ਪੱਟੀ-ਪਿਛਲੇ ਸਮੇਂ ਤੋਂ ਪੰਜਾਬ ਵਿੱਚ ਕੱਬਡੀ ਖਿਡਾਰੀਆਂ (International Kabaddi player) ਦਾ ਜੀਨਾ ਦੁੱਭਰ ਹੋ ਰਿਹਾ ਹੈ। ਸੂਬੇ ਦੇ ਕਿਸੇ ਨਾ ਕਿਸੇ ਕੋਨੇ ਤੇ ਕੰਬੱਡੀ ਖਿਡਾਰੀਆਂ ਉੱਤੇ ਜਾਨਲੇਵਾ ਹਮਲੇ ਹੋ ਰਹੇ ਹਨ। ਇੰਨਾਂ ਹਮਲਿਆਂ ਵਿੱਚ ਖਿਡਾਰੀਆਂ ਦੀ ਜਾਨਾਂ ਵੀ ਗਈਆਂ ਹਨ। ਹੁਣ ਤਾਜ਼ਾ ਮਾਮਲਾ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਕਸਬੇ ਤੋਂ ਸਾਹਮਣੇ ਆਇਆ ਹੈ। ਇੱਥੇ ਇੰਟਰਨੈਸ਼ਨਲ ਪੱਧਰ ਦੇ ਸਾਬਕਾ ਕਬੱਡੀ ਖਿਡਾਰੀ ਬਲਬੀਰ ਸਿੰਘ ਵਾਸੀ ਭੁੱਜੜਾਵਾਲਾ ਤੇ ਜਾਨੋ ਮਾਰਨ ਦੀ ਨੀਅਤ ਨਾਲ ਗੋਲੀਆਂ ਨਾਲ ਹਮਲਾ ਹੋਇਆ ਹੈ। ਇਸਦੇ ਨਾਲ ਹੀ ਉਸਦੇ ਸਾਲੇ ਹਰਵਿੰਦਰ ਸਿੰਘ ਤੇ ਹਮਲਾ ਕੀਤਾ ਗਿਆ। ਬਲਬੀਰ ਸਿੰਘ ਨੂੰ 2 ਗੋਲੀਆਂ ਛੂ ਕੇ ਚਲਈਆਂ ਗਈਆਂ। ਇਸਦੇ ਨਾਲ ਉਨ੍ਹਾਂ ਦੇ ਟਰੈਕਟਰ ਤੇ ਤਾਬੜਤੋੜ ਗੋਲੀਆਂ ਚਲਾਈਆਂ। ਇਸ ਸਬੰਧ ਵਿੱਚ ਕੁਝ ਨੋਜਵਾਨਾ 'ਤੇ ਥਾਣਾ ਝਬਾਲ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਕਬੱਡੀ ਖਿਡਾਰੀ ਬਲਬੀਰ ਸਿੰਘ ਬੱਲਾ ਪੁੱਤਰ ਮੋਹਨ ਸਿੰਘ ਵਾਸੀ ਭੁੱਜੜਾਵਾਲਾ ਨੇ ਦੱਸਿਆ ਕਿ ਉਹ ਤੇ ਉਸ ਦਾ ਸਾਲਾ ਹਰਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਅੱਡਾ ਝਬਾਲ ਆਪਣੇ ਟਰੈਕਟਰ ਤੇ ਸਵਾਰ ਹੋ ਕੇ ਜਾਂ ਰਹੇ ਸੀ ਕਿ ਮੈਂ ਮੈਡੀਕਲ ਸਟੋਰ ਤੇ ਦਵਾਈ ਲੈਣ ਲੱਗ ਲਿਆ ਅਤੇ ਮੇਰਾ ਹਰਵਿੰਦਰ ਸਿੰਘ ਭਿੱਖੀਵਿੰਡ ਰੋਡ ਤੇ ਟਰੈਕਟਰ ਦਾ ਫਿਲਟਰ ਸਾਫ ਕਰਵਾਉਣ ਗਿਆ। ਇੰਨ੍ਹੇ ਤਿੰਨ ਗੱਡੀਆਂ ਇੱਕ ਇਨੋਵਾ ਕਰੈਸਟਾ, ਬੈਲੋਨੋ ਅਤੇ ਇੱਕ ਸਿਆਜ ਰੰਗ ਚਿੱਟਾ ਤੇ 14/15 ਵਿਆਕਤੀ ਸਵਾਰ ਹੋ ਕੇ ਆਏ ਮੇਰੇ ਸਾਲੇ ਪਾਸੋਂ ਟਰੈਕਟਰ ਖੋਹ ਕੇ ਹਵਾਈ ਫਾਇਰ ਕਰਕੇ ਭਿੱਖੀਵਿੰਡ ਰੋਡ ਵੱਲ ਲੈ ਗਏ। ਜਦ ਮੈਂ ਆਪਣੇ ਸਾਥੀਆਂ ਸਮੇਤ ਉਨਾਂ ਦਾ ਪਿੱਛਾ ਕੀਤਾ ਤੇ ਇੰਨਾ ਨੂੰ ਬੋਹੜੀ ਸਾਹਿਬ ਗੁਰਦੁਆਰੇ ਲਾਗੇ ਟਰੈਕਟਰ ਸਮੇਤ ਰੋਕ ਲਿਆ।
ਬਲਵੀਰ ਨੇ ਕਿਹਾ ਕਿ ਇਸ ਮੌਕੇ ਹਮਲਾ ਕਰਨ ਵਾਲੇ ਨੌਜਵਾਨਾਂ ਦੀ ਪਹਿਚਾਣ ਕਰ ਲਈ ਗਈ, ਜਿੰਨ੍ਹਾਂ ਵਿਚ ਲਵਪ੍ਰੀਤ ਸਿੰਘ ਉਰਫ ਐਲਪੀ, ਮਨਪ੍ਰੀਤ ਸਿੰਘ ਉਰਫ ਮੰਨਾ,ਜਸਕਰਨ ਸਿੰਘ ਵਾਸੀਆਨ ਪੰਜਵੜ ਕਲਾ ਤੇ ਭੋਲਾ ਸੰਧੂ ਨੂੰ ਪਹਿਚਾਣਿਆ। ਜਿੰਨਾ ਕੋਲ ਅਸਲਾ ਸੀ ਤੇ ਇੰਨਾ ਚੋਹਾਂ ਜਾਣਿਆ ਨੇ ਆਪਣੇ ਸਾਥੀਆਂ ਸਮੇਤ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨੇ ਕੀਤੇ ਸਨ। ਅਸੀਂ ਟਰੈਕਟਰ ਦੇ ਉਹਲੇ ਹੋ ਕੇ ਆਪਣੀ ਜਾਨ ਬਚਾਈ ਹਮਲਾਵਰਾਂ ਵਲੋਂ ਕੀਤੇ ਹਮਲੇ ਨਾਲ ਟਰੈਕਟਰ ਟਾਇਰਾਂ,ਬਾਡੀ ਵਿਚ ਵੀ ਗੋਲੀਆਂ ਲੱਗੀਆਂ। ਮੌਕੇ ਤੇ ਰੌਲਾ ਪੈਣ ਕਰਕੇ ਕਾਫੀ ਇਕੱਠ ਹੁੰਦਾ ਵੇਖ ਕੇ ਉਕਤ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਬਲਬੀਰ ਸਿੰਘ ਨੇ ਦੱਸਿਆ ਕਿ ਇਸਦੇ ਬਾਅਦ ਗੈਂਗਸਟਰ ਰਸ਼ਪਾਲ ਸਿੰਘ ਦੋਲਾ ਵਾਸੀ ਭੁੱਚਰ ਜੋ ਕਿ ਗੋਇੰਦਵਾਲ ਜੇਲ੍ਹ ਵਿਚ ਬੰਦ ਹੈ ਉਸ ਵਲੋਂ ਵੀ ਫੋਨ ਰਾਹੀਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਮੰਗ ਕੀਤੀ ਕਿ ਪੁਲੀਸ ਦੋਸ਼ੀਆਂ ਨੂੰ ਜਲਦੀ ਕਾਬੂ ਕਰੇ ਸਾਨੂੰ ਇਨ੍ਹਾਂ ਕੋਲੋ ਅੱਗੇ ਵੀ ਖ਼ਤਰਾ ਹੈ ਇਸ ਸਬੰਧੀ ਬਲਬੀਰ ਸਿੰਘ ਬੱਲਾ ਨੇ ਦੱਸਿਆ ਕਿ ਉਸ ਦੁਆਰਾ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਸਰੁੱਖਿਆ ਦੀ ਮੰਗ ਸਬੰਧੀ ਲਿਖਤੀ ਦਰਖਾਸਤ ਨੰਬਰ 1592DPO ਮਿਤੀ 9/12/2021 ਦਿੱਤੀ ਗਈ ਸੀ। ਪਰ ਪੁਲੀਸ ਵੱਲੋਂ ਉਨਾਂ ਵੱਲੋਂ ਦਿੱਤੀ ਦਰਖਾਸਤ ਤੇ ਕੋਈ ਵੀ ਧਿਆਨ ਨਾ ਦਿੰਦਿਆ ਕੋਈ ਸਰੁੱਖਿਆ ਮੁਹਈਆ ਨਹੀਂ ਕਰਵਾਈ ਗਈ ਹੈ।
ਜਿਸ ਸਬੰਧੀ ਥਾਣਾ ਝਬਾਲ ਵਿਖੇ ਸੂਚਿਤ ਕੀਤੇ ਜਾਣ ਤੇ ਥਾਣਾ ਝਬਾਲ ਮੁਖੀ ਬਲਵਿੰਦਰ ਸਿੰਘ ਸੰਧੂ ਪੁਲੀਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਤੇ ਗੋਲੀਆਂ ਦੇ ਖੋਲ ਪ੍ਰਾਪਤ ਕੀਤੇ ਜਾਣ ਉਪਰੰਤ ਪੁਲੀਸ ਥਾਣਾ ਝਬਾਲ ਵਿਖੇ ਬਲਬੀਰ ਸਿੰਘ ਬੱਲਾ ਦੇ ਬਿਆਨਾ ਤੇ ਉਕਤ ਚਾਰ ਦੋਸ਼ੀਆਂ ਸਮੇਤ ਅਣਪਛਾਤਿਆਂ ਤੇ ਮਕੁੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ। ਉਨ੍ਹਾਂ ਕਿਹਾ ਕਿ ਗੈਂਗਸਟਰ ਵਲੋਂ ਦਿੱਤੀ ਧਮਕੀ ਸੰਬੰਧੀ ਉਹ ਜਾਂਚ ਕਰ ਰਹੇ ਹਨ ਜੇਕਰ ਲੋੜ ਪਈ ਤਾਂ ਉਸਨੂੰ ਪ੍ਰੋਟੈਕਸ਼ਨ ਵਾਰੰਟ ਤੇ ਲਿਆਕੇ ਪੁੱਛਗਿੱਛ ਵੀ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cyber crime, Firing, Kabaddi Cup, Punjab Police, Tarn taran