ਥਾਣਾ ਸ਼ੰਭੂ ਦੀ ਪੁਲਿਸ ਵੱਲੋਂ 3 ਕਿੱਲੋ ਅਫੀਮ ਸਮੇਤ ਦੋ ਕਾਬੂ

News18 Punjabi | News18 Punjab
Updated: February 4, 2021, 8:31 AM IST
share image
ਥਾਣਾ ਸ਼ੰਭੂ ਦੀ ਪੁਲਿਸ ਵੱਲੋਂ 3 ਕਿੱਲੋ ਅਫੀਮ ਸਮੇਤ ਦੋ ਕਾਬੂ
ਥਾਣਾ ਸ਼ੰਭੂ ਦੀ ਪੁਲਿਸ ਵੱਲੋਂ 3 ਕਿਲੋ ਅਫੀਮ ਸਮੇਤ ਦੋ ਕਾਬੂ

  • Share this:
  • Facebook share img
  • Twitter share img
  • Linkedin share img
ਮਨੋਜ ਸ਼ਰਮਾ

ਪਟਿਆਲਾ: ਬਿਕਰਮਜੀਤ ਦੁੱਗਲ ਐਸ.ਐਸ.ਪੀ. ਪਟਿਆਲਾ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਹਰਮੀਕ ਸਿੰਘ ਹੁੰਦਲ ਪੀ.ਪੀ.ਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਸਵਿੰਦਰ ਸਿੰਘ ਟਿਵਾਣਾ ਡੀ.ਐੱਸ.ਪੀ. ਸਰਕਲ ਘਨੌਰ ਦੀ ਰਹਿਨੁਮਾਈ ਹੇਠ ਐਸਆਈ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਸ਼ੰਭੂ ਵੱਲੋਂ ਵਿਸ਼ੇਸ਼ ਨਾਕਾਬੰਦੀ ਦੌਰਾਨ ਵੱਡੀ ਸਫਲਤਾ ਹੱਥ ਲੱਗੀ ਹੈ।

ਇਸ ਵਿਚ ਪੁਲਿਸ ਵੱਲੋਂ ਰਾਮ ਚਰਨ ਪੁੱਤਰ ਦਿਆ ਸ਼ੰਕਰ ਵਾਸੀ ਸੁਸਾਇਟੀ ਵਾਲੀ ਗਲੀ ਧੂਰੀ ਚੌਂਕ ਅਮਰਗੜ੍ਹ ਅਤੇ ਕੁਲਦੀਪ ਸਿੰਘ ਉਰਫ ਮਾਣਕ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਜਾਹਲਾ ਜਿਲ੍ਹਾ ਪਟਿਆਲਾ ਨੂੰ ਤਿੰਨ ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ।
ਥਾਣਾ ਮੁਖੀ ਮੁਤਾਬਕ ਅਫੀਮ ਦੀ ਕੀਮਤ 4 ਲੱਖ 50 ਹਜ਼ਾਰ ਰੁਪਏ ਹੈ ਅਤੇ ਜਿਸ ਸਬੰਧੀ ਅਪਰਾਧਿਕ ਧਾਰਾਵਾਂ 18, 6, 85, ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਸ਼ੰਭੂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਅਗਲੇਰੀ ਕਾਰਵਾਈ ਤਹਿਤ ਪੁਛਗਿੱਛ ਕੀਤੀ ਜਾਵੇਗੀ।
Published by: Gurwinder Singh
First published: February 4, 2021, 8:30 AM IST
ਹੋਰ ਪੜ੍ਹੋ
ਅਗਲੀ ਖ਼ਬਰ