Home /News /punjab /

ਅਕਾਲੀ ਸਰਕਾਰ ਨੇ ਆਪਣੇ ਕਾਰਜਕਾਲ 'ਚ ਸਾਰੇ ਪੰਜਾਬ ਨੂੰ ਜ਼ਹਿਰੀਲਾ ਕੀਤਾ : ਸਾਧੂ ਸਿੰਘ ਧਰਮਸੋਤ

ਅਕਾਲੀ ਸਰਕਾਰ ਨੇ ਆਪਣੇ ਕਾਰਜਕਾਲ 'ਚ ਸਾਰੇ ਪੰਜਾਬ ਨੂੰ ਜ਼ਹਿਰੀਲਾ ਕੀਤਾ : ਸਾਧੂ ਸਿੰਘ ਧਰਮਸੋਤ

ਸਾਧੂ ਸਿੰਘ ਧਰਮਸੋਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਮੌਕੇ

ਸਾਧੂ ਸਿੰਘ ਧਰਮਸੋਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਮੌਕੇ

ਬਾਦਲਾਂ ਨੇ ਪੰਜਾਬ ਵਿੱਚ ਸਮੈਕ ਪੈਦਾ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਮੈਕ ਮਾਫੀਆ ਦਾ ਸਫਾਇਆ ਕੀਤਾ

  • Share this:
ਭੁਪਿੰਦਰ ਸਿੰਘ

ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੱਖ-ਵੱਖ ਪਿੰਡਾਂ ਵਿੱਚ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਧਰਮਸੋਤ ਨੇ ਜ਼ਹਿਰੀਲੀ ਸ਼ਰਾਬ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਅਕਾਲੀ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਸਾਰੇ ਪੰਜਾਬ ਨੂੰ ਜ਼ਹਿਰੀਲਾ ਕੀਤਾ ਅਤੇ ਬਾਦਲਾਂ ਨੇ ਪੰਜਾਬ ਵਿੱਚ ਸਮੈਕ ਪੈਦਾ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਮੈਕ ਮਾਫੀਆ ਦਾ ਸਫਾਇਆ ਕੀਤਾ ਅਤੇ ਸ਼ਰਾਬ ਮਾਫੀਆ ਵਿੱਚ ਜੋ ਬੀਬੀਆਂ ਵੀ ਸ਼ਾਮਲ ਸਨ ਉਨ੍ਹਾਂ ਤੇ ਵੀ ਕਾਰਵਾਈ ਕੀਤੀ ਹੈ।ਸਰਕਾਰ ਨੇ 14 ਅਫਸਰਾਂ ਤੇ ਕਾਰਵਾਈ ਕੀਤੀ ਹੈ ਚਾਹੇ ਉਹ ਪੁਲਸ ਅਫਸਰ ਸੀ ਅਤੇ ਭਾਵੇਂ ਉਹ ਐਕਸਾਈਜ਼ ਵਿਭਾਗ ਦੇ ਅਧਿਕਾਰੀ ਸਨ। ਧਰਮਸੋਤ ਨੇ ਕਿਹਾ ਕੈਪਟਨ ਸਾਹਿਬ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਇੱਕ ਦਮ ਐਕਸ਼ਨ ਲਿਆ ਅਤੇ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਮਰ ਗਏ ਹਨ ਉਨ੍ਹਾਂ ਨੂੰ ਦੋ-ਦੋ ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ ਜਾਵੇਗੀ।

ਧਰਮਸੋਤ ਨੇ ਬਾਦਲਾਂ ਨੂੰ ਆੜੇ ਹੱਥੀ ਲੈਂਦੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਇਹ ਸ਼ਰਾਬ ਮਾਫੀਆ ਦੀ ਪਿੱਠ ਥਪਥਪਾਉਂਦੇ ਸੀ ਪਰ ਕੈਪਟਨ ਨੇ ਆਉਂਦਿਆਂ ਹੀ ਐਕਸ਼ਨ ਲਿਆ ਜੋ ਅੱਜ ਬਾਦਲ ਕਾਂਗਰਸ ਸਰਕਾਰ ਤੇ ਸਵਾਲ ਉਠਾ ਰਹੇ ਹਨ ਸੋ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਇਹ ਕਹਾਵਤ ਉਨ੍ਹਾਂ ਤੇ ਬਿਲਕੁਲ ਢੁਕਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਰਾਤੋਂ ਰਾਤ ਵੱਡੀ ਕਾਰਵਾਈ ਕੀਤੀ ਹੈ ਅਤੇ ਜੋ ਇਹ ਘਟਨਾ ਵਾਪਰੀ ਹੈ। ਉਹ ਬਹੁਤ ਹੀ ਮੰਦਭਾਗੀ ਹੈ ਅਤੇ ਜੋ ਲੋਕ ਬੀਬੀਆਂ ਨੂੰ ਅੱਗੇ ਕਰਕੇ ਨਸ਼ਾ ਵੇਚਦੇ ਹਨ ਅਸੀਂ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਾਂਗੇ।

ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੁੱਲੋ ਵੱਲੋਂ ਆਪਣੀ ਪਾਰਟੀ ਤੇ ਸਵਾਲ ਚੁੱਕੇ ਜਾਣ ਤੇ ਧਰਮਸੋਤ ਨੇ ਕਿਹਾ ਕਿ ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਬਾਜਵਾ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ ਅਤੇ ਕੈਪਟਨ ਨੇ ਪਹਿਲਾਂ ਹੀ ਦੋਸ਼ੀਆਂ ਖਿਲਾਫ ਕਾਰਵਾਈ ਕਰ ਦਿੱਤੀ ਹੈ। ਧਰਮਸੋਤ ਨੇ ਕਿਹਾ ਕਿ ਇਸ ਸ਼ਰਾਬ ਮਾਫੀਆ ਵਿੱਚ ਜੇਕਰ ਕੋਈ ਲੀਡਰ ਵੀ ਹੋਵੇਗਾ ਜੇਕਰ ਸਾਹਮਣੇ ਆਉਂਦਾ ਹੈ ਉਸ ਦੇ ਖਿਲਾਫ ਵੀ ਕਾਰਵਾਈ ਹੋਵੇਗੀ।

ਧਰਮਸੋਤ ਨੂੰ ਜਦੋਂ ਪੁੱਛਿਆ ਕਿ ਸੁਨੀਲ ਜਾਖੜ ਵੱਲੋਂ ਸਵਾਲ ਚੁੱਕੇ ਗਏ ਹਨ ਵੀ ਜਿਹੜੀ ਥਾਲੀ ਵਿੱਚ ਬਾਜਵਾ ਅਤੇ ਦੁੱਲੋ ਖਾਂਦੇ ਹਨ ਉਸ ਵਿੱਚ ਹੀ ਸ਼ੇਦ ਕਰਦੇ ਹਨ ਤਾਂ ਧਰਮਸੋਤ ਨੇ ਕਿਹਾ ਕਿ ਜੋ ਬਿਆਨਬਾਜ਼ੀ ਕੀਤੀ ਹੈ ਉਹ ਜਾਖੜ ਦਾ ਕੰਮ ਹੈ ਅਤੇ ਬਾਜਵਾ ਸਾਹਿਬ ਵੀ ਕਾਂਗਰਸ ਦੇ ਹਨ ਅਤੇ ਦੁੱਲਾ ਵੀ ਕਾਂਗਰਸ ਦੇ ਹਨ ਧਰਮਸੋਤ ਨੇ ਕਿਹਾ ਕਿ ਜੇਕਰ ਉਹ ਗਵਰਨਰ ਸਾਹਿਬ ਤੋਂ ਮੰਗ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਇਹ ਸਭ ਕੁੱਝ ਕਰ ਦਿੱਤਾ ਹੈ।

ਵਿਰੋਧੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਘਟਨਾ ਸਥਾਨ ਵਾਲੀ ਜਗ੍ਹਾ ਤੇ ਨਹੀਂ ਗਏ ਤਾਂ ਧਰਮਸੋਤ ਨੇ ਕਿਹਾ ਕਿ ਭੀੜ ਵਿੱਚ ਜਾਣਾ ਕੋਈ ਜ਼ਰੂਰੀ ਨਹੀਂ ਉਹ 80 ਸਾਲ ਦੇ ਹੋ ਗਏ ਹਨ ਜੇਕਰ ਕੱਲ੍ਹ ਨੂੰ ਐਸੀ ਵੈਸੀ ਗੱਲ ਹੋ ਗਈ ਤਾਂ ਫਿਰ ਕੌਣ ਜ਼ਿੰਮੇਵਾਰ ਹੈ ਕੈਪਟਨ ਅਮਰਿੰਦਰ ਸਿੰਘ ਪਲ-ਪਲ ਦੀ ਖਬਰ ਲੈ ਰਹੇ ਹਨ।ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਵੱਟੋ-ਵੱਟ ਫਿਰਦੇ ਰਹਿਣਾ ਇਹ ਮੁੱਖ ਮੰਤਰੀ ਦਾ ਕੰਮ ਨਹੀਂ।

ਆਪ ਪਾਰਟੀ ਵੱਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਤੇ ਬੋਲਦਿਆਂ ਧਰਮਸੋਤ ਨੇ ਕਿਹਾ ਕਿ ਕੇਜਰੀਵਾਲ ਲੀਡਰ ਜਿਹੜਾ ਬਾਦਲਾਂ ਤੇ ਸਵਾਲ ਉਠਾਉਂਦਾ ਤਾਂ ਨਸ਼ੇ ਦੇ ਮੁੱਦੇ ਲੈ ਕੇ ਉਹੀ ਹੱਥਾਂ ਨਾਲ ਉਨ੍ਹਾਂ ਨੇ ਮੁਆਫੀ ਮੰਗੀ ਅਤੇ ਪੰਜਾਬ ਦਾ ਇਹ ਕੀ ਸੰਵਾਰ ਦੇਣਗੇ ਅਤੇ ਆਪ ਪਾਰਟੀ ਨੂੰ ਕੋਈ ਹੱਕ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦਾ।

ਧਰਮਸੋਤ ਨੇ ਦਲਜੀਤ ਚੀਮਾ ਤੇ ਤੰਜ਼ ਕੱਸਦੇ ਕਿਹਾ ਕਿ ਜਿਵੇਂ ਜਿਵੇਂ ਸੁਖਬੀਰ ਬਾਦਲ ਉਨ੍ਹਾਂ ਨੂੰ ਤੋਤੇ ਵਾਂਗੂ ਪੜ੍ਹਾਉਂਦਾ ਹੈ, ਉਸੇ ਤਰ੍ਹਾਂ ਉਹ ਪ੍ਰੈੱਸ ਕਾਨਫਰੰਸ ਕਰ ਦਿੰਦੇ ਹਨ।
Published by:Ashish Sharma
First published:

Tags: Nabha, Sadhu singh dharmsot

ਅਗਲੀ ਖਬਰ