ਮਾਨਸਾ : ਬੋਹਾ ਰਾਜਬਾਹੇ ਵਿਚੋਂ ਕੱਢੀ 8000 ਫੁੱਟ ਲੰਬੀ ਪਾਈਪਲਾਈਨ ਕਿਸਾਨਾਂ ਦੇ ਖੇਤਾਂ ਲਈ ਵਰਦਾਨ ਸਾਬਤ ਹੋਵੇਗੀ,ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਕੁਲਵੰਤ ਰਾਏ ਸਿੰਗਲਾ ਨੇ ਬੋਹਾ ਰਜਵਾਹੇ ਦੇ ਮੋਗੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਇਹ ਵੱਡੀ ਮੰਗ ਅੱਜ ਪੂਰੀ ਹੋ ਗਈ ਹੈ,ਜੋ ਉਨ੍ਹਾਂ ਦੀਆਂ ਫਸਲਾਂ ਲਈ ਲਾਹੇਵੰਦ ਹੋਵੇਗੀ।
ਸੀਨੀਅਰ ਕਾਂਗਰਸ ਆਗੂ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਲਾਕੇ ਦੇ ਕਿਸਾਨ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੇ ਖੇਤਾਂ ਨੂੰ ਪਾਈਪਲਾਈਨ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਪਾਈਪਲਾਈਨ ਨਾਲ ਤਕਰੀਬਨ 500 ਏਕੜ ਜਮੀਨ ਤੱਕ ਪੂਰੀ ਸਪੀਡ ਨਾਲ ਪਾਣੀ ਪਹੁੰਚੇਗਾ,ਜਿਸ ਨਾਲ ਫਸਲ ਦੀ ਪੈਦਾਵਾਰ ਵਿੱਚ ਵੀ ਵੱਡਾ ਲਾਭ ਹੋਵੇਗਾ। ਇਸ ਖੇਤਰ ਵਿੱਚ ਨਹਿਰੀ ਪਾਣੀ ਦੀ ਕਮੀ ਦੇ ਕਾਰਨ ਸੈਂਕੜੇ ਏਕੜ ਫਸਲ ਹੁੰਦੀ ਜਾ ਰਹੀ ਹੈ ਕਿਉਂਕਿ ਨਹਿਰੀ ਪਾਣੀ ਨਾ ਮਿਲਣ ਕਾਰਨ ਫਸਲ ਦੀ ਪੈਦਾਵਾਰ ਲਗਾਤਾਰ ਘਟ ਰਹੀ ਸੀ ਜਿਸ ਕਾਰਨ ਕਿਸਾਨ ਲਗਾਤਾਰ ਆਰਥਿਕ ਤੌਰ ਤੇ ਮੰਦਹਾਲੀ ਦੇ ਦੌਰ ਵਿਚ ਗੁਜਰ ਰਹੇ ਸਨ ਹੁਣ ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਕਿਸਾਨਾਂ ਤੱਕ ਪਹੁੰਚਾਉਣ ਲਈ ਇਹ ਵੱਡੇ ਪ੍ਰਜੈਕਟ ਦਾ ਨੀਂਹ ਪੱਥਰ ਰੱਖਿਆ ਹੈ ਕਿ ਜੋ ਕੁਝ ਸਮੇਂ ਬਾਅਦ ਬਣ ਕੇ ਤਿਆਰ ਹੋ ਜਾਵੇਗਾ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਉਨ੍ਹਾਂ ਇਸ ਗੱਲ ਤੇ ਖੁਸ਼ੀ ਜ਼ਾਹਿਰ ਕੀਤੀ ਕਿ ਇਨ੍ਹਾਂ ਆਗੂਆਂ ਕਰਕੇ ਇਲਾਕੇ ਦਾ ਹਰ ਪੱਖੋਂ ਵਿਕਾਸ ਹੋਇਆ ਹੈ ਅਤੇ ਰਹਿੰਦੇ ਕੰਮਾਂ ਲਈ ਵੀ ਉਹ ਯਤਨ ਕਰਦੇ ਰਹਿਣਗੇ।ਇਸ ਮੌਕੇ ਜੁਗਰਾਜ ਸਿੰਘ ਕਾਲਾ,ਸਿੰਕਦਰ ਸਿੰਘ ਜੈਲਦਾਰ, ਗੋਇੰਦ ਸ਼ਰਮਾ, ਅਵਤਾਰ ਸਿੰਘ, ਭੂਰਾ ਸਿੰਘ, ਤੇਜਾ ਸਿੰਘ, ਸੁੱਖਾਂ ਧਲੇਵਾਂ,ਲਾਧੂ ਭਾਰਦਵਾਜ, ਬਬਲੀ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural, Farmers, Mansa, Punjab Election 2022