਬੇਰੁਜ਼ਗਾਰੀ ਭੱਤੇ ਲਾਰਿਆਂ ਨਾਲ ਸੱਤਾ 'ਚ ਆਈ ਸੀ। ਆਗੂਆਂ ਨੇ ਕਿਹਾ ਕਿ ਸੂਬਾ-ਕਮੇਟੀ ਜਲਦ  ਹੀ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕਰੇਗੀ।
First published: June 24, 2020, 4:57 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading