ਫਾਰਸੀ ਵਿਚ ਗਾਏ ਗਏ ਜ਼ਫਰਨਾਮੇ ਦੇ ਵਿਵਾਦ ਨੂੰ ਖ਼ਤਮ ਕਰਕੇ ਅਕਾਲ ਤਖ਼ਤ ਸਾਹਿਬ ਨੇ ਸੂਫੀ ਗਾਇਕ ਸਤਿੰਦਰ ਸਰਤਾਜ ਨੂੰ ਕਲੀਨ ਚਿੱਟ ਦੇ ਦਿੱਤੀ ਹੈ।ਗਾਣੇ ਵਿਚ ਗੁਰਬਾਣੀ ਦੇ ਅਸ਼ੁੱਧ ਉਚਾਰਨ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ। ਫਾਰਸੀ ਵਿਚ ਲਿਖੇ ਜ਼ਫਰਨਾਮੇ ਨੂੰ ਸਤਿੰਦਰ ਸਰਤਾਜ ਨੇ ਸੁਰਾਂ ਦਾ ਰੂਪ ਦਿੱਤਾ ਅਤੇ ਆਪਣੀ ਆਵਾਜ਼ ਨਾਲ ਜ਼ਫਰਨਾਮੇ ਨੂੰ ਗਾਣੇ ਵਿਚ ਬਦਲਿਆ ਸੀ ਪਰ ਗਾਣੇ ਵਿਚ ਗੁਰਬਾਣੀ ਦੇ ਅਸ਼ੁੱਧ ਉਚਾਰਨ ਨੂੰ ਲੈ ਕੇ ਵਿਵਾਦ ਸੀ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੁਤਾਬਕ ਜ਼ਫਰਨਾਮੇ ਵਿਚ ਕੁੱਝ ਵੀ ਵਿਵਾਦ ਵਾਲਾ ਨਹੀਂ ਹੈ ਪਰ ਫਿਰ ਵੀ ਜੇ ਕਿਸੇ ਨੂੰ ਸ਼ਿਕਾਇਤ ਹੈ ਤਾਂ ਉਹ ਅਕਾਲ ਤਖ਼ਤ ਪਹੁੰਚ ਸਕਦਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਰਾਜਾ ਔਰੰਗਜੇਬ ਨੂੰ ਚਿੱਠੀ ਲਿਖੀ ਸੀ। ਜ਼ਫਰਨਾਮਾ ਫਾਰਸੀ ਭਾਸ਼ਾ ਚ ਲਿਖਿਆ ਗਿਆ ਸੀ। ਸਾਹਿਬਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਲਿਖਿਆ ਸੀ। ਜ਼ਫਰਨਾਮੇ ਚ ਸਿੱਖ ਪੰਥ ਦੀ ਸਥਾਪਨਾ ਤੇ ਸਿੱਖਾਂ ਦੇ ਸੰਘਰਸ਼ ਦਾ ਜ਼ਿਕਰ ਕੀਤਾ ਗਿਆ ਸੀ।ਇਸ ਸਮੇਂ ਤੱਕ ਗੁਰੂ ਜੀ ਆਨੰਦਪੁਰ ਸਾਹਿਬ ਵੀ ਛੱਡ ਚੁੱਕੇ ਸਨ।ਜ਼ਫਰਨਾਮਾ 1705 ਈਸਵੀ ਚ ਲਿਖਿਆ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।