• Home
 • »
 • News
 • »
 • punjab
 • »
 • THE AAP LEADERS VISITED THE MANDIS OF THE CONSTITUENCY TO KNOW THE PROBLEMS FACED BY THE FARMERS IN THE FOOD MANDIS

ਆਪ ਦੀ ਸਰਕਾਰ ਆਉਣ 'ਤੇ ਕਿਸਾਨਾਂ ਨੂੰ ਨਹੀਂ ਆਵੇਗੀ ਦਾਣਾ ਮੰਡੀ 'ਚ ਕੋਈ ਸਮੱਸਿਆ : ਬਲਕਾਰ ਸਿੱਧੂ

ਪਿੰਡ ਮਹਿਰਾਜ 'ਤੇ ਰਾਮਪੁਰਾ ਦੀਆਂ ਅਨਾਜ ਮੰਡੀਆਂ 'ਚ ਪਹੁੰਚੇ ਆਪ ਆਗੂ

ਆਪ ਦੀ ਸਰਕਾਰ ਆਉਣ 'ਤੇ ਕਿਸਾਨਾਂ ਨੂੰ ਨਹੀਂ ਆਵੇਗੀ ਦਾਣਾ ਮੰਡੀ 'ਚ ਕੋਈ ਸਮੱਸਿਆ : ਬਲਕਾਰ ਸਿੱਧੂ

 • Share this:
  Omesh Kumar Singla

  ਰਾਮਪੁਰਾ ਫੂਲ- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਖੇ ਝੋਨੇ ਦੀ ਫਸਲ ਹਲਕੇ ਦੀਆਂ ਅਨਾਜ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ। ਅਨਾਜ ਮੰਡੀਆਂ ਵਿੱਚ ਝੋਨੇ ਦੀ ਚੁਕਾਈ, ਤੁਲਾਈ ਤੇ ਖਰੀਦ ਪ੍ਰਬੰਧਾਂ ਵਿੱਚ ਕਿਸਾਨਾਂ ਨੂੰ ਆ ਰਹੀਆਂ ਦਿੱਕਤਾਂ ਤੇ ਸਮਸਿਆਵਾਂ ਨੂੰ ਲੈਕੇ ਆਮ ਆਦਮੀ ਪਾਰਟੀ ਨੇ ਹਲਕੇ ਦੀਆਂ ਅਨਾਜ ਮੰਡੀਆਂ ਦਾ ਆਪ ਆਗੂ ਨੱਛਤਰ ਸਿੰਘ ਸਿੱਧੂ ਸੂਬਾ ਜੋਆਇੰਟ ਸਕੱਤਰ ਤੇ ਗੁਰਜੰਟ ਸਿੰਘ ਸਿਵੀਆ ਜਿਲ੍ਹਾਂ ਦਿਹਾਤੀ ਪ੍ਰਧਾਨ ਬਠਿੰਡਾ ਦੀ ਅਗਵਾਈ ਹੇਠ ਦੌਰਾ ਕੀਤਾ ਗਿਆ।

  ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਰਾਮਪੁਰਾ ਫੂਲ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਅਤੇ ਉਹਨਾਂ ਦੀ ਸਮੁੱਚੀ ਲੋਕਲ ਤੇ ਜ਼ਿਲ੍ਹਾਂ ਬਠਿੰਡਾ ਟੀਮ ਨੇ ਇਤਿਹਾਸਕ ਪਿੰਡ ਮਹਿਰਾਜ ਤੇ ਰਾਮਪੁਰਾ ਫੂਲ ਦੀਆਂ ਮੰਡੀਆਂ ਦਾ ਦੌਰਾ ਕੀਤਾ ਅਤੇ ਉੱਥੇ ਮੌਜੂਦ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ । ਇਸ ਮੌਕੇ ਪਿੰਡ ਮਹਿਰਾਜ ਅਤੇ  ਰਾਮਪੁਰਾ ਦੀਆਂ ਅਨਾਜ ਮੰਡੀਆਂ ਵਿੱਚ ਬੈਠੇ ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆ ਅਤੇ ਨਾਲ ਹੀ ਝਾੜ ਖ਼ਰੀਦਣ ਵਾਲੇ ਮਜ਼ਦੂਰਾਂ ਨੇ ਵੀ ਆਪਣੀਆਂ ਸਮੱਸਿਆਵਾਂ ਬਲਕਾਰ ਸਿੱਧੂ ਨਾਲ ਸਾਂਝੀਆਂ ਕੀਤੀਆਂ।

  ਇਸ ਮੌਕੇ ਉਹਨਾਂ ਨਾਲ ਨੱਛਤਰ ਸਿੰਘ ਸਿੱਧੂ ਸੂਬਾ ਜੋਆਇੰਟ ਸਕੱਤਰ, ਗੁਰਜੰਟ ਸਿੰਘ ਸਿਵੀਆ ਜਿਲ੍ਹਾਂ ਦਿਹਾਤੀ ਪ੍ਰਧਾਨ ਬਠਿੰਡਾ, ਮਾ. ਜਤਿੰਦਰ ਸਿੰਘ ਭੱਲਾ ਜਿਲ੍ਹਾਂ ਪ੍ਰਧਾਨ ਕਿਸਾਨ ਵਿੰਗ, ਅਮਰੀਕ ਸਿੰਘ ਫੂਲ, ਬਲਕਾਰ ਸਿੰਘ ਭੋਖੜਾ ਜਿਲ੍ਹਾਂ ਬਠਿੰਡਾ ਮੀਡੀਆ ਇੰਚਾਰਜ, ਰਾਜੂ ਜੇਠੀ ਬਲਾਕ ਪ੍ਰਧਾਨ, ਸੁੱਖੀ ਮਹਿਰਾਜ ਬਲਾਕ ਪ੍ਰਧਾਨ, ਬੂਟਾ ਸਿੰਘ ਬਲਾਕ ਪ੍ਰਧਾਨ ਜਲਾਲ, ਗੁਰਮੀਤ ਸਿੰਘ, ਸੋਹਣ ਸਿੰਘ, ਲਖਵੀਰ ਸਿੰਘ, ਸਰਬਾ ਬਰਾੜ, ਗੁਰਦਾਸ ਜਟਾਣਾ, ਸੀਰਾ ਮੱਲੂਆਣਾ, ਪਵਨ ਭਗਤਾ, ਲਖਵਿੰਦਰ ਮਹਿਰਾਜ, ਦਰਸ਼ਨ ਸਿੰਘ ਸੋਹੀ ਫੂਲ, ਜਗਦੇਵ ਸਿੰਘ, ਮਨਦੀਪ ਸਿੰਘ ਤੋ ਇਲਾਵਾ ਮਹਿਰਾਜ ਪਿੰਡ ਦੇ ਕਿਸਾਨ ਨੀਲਾ ਸਿੰਘ, ਮਹਿੰਦਰ ਸਿੰਘ, ਨਿਰਮਲ ਸਿੰਘ, ਜਗਦੇਵ ਸਿੰਘ, ਮਿੱਠੂ ਸਿੰਘ, ਸਿਕੰਦਰ ਸਿੰਘ, ਗੱਡੂ ਸਿੰਘ ਪੰਡਿਤ, ਕਾਲਾ ਰਾਮਪੁਰਾ ਅਤੇ ਰਾਮਪੁਰਾ ਸ਼ਹਿਰ ਦੀ ਮੰਡੀ ਦੇ ਕਿਸਾਨ ਜਰਨੈਲ ਸਿੰਘ ਨੰਬਰਦਾਰ, ਜੀਤ ਸਿੰਘ, ਲਖਵਿੰਦਰ ਸਿੰਘ, ਬੂਟਾ ਸਿੰਘ, ਪਰਮਜੀਤ ਸਿੰਘ ਪਾਰੂ ਫੂਲ, ਕਾਲਾ ਨੈਬੇਕਾ, ਜਗਤਾਰ ਸਿੰਘ, ਸੁਖਵੰਤ ਸਿੰਘ ਮਹਿਰਾਜ ਆਦਿ ਹਾਜਰ ਸਨ।।
  Published by:Ashish Sharma
  First published: