Home /News /punjab /

ਕਿਸਾਨ ਬੀਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ - ਭਾਕਯੂ ਉਗਰਾਹਾਂ

ਕਿਸਾਨ ਬੀਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ - ਭਾਕਯੂ ਉਗਰਾਹਾਂ

ਤਿੰਨ ਕਿਸਾਨ ਬੀਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ - ਭਾਕਯੂ ਉਗਰਾਹਾਂ

ਤਿੰਨ ਕਿਸਾਨ ਬੀਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ - ਭਾਕਯੂ ਉਗਰਾਹਾਂ

 • Share this:

  ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟਿਕਰੀ ਬਾਰਡਰ ਤੇ  ਗ਼ਦਰੀ ਗੁਲਾਬ ਕੌਰ ਨਗਰ ਵਿਖੇ ਚੱਲ ਰਹੀ ਸਟੇਜ ਤੋਂ  ਅੱਜ  ਸਵੇਰੇ 6 ਵਜੇ ਵਾਪਰੇ ਭਿਆਨਕ ਹਾਦਸੇ ਦੇ ਸਬੰਧ ਵਿਚ ਜਿਸ ਵਿੱਚ ਤਿੰਨ ਕਿਸਾਨ ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ  ਉਨ੍ਹਾਂ ਨੂੰ  ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ ।

  ਅੱਜ ਦੀ ਸਟੇਜ ਤੋਂ ਵਾਪਰੇ ਇਸ ਹਾਦਸੇ ਦੇ ਸੰਬੰਧੀ ਬਠਿੰਡਾ ਜ਼ਿਲ੍ਹਾ ਦੇ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਸ਼ਹੀਦ ਹੋਈਆਂ  ਔਰਤਾਂ  ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਤਿੰਨ ਔਰਤਾਂ  ਅਮਰਜੀਤ ਕੌਰ, ਗੁਰਮੇਲ ਕੌਰ ਅਤੇ ਸੁਖਵਿੰਦਰ ਕੌਰ  ਵਾਸੀ ਖੀਵਾ ਦਿਆਲੂ ਵਾਲਾ  ( ਮਾਨਸਾ ) ਜਿੰਨਾ ਤੇ ਟਿੱਪਰ ਚੜਾਉਣ ਕਾਰਨ ਮੌਕੇ ਤੇ ਹੀ ਮੌਤ  ਹੋ ਗਈ ਅਤੇ 2 ਔਰਤਾਂ  ਗੁਰਮੇਲ ਕੌਰ ਅਤੇ ਹਰਮੀਤ ਕੌਰ ਗੰਭੀਰ ਜਖਮੀ ਹੋ ਗਈਆਂ ।  ਇਹ ਸਾਰੀਆਂ ਔਰਤਾਂ   ਸੁਬ੍ਹਾ ਛੇ ਵਜੇ ਦਿੱਲੀ ਮੋਰਚੇ ਤੋਂ  ਪੰਜਾਬ ਨੂੰ ਵਾਪਸ ਆਉਣ ਲਈ ਝੱਜਰ ਪੁਲ ਦੇ ਥੱਲੇ  ਰੇਲਵੇ ਸਟੇਸ਼ਨ ਤੇ ਪਹੁੰਚਣ ਲਈ ਸੜਕ ਦੇ ਡਿਵਾਈਡਰ ਤੇ ਬੈਠ ਕੇ ਆਟੋ ਰਿਕਸ਼ੇ ਦੀ ਉਡੀਕ ਕਰ ਰਹੀਆਂ ਸਨ । ਇਸ ਦੌਰਾਨ  15-20  ਕਰਮਾਂ ਤੋਂ ਇਕ ਟਿੱਪਰ ਸਟਾਰਟ ਹੋਇਆ ਤੇ ਸਿੱਧਾ ਇਨ੍ਹਾਂ ਔਰਤਾਂ  ਉਪਰ ਚਡ਼੍ਹ ਗਿਆ ਅਤੇ ਅਗਲੇ ਪਾਸੇ ਡਿਵਾਈਡਰ ਤੇ ਭਾਰੀ ਪੱਥਰ ਨਾਲ ਟਕਰਾ ਕੇ ਰੁਕ ਗਿਆ ਅਤੇ ਟਿੱਪਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ । ਅੱਜ ਬਕਾਇਦਾ ਇੱਕ ਵਜੇ ਟਿੱਪਰ ਡਰਾਈਵਰ  ਅਤੇ ਮਾਲਕ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਕੌੜਾ ਚੌਕ ਵਿੱਚ ਦੋ ਘੰਟੇ ਜਾਮ ਲਾਇਆ  ਗਿਆ  ਉਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਦੇ  ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।

  ਬਰਨਾਲਾ ਜ਼ਿਲ੍ਹੇ ਦੇ ਆਗੂ ਬੁੱਕਣ ਸਿੰਘ ਸੱਦੋਵਾਲ ਅਤੇ ਭਵਾਨੀਗੜ੍ਹ ਬਲਾਕ ਦੇ ਆਗੂ ਮਨਜੀਤ ਸਿੰਘ ਘਰਾਚੋਂ ਨੇ ਕਿਹਾ  ਕਿ ਔਰਤਾਂ  ਤੇ ਟਿੱਪਰ ਚੜਨ ਕਾਰਨ ਤਿੰਨਾਂ ਔਰਤਾਂ ਦੀ ਮੌਤ  ਅਤੇ ਦੋ ਜ਼ਖ਼ਮੀਆਂ ਦਾ ਮਾਮਲਾ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਇਕ ਗਿਣੀ ਮਿਥੀ ਸਾਜ਼ਿਸ਼ ਲੱਗਦੀ ਹੈ ਤੇ ਮਾਮਲਾ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ  ਕਿਉਂਕਿ ਕੇਂਦਰ ਹਕੂਮਤਾਂ ਵੱਲੋਂ ਪਿਛਲੇ ਦਿਨਾਂ ਵਿੱਚ  ਵਾਪਰੀਆਂ ਘਟਨਾਵਾਂ ਜਿਵੇਂ ਕਿ ਉੱਤਰ ਪ੍ਰਦੇਸ਼ ਵਿੱਚ  ਲਖਮੀਰਪੁਰ ਖੀਰੀ ਦੇ ਵਿੱਚ ਵਾਪਰੀ ਘਟਨਾ ਜਾਂ ਸਿੰਘੂ ਬਾਰਡਰ ਦੇ ਇਕ ਗ਼ਰੀਬ ਮਜ਼ਦੂਰ ਦੀ ਹੱਤਿਆ ਜਿਨ੍ਹਾਂ ਦੀ ਪੜਤਾਲ ਤੋਂ ਸਿੱਧੇ ਤੌਰ ਤੇ ਭਾਜਪਾ ਵੱਲੋਂ  ਕੀਤੇ ਗਏ ਕਤਲ ਹਨ। ਇਸੇ ਤਰ੍ਹਾਂ ਹੀ ਇਹ ਘਟਨਾ ਹਰਿਆਣਾ ਦੇ ਮੁੱਖ ਮੰਤਰੀ ਵਲੋਂ  ਅੰਦੋਲਨਕਾਰੀ ਕਿਸਾਨਾਂ ਨਾਲ ਨਜਿੱਠਣ ਲਈ ਵਲੰਟੀਅਰ ਤਿਆਰ ਕਰਨ ਦੇ ਦਿੱਤੇ ਬਿਆਨ   ਦੇ ਆਧਾਰ ਤੇ  ਇਹ ਘਟਨਾ ਵੀ ਸ਼ੱਕੀ ਬਣਦੀ ਹੈ ਕਿ  ਸੰਘਰਸ਼ੀ ਲੋਕਾਂ ਵਿੱਚ ਸਹਿਮ ਪੈਦਾ ਕਰਕੇ ਅੰਦੋਲਨ ਨੂੰ  ਕਮਜ਼ੋਰ ਕੀਤਾ ਜਾਵੇ । ਬੁਲਾਰਿਆਂ ਵੱਲੋਂ ਇਸ ਘਟਨਾ ਦੀ ਤਹਿ ਤੱਕ ਜਾ ਕੇ ਪਡ਼ਤਾਲ ਕਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ।

  Published by:Ashish Sharma
  First published:

  Tags: Farmers Protest