ਨਾਮਵਰ ਕਲਾਕਾਰਾਂ ਨੇ ਕਿਸਾਨਾਂ ਦੇ ਨਾਲ ਮਿਲ ਕੇ ਕੀਤਾ ਦਿੱਲੀ ਜਾਣ ਦਾ ਐਲਾਨ

News18 Punjabi | News18 Punjab
Updated: November 22, 2020, 6:06 PM IST
share image
ਨਾਮਵਰ ਕਲਾਕਾਰਾਂ ਨੇ ਕਿਸਾਨਾਂ ਦੇ ਨਾਲ ਮਿਲ ਕੇ ਕੀਤਾ ਦਿੱਲੀ ਜਾਣ ਦਾ ਐਲਾਨ
ਕਲਾਕਾਰਾਂ ਨੇ ਕਿਸਾਨਾਂ ਦੇ ਨਾਲ ਮਿਲ ਕੇ ਕੀਤਾ ਦਿੱਲੀ ਜਾਣ ਦਾ ਐਲਾਨ

  • Share this:
  • Facebook share img
  • Twitter share img
  • Linkedin share img
Manoj sharma

ਪਟਿਆਲਾ ਵਿਚ ਧਰੇੜੀ ਜੱਟਾਂ ਟੋਲ ਪਲਾਜ਼ਾ ਉਤੇ ਅੱਜ ਕਈ ਨਾਮਵਰ ਕਲਾਕਾਰਾਂ ਨੇ ਕਿਸਾਨਾਂ ਦੇ ਨਾਲ ਮਿਲ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵਿਚ ਹਿੱਸਾ ਲਿਆ। ਇਸ ਮੌਕੇ ਕੰਵਰ ਗਰੇਵਾਲ, ਰਾਖੀ ਹੁੰਦਲ, ਬਿੰਨੂ ਢਿੱਲੋਂ ਸਮੇਤ ਕਈ ਕਲਾਕਰ ਪਹੁੰਚੇ।

ਇਸ ਪ੍ਰਦਰਸ਼ਨ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਬਿੰਨੂ ਢਿੱਲੋਂ ਅਤੇ ਕੰਵਰ ਗਰੇਵਾਲ ਨੇ ਪੰਜਾਬ ਦੇ ਸਮੂਹ ਵਰਗ ਦੇ ਲੋਕਾਂ ਨੂੰ ਖੇਤੀ ਕਾਨੂੰਨ ਦੇ ਖਿਲਾਫ ਮਿਲ ਕੇ ਸੰਘਰਸ਼ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਆਖਰੀ ਸੰਘਰਸ਼ ਹੈ ਕਿਉਂਕਿ ਕਿਸਾਨ ਉਤੇ ਅਗਰ ਇਹ ਕਾਨੂੰਨ ਲਾਗੂ ਹੋ ਗਏ ਤਾਂ ਕਿਸਾਨ ਖਤਮ ਹੋ ਜਾਵੇਗਾ ਅਤੇ ਜੇਕਰ ਕਿਸਾਨ ਖਤਮ ਤਾਂ ਸਭ ਕੁਝ ਖਤਮ। ਉਨ੍ਹਾਂ ਕਿਹਾ ਕਿ ਹੁਣ ਇਹ ਲੜਾਈ ਘਰ ਘਰ ਦੀ ਲੜਾਈ ਬਣ ਗਈ ਹੈ ਅਤੇ ਹਰ ਵਰਗ ਦੇ ਲੋਕ ਇਸ ਵਿਚ ਸ਼ਾਮਲ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਕਦੇ ਸਾਡੇ ਸਭਿਆਚਾਰ, ਕਦੇ ਸਾਡੀ ਬਾਣੀ ਤੇ ਕਦੇ ਸਾਡੇ ਧਰਮ ਉਤੇ ਹਮਲਾ ਕੀਤਾ ਜਾਂਦਾ ਹੈ   ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਪੰਜਾਬ ਦੇ ਲੋਕ 26 ਨਵੰਬਰ ਨੂੰ ਦਿੱਲੀ ਜਾਣਗੇ।
Published by: Gurwinder Singh
First published: November 22, 2020, 6:06 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading