Home /News /punjab /

21 ਸਾਲਾ ਨੌਜਵਾਨ ਦਾ ਜਨਮ ਦਿਨ ਹੀ ਬਣਿਆ ਉਸਦੀ ਜ਼ਿੰਦਗੀ ਦਾ ਆਖਰੀ ਦਿਨ, ਇਹ ਬਣੀ ਵਜ੍ਹਾ

21 ਸਾਲਾ ਨੌਜਵਾਨ ਦਾ ਜਨਮ ਦਿਨ ਹੀ ਬਣਿਆ ਉਸਦੀ ਜ਼ਿੰਦਗੀ ਦਾ ਆਖਰੀ ਦਿਨ, ਇਹ ਬਣੀ ਵਜ੍ਹਾ

ਗੁਰਦਾਸਪੁਰ ਵਿੱਚ ਵੀ ਇਕ 21 ਸਾਲਾ ਨੌਜਵਾਨ ਹਰਸ਼ ਦੀ ਜਨਮ ਦਿਨ ਵਾਲ਼ੇ ਦਿਨ ਹੀ ਓਵਰਡੋਜ਼ ਨਾਲ ਮੌਤ ਹੋਈ ਹੈ।

ਗੁਰਦਾਸਪੁਰ ਵਿੱਚ ਵੀ ਇਕ 21 ਸਾਲਾ ਨੌਜਵਾਨ ਹਰਸ਼ ਦੀ ਜਨਮ ਦਿਨ ਵਾਲ਼ੇ ਦਿਨ ਹੀ ਓਵਰਡੋਜ਼ ਨਾਲ ਮੌਤ ਹੋਈ ਹੈ।

Drug Overdose Death-21 ਸਾਲਾ ਨੌਜਵਾਨ ਦਾ ਜਨਮ ਦਿਨ ਹੀ ਉਸਦੀ ਜ਼ਿੰਦਗੀ ਦਾ ਆਖਰੀ ਦਿਨ ਬਣ ਗਿਆ। ਉਸਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਲਾਸ਼ ਨੂੰ ਟਿਕਾਣੇ ਲਗਉਂਦੇ ਸਮੇਂ ਪੁਲਿਸ ਨੇ ਦੋਸਤ ਨੂੰ ਲਾਸ਼ ਸਮੇਤ ਕਾਬੂ ਕੀਤਾ ਅਤੇ ਨਸ਼ਾ ਵੇਚਣ ਦੇ ਇਲਜ਼ਾਮ ਵਿੱਚ ਔਰਤ ਵੀ ਗ੍ਰਿਫਤਾਰ ਕੀਤੀ ਹੈ।

ਹੋਰ ਪੜ੍ਹੋ ...
 • Share this:
  ਬਿਸ਼ੰਬਰ ਬਿੱਟੂ

  ਗੁਰਦਾਸਪੁਰ : ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਗੁਰਦਾਸਪੁਰ ਵਿੱਚ ਵੀ ਇਕ 21 ਸਾਲਾ ਨੌਜਵਾਨ ਹਰਸ਼ ਦੀ ਜਨਮ ਦਿਨ ਵਾਲ਼ੇ ਦਿਨ ਹੀ ਓਵਰਡੋਜ਼ ਨਾਲ ਮੌਤ ਹੋਈ ਹੈ। ਹਰਸ਼ ਘਰੋਂ ਪੈਸੇ ਲੈਕੇ ਆਪਣੇ ਦੋਸਤਾਂ ਨਾਲ ਜਨਮ ਦਿਨ ਮਨਾਉਣ ਗਿਆ ਸੀ ਪਰ ਰਸਤੇ ਵਿੱਚ ਚਿੱਟਾ ਲਾਉਣ ਨਾਲ ਉਸਦੀ ਮੌਤ ਹੋ ਗਈ ਅਤੇ ਉਸਦੀ ਲਾਸ਼ ਨੂੰ ਠਿਕਾਣੇ ਲਾਉਣ ਲਈ ਉਸਦਾ ਦੋਸਤ ਘੁੰਮ ਰਿਹਾ ਸੀ ਪਰ ਪੁਲਿਸ ਨੇ ਉਸਨੂੰ ਲਾਸ਼ ਸਮੇਤ ਕਾਬੂ ਕਰ ਲਿਆ ਅਤੇ ਇਹਨਾਂ ਨੇ ਜਿਸ ਔਰਤ ਕੋਲੋ ਨਸ਼ਾ ਲਿਆ ਸੀ ਉਸਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਗੁਰਦਾਸਪੁਰ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਮ੍ਰਿਤਕ ਨੌਜਵਾਨ ਦੇ ਪਿਤਾ ਦਵਿੰਦਰ ਕੁਮਾਰ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ। ਉਹਨਾਂ ਦਸਿਆ ਕੀ ਹਰਸ਼ ਨਾਮ ਦੇ ਨੋਜਵਾਨ ਦਾ ਜਨਮ ਦਿਨ ਸੀ ਅਤੇ ਇਹ ਨੋਜਵਾਨ ਆਪਣੇ ਦੋਸਤ ਈਸ਼ਰ ਕੁਮਾਰ ਨਾਲ ਜਨਮ ਦਿਨ ਦੀ ਪਾਰਟੀ ਕਰਨ ਦੇ ਲਈ ਗਿਆ ਸੀ ਅਤੇ ਇਹਨਾ ਨੇ ਪਿੰਡ ਗਾਂਧੀਆਂ ਤੋਂ ਚਿੱਟੇ ਦਾ ਨਸ਼ਾ ਲਿਆ ਅੱਤੇ ਦੋਨਾਂ ਨੇ ਨਸ਼ਾ ਪਿਤਾ ਅੱਤੇ ਹਰਸ਼ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਗਈ।

  ਉਨ੍ਹਾਂ ਨੇ ਦੱਸਿਆ ਕਿ ਉਸਦਾ ਦੋਸਤ ਈਸ਼ਰ ਕੁਮਾਰ ਉਸਦੀ ਲਾਸ਼ ਨੂੰ ਠਿਕਾਣੇ ਲਾਉਣ ਦੀ ਨੀਅਤ ਨਾਲ ਘੁੰਮ ਰਿਹਾ ਸੀ ਅਤੇ ਪੁਲਿਸ ਨੇ ਉਸਨੂੰ ਲਾਸ਼ ਸਮੇਤ ਕਾਬੂ ਕਰ ਲਿਆ। ਪੁਲਿਸ ਨੇ ਇਕ ਮਹਿਲਾ ਪ੍ਰਮਿਲਾ ਦੇਵੀ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ, ਜਿਸ ਕੋਲੋਂ ਇਹ ਨੋਜਵਾਨ ਨਸ਼ਾ ਲੈਕੇ ਆਏ ਸ਼ਨ। ਦੋਹਾ ਅਰੋਪੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
  Published by:Sukhwinder Singh
  First published:

  Tags: Drug Overdose Death, Gurdaspur

  ਅਗਲੀ ਖਬਰ