• Home
 • »
 • News
 • »
 • punjab
 • »
 • THE AMOUNT WILL BE RELEASED ONLY THROUGH DIRECT PAYMENT TO THE FARMERS THE UNION GOVERNMENT CLARIFIED TO THE PUNJAB GOVERNMENT

ਕੇਂਦਰ ਦੀ ਪੰਜਾਬ ਸਰਕਾਰ ਨੂੰ ਦੋ-ਟੁਕ-ਕਿਸਾਨਾਂ ਨੂੰ ਸਿੱਧੀ ਅਦਾਇਗੀ ਰਾਹੀਂ ਹੀ ਰਾਸ਼ੀ ਜਾਰੀ ਹੋਵੇਗੀ

ਕੇਂਦਰ ਦੀ ਪੰਜਾਬ ਸਰਕਾਰ ਨੂੰ ਦੋ-ਟੁਕ-ਕਿਸਾਨਾਂ ਨੂੰ ਸਿੱਧੀ ਅਦਾਇਗੀ ਰਾਹੀਂ ਹੀ ਰਾਸ਼ੀ ਜਾਰੀ ਹੋਵੇਗੀ (ਫਾਇਲ ਫੋਟੋ)

ਕੇਂਦਰ ਦੀ ਪੰਜਾਬ ਸਰਕਾਰ ਨੂੰ ਦੋ-ਟੁਕ-ਕਿਸਾਨਾਂ ਨੂੰ ਸਿੱਧੀ ਅਦਾਇਗੀ ਰਾਹੀਂ ਹੀ ਰਾਸ਼ੀ ਜਾਰੀ ਹੋਵੇਗੀ (ਫਾਇਲ ਫੋਟੋ)

 • Share this:
  ਕੇਂਦਰ ਸਰਕਾਰ ਨੇ ਮੁੜ ਸਪਸ਼ਟ ਕਰ ਦਿੱਤਾ ਹੈ ਕਿ ਕਿਸਾਨਾਂ ਨੂੰ ਕਣਕ ਦੀ ਸਿੱਧੀ ਅਦਾਇਗੀ ਹੀ ਹੋੇਵੇਗੀ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਅੱਜ ਇਕ ਮੀਟਿੰਗ ਵਿਚ ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਆਖ ਦਿੱਤਾ ਹੈ ਕਿ ਪੈਸਾ ਕਿਸਾਨਾਂ ਦੇ ਖਾਤੇ ਵਿਚ ਹੀ ਜਾਵੇਗਾ। ਇਹ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਹੈ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਇਕ ਵਾਰ ਫਿਰ ਮੀਟਿੰਗ ਬੇਸਿੱਟਾ ਰਹੀ ਹੈ।

  ਇਧਰ, ਪੰਜਾਬ ਸਰਕਾਰ ਜਿਣਸ ਦੀ ਅਦਾਇਗੀ ਪੁਰਾਣੇ ਤਰੀਕੇ ਨਾਲ ਕਰਨ ਲਈ ਵੀ ਡਟੀ ਹੋਈ ਹੈ। ਪੰਜਾਬ ’ਚ 10 ਅਪਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋਣੀ ਹੈ। ਸੂਤਰਾਂ ਅਨੁਸਾਰ ਜੇਕਰ ਕੇਂਦਰ ਸਰਕਾਰ ਨੇ ਸੁਰ ਨਰਮ ਨਾ ਕੀਤੇ ਤਾਂ ਪੰਜਾਬ ਸਰਕਾਰ ਕੋਲ ਸਿੱਧੀ ਅਦਾਇਗੀ ਕੀਤੇ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ।

  ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਕੇਂਦਰੀ ਖ਼ੁਰਾਕ ਮੰਤਰੀ ਪਿਊਸ਼ ਗੋਇਲ ਦਰਮਿਆਨ ਸਿੱਧੀ ਅਦਾਇਗੀ ਦੇ ਮਾਮਲੇ ’ਤੇ ਵੀਡੀਓ ਕਾਨਫਰੰਸ ’ਚ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ। ਕੇਂਦਰੀ ਖ਼ੁਰਾਕ ਮੰਤਰੀ ਇਸ ਗੱਲ ’ਤੇ ਬਜ਼ਿੱਦ ਹਨ ਕਿ ਜਦੋਂ ਬਾਕੀ ਸਭ ਸੂਬਿਆਂ ਨੇ ਸਿੱਧੀ ਅਦਾਇਗੀ ਸ਼ੁਰੂ ਕਰ ਦਿੱਤੀ ਹੈ ਤਾਂ ਇਕੱਲੇ ਪੰਜਾਬ ਲਈ ਨਿਯਮ ਨਹੀਂ ਬਦਲਿਆ ਜਾ ਸਕਦਾ।

  ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 7 ਅਪਰੈਲ ਨੂੰ ਸ਼ਾਮ 4 ਵਜੇ ਸਿਵਲ ਸਕੱਤਰੇਤ ’ਚ ਆੜ੍ਹਤੀਆਂ ਅਤੇ ਅਧਿਕਾਰੀਆਂ ਦੀ ਮੀਟਿੰਗ ਸੱਦ ਲਈ ਹੈ।
  Published by:Gurwinder Singh
  First published: