ਬੇਰੁਜ਼ਗਾਰਾਂ ਨੇ ਕੱਢੀ ਰੁਜ਼ਗਾਰ ਮੇਲੇ ਦੀ ਫੂਕ, ਮੇਲੇ 'ਚ ਜਾ ਕੇ ਕੀਤਾ ਇਹ ਕੰਮ

News18 Punjabi | News18 Punjab
Updated: September 29, 2020, 3:30 PM IST
share image
ਬੇਰੁਜ਼ਗਾਰਾਂ ਨੇ ਕੱਢੀ ਰੁਜ਼ਗਾਰ ਮੇਲੇ ਦੀ ਫੂਕ, ਮੇਲੇ 'ਚ ਜਾ ਕੇ ਕੀਤਾ ਇਹ ਕੰਮ
ਬੇਰੁਜ਼ਗਾਰਾਂ ਨੇ ਕੱਢੀ ਰੁਜ਼ਗਾਰ ਮੇਲੇ ਦੀ ਫੂਕ, ਮੇਲੇ 'ਚ ਜਾ ਕੇ ਕੀਤਾ ਇਹ ਕੰਮ

ਇਸ ਮੌਕੇ ਬੇਰੁਜ਼ਗਾਰਾਂ ਨੇ ਯੂਨੀਅਨ ਦੇ ਬੈਨਰ ਹੇਠ ਅਜਿਹੇ ਰੁਜ਼ਗਾਰ ਮੇਲਿਆਂ ਦਾ ਬਾਈਕਾਟ ਕਰਨ ਦੇ ਨਾਹਰੇ ਲਗਾਏ। ਰਜਿਸਟ੍ਰੇਸ਼ਨ ਹਾਲ ਵੱਲ ਵਧ ਰਹੇ ਬੇਰੁਜ਼ਗਾਰਾਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋ ਧੱਕਾਮੁੱਕੀ ਵੀ ਕੀਤੀ ਗਈ।

  • Share this:
  • Facebook share img
  • Twitter share img
  • Linkedin share img
ਬਰਨਾਲਾ: ਪੰਜਾਬ ਸਰਕਾਰ ਵੱਲੋਂ ਰੁਜ਼ਗਾਰ ਮੇਲੇ ਲਗਾ ਕੇ ਰੁਜ਼ਗਾਰ ਦੇਣ ਦੀ ਚਲਾਈ ਮੁਹਿੰਮ ਤਹਿਤ ਨੇੜਲੇ ਕਾਲਜ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਲਗਾਏ ਰੁਜ਼ਗਾਰ ਮੇਲੇ ਵਿੱਚ ਟੈੱਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕਾਂ ਨੇ ਜਿ਼ਲ੍ਹਾ ਆਗੂ ਜਗਜੀਤ ਸਿੰਘ ਜੱਗੀ ਜੋਧਪੁਰ ਦੀ ਅਗਵਾਈ ਵਿੱਚ ਪਹੁੰਚ ਜੋਰਦਾਰ ਨਾਹਰੇਬਾਜੀ ਕੀਤੀ। ਜੱਗੀ ਜੋਧਪੁਰ ਨੇ ਦੱਸਿਆ ਕਿ ਸਰਕਾਰ ਵੱਲੋਂ ਰੁਜ਼ਗਾਰ ਮੇਲਿਆਂ ਦੇ ਨਾਮ ਹੇਠ ਡਰਾਮਾ ਕੀਤਾ ਜਾ ਰਿਹਾ,ਜਦਕਿ ਯੋਗਤਾ ਪ੍ਰਾਪਤ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਛੇ ਮਹੀਨੇ ਲਗਾਤਾਰ ਰੁਜ਼ਗਾਰ ਦੀ ਮੰਗ ਲਈ ਪੱਕਾ ਮੋਰਚਾ ਸੰਗਰੂਰ ਵਿਖੇ ਲਗਾ ਕੇ ਰੱਖਿਆ ਗਿਆ ਸੀ। ਪਰ ਪੰਜਾਬ ਸਰਕਾਰ ਵੱਲੋਂ ਰੁਜ਼ਗਾਰ ਨਹੀ ਦਿੱਤਾ ਗਿਆ। ਪਰ ਸਰਕਾਰ ਅਜਿਹੇ ਮੇਲੇ ਲਗਾ ਕੇ ਪ੍ਰਾਈਵੇਟ ਕੰਪਨੀਆਂ ਦੀ ਪੂੰਛ ਨਾਲ ਬੰਨ੍ਹਿਆ ਜਾ ਰਿਹਾ ਹੈ।ਜਿੱਥੇ ਮਾਮੂਲੀ ਉਜ਼ਰਤਾਂ ਉੱਤੇ ਬੇਰੁਜ਼ਗਾਰਾਂ ਨੂੰ ਕੱਚੇ ਰੁਜ਼ਗਾਰ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।


ਇਸ ਮੌਕੇ ਬੇਰੁਜ਼ਗਾਰਾਂ ਨੇ ਯੂਨੀਅਨ ਦੇ ਬੈਨਰ ਹੇਠ ਅਜਿਹੇ ਰੁਜ਼ਗਾਰ ਮੇਲਿਆਂ ਦਾ ਬਾਈਕਾਟ ਕਰਨ ਦੇ ਨਾਹਰੇ ਲਗਾਏ। ਰਜਿਸਟ੍ਰੇਸ਼ਨ ਹਾਲ ਵੱਲ ਵਧ ਰਹੇ ਬੇਰੁਜ਼ਗਾਰਾਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋ ਧੱਕਾਮੁੱਕੀ ਵੀ ਕੀਤੀ ਗਈ। ਇਸ ਮੌਕੇ ਸੂਬਾ ਕਮੇਟੀ ਮੈਂਬਰ ਅਮਨ ਕੀਤਾ,ਹਰਦੀਪ ਕੌਰ, ਅਵਤਾਰ ਸਿੰਘ ਹਰੀਗੜ੍ਹ
ਆਦਿ ਹਾਜ਼ਰ ਸਨ। ਵਰਨਣਯੋਗ ਹੈ ਕਿ ਪਿਛਲੇ ਸਾਲ ਵੀ ਇਸ ਮੇਲੇ ਵਿੱਚ ਬੇਰੁਜ਼ਗਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ।
Published by: Sukhwinder Singh
First published: September 29, 2020, 3:30 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading