
ਹਲਕਾ ਲੰਬੀ 'ਚ ਅਕਾਲੀ ਦਲ ਨੇ ਚੋਣ ਦਫ਼ਤਰ ਦਾ ਕੀਤਾ ਉਦਘਾਟਨ, ਪ੍ਰਕਾਸ਼ ਸਿੰਘ ਬਾਦਲ ਉਮੀਦਵਾਰ..
ਚੇਤਨ ਭੁੂਰਾ
ਮਲੋਟ: ਵਿਧਾਨ ਸਭਾ ਹਲਕਾਂ ਲੰਬੀ ਤੋਂ ਸ੍ਰੋਮਣੀ ਅਕਾਲੀ ਦਲ ਬਾਦਲ ਵਲੋਂ ਲੰਬੀ ਵਿਖੇ ਆਪਣਾ ਚੋਣ ਦਫਤਰ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾ ਕੇ ਖੋਲਿਆ । ਇਸ ਹਲ਼ਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਲੋਂ ਸ਼ਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਮੀਦਵਾਰ ਵੱਜੋਂ ਨਾਮ ਦੀ ਪੇਸ਼ਕਸ਼ ਮੈਜਰ ਭੁਪਿੰਦਰ ਸਿੰਘ ਢਿਲੋਂ ਨੇਰ ਕੀਤੀ ਹੈ।
2022 ਦੀਆ ਚੋਣਾਂ ਨੂੰ ਲੈ ਕੇ ਅਲੱਗ ਅਲੱਗ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਆਪਣੇ ਹਲਕਿਆਂ ਵਿਚ ਆਪਣੇ ਚੋਣ ਦਫਤਰ ਲਗਾਤਰ ਖੋਲ੍ਹੇ ਜਾ ਰਹੇ ਹਨ ਵੀ ਪਾਰਟੀ ਵਲੋਂ ਹਲਕਾਂ ਲੰਬੀ ਦਾ ਮੁੱਖ ਚੋਣ ਦਫਤਰ ਅੱਜ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਉਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸੀਨੀਅਰ ਆਗੂ ਹਲਕਾਂ ਚੋਣ ਇੰਚਾਰਜ ਅਤੇ ਸਾਬਕਾ ਮੰਤਰੀ ਮੇਜਰ ਭੁਪਿੰਦਰ ਸਿੰਘ ਢਿਲੋਂ ਨੇ ਰੀਬਨ ਕਟ ਕੇ ਖੋਲਿਆ
ਇਸ ਮੌਕੇ ਇਸ ਦੇ ਚਲਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਲੋਂ ਹਲਕਾਂ ਲੰਬੀ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿਂਘ ਬਾਦਲ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਸ਼ਾਬਕਾ ਮੁੱਖ ਮੰਤਰੀ ਪ੍ਰਕਸ਼ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਅਤੇ ਸਾਬਕਾ ਮੰਤਰੀ ਮੈਜਰ ਭੁਪਿੰਦਰ ਸਿੰਘ ਢਿਲੋਂ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਹਲ਼ਕੇ ਵਿਚੋਂ ਪ੍ਰਕਾਸ ਸਿੰਘ ਬਾਦਲ ਹਮੇਸ਼ਾ ਜਿੱਤਦੇ ਰਹੇ ਹਨ, ਇਸ ਵਾਰ ਉਹ ਭਾਰੀ ਵੋਟਾਂ ਨਾਲ ਜਿਤਨਗੇ।
ਦੂਸਰੇ ਪਾਸੇ ਤਜਿੰਦਰ ਸਿੰਘ ਮਿਡੂਖੇੜਾ ਨੇ ਕਿਹਾ ਕਿ ਇਸ ਹਲ਼ਕੇ ਵਿਚ ਕਾਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ ਕੋਈ ਅਧਾਰ ਨਹੀਂ ਬਾਦਲ ਸ਼ਹਿਬ ਪਹਿਲਾ ਵੀ ਜਿੱਤਦੇ ਰਹੇ ਹਨ। ਇਸ ਵਾਰ ਉਹ ਭਾਰੀ ਗਿਣਤੀ ਨਾਲ ਜਿਤ ਪ੍ਰਾਪਤ ਕਰਨਗੇ । ਲੋਕਾਂ ਦਾ ਵਧੀਆ ਹੁੰਗਾਰਾ ਮਿਲ ਰਿਹਾ ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।