Home /News /punjab /

ਸਮੇਂ ਤੋਂ ਪਹਿਲਾਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਪਿੱਛੇ ਕਿਸਾਨ ਆਗੂ ਨੇ ਦੱਸੀ ਵੱਡੀ ਵਜ੍ਹਾ...

ਸਮੇਂ ਤੋਂ ਪਹਿਲਾਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਪਿੱਛੇ ਕਿਸਾਨ ਆਗੂ ਨੇ ਦੱਸੀ ਵੱਡੀ ਵਜ੍ਹਾ...

ਬਿਜਲੀ ਸੰਕਟ ਪਿੱਛੋਂ ਨਹਿਰੀ ਬੰਦੀ ਵੀ ਕਿਸਾਨਾਂ ਲਈ ਖੜ੍ਹਾ ਕਰ ਸਕਦੀ ਹੈ ਸੰਕਟ  (ਫਾਇਲ ਫੋਟੋ)

ਬਿਜਲੀ ਸੰਕਟ ਪਿੱਛੋਂ ਨਹਿਰੀ ਬੰਦੀ ਵੀ ਕਿਸਾਨਾਂ ਲਈ ਖੜ੍ਹਾ ਕਰ ਸਕਦੀ ਹੈ ਸੰਕਟ (ਫਾਇਲ ਫੋਟੋ)

ਜਗਮੋਹਨ ਪਟਿਆਲਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਇੱਕਜੁੱਟਤਾ ਨਾਲ ਵਿੱਢੇ ਅੰਦੋਲਨਾਂ ਨੇ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ, ਇਸ ਦੇ ਪ੍ਰਭਾਵ ਹੇਠ ਹੀ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅਸਤੀਫ਼ਾ ਦੇਣਾ ਪਿਆ ਤੇ ਹੁਣ ਭਾਜਪਾ ਨਾਲੋਂ ਤੋੜ-ਵਿਛੋੜਾ ਕਰਨਾ ਪਿਆ ਹੈ।

ਹੋਰ ਪੜ੍ਹੋ ...
  • Share this:

    ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਹੈ ਕਿ ਖੇਤੀ-ਬਿਲਾਂ ਦੇ ਮੁੱਦੇ 'ਤੇ ਇੱਕਜੁੱਟ ਹੋਈ ਦੇਸ਼ ਭਰ ਦੀ ਦੀ ਕਿਸਾਨ ਲਹਿਰ ਨੂੰ ਦਬਾਉਣ ਲਈ ਕੇਂਦਰ ਸਰਕਾਰ ਕੋਝੀਆਂ ਚਾਲਾਂ 'ਤੇ ਉਤਰ ਆਈ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੱਜ ਤੋਂ ਹੀ ਝੋਨੇ ਖ੍ਰੀਦ ਸ਼ੁਰੂ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਹਨ। ਜਿਸ ਦਾ ਸਿੱਧਾ ਸਿੱਧਾ ਮੰਤਵ ਕਿਸਾਨ-ਲਹਿਰ ਨੂੰ ਠੁੱਸ ਕਰਨਾ ਹੈ, ਜਦੋਂਕਿ ਹਾਲੇ ਤੱਕ ਕੇਂਦਰ ਸਰਕਾਰ ਨੇ ਪੰਜਾਬ ਦੀਆਂ ਖ੍ਰੀਦ ਏਜੰਸੀਆਂ ਨੂੰ ਕੈਸ਼ ਕਰੈਡਿਟ ਲਿਮਟ ਜਾਰੀ ਨਹੀਂ ਕੀਤੀ, ਅਜਿਹੀ ਹਾਲਾਤ 'ਚ ਖ੍ਰੀਦ ਸ਼ੁਰੂ ਕਰਨ ਦਾ ਸ਼ੋਰ-ਪਾਉਣਾ ਮਹਿਜ਼ ਢਕਵੰਜ ਹੈ। ਜਗਮੋਹਨ ਪਟਿਆਲਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਇੱਕਜੁੱਟਤਾ ਨਾਲ ਵਿੱਢੇ ਅੰਦੋਲਨਾਂ ਨੇ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ, ਇਸ ਦੇ ਪ੍ਰਭਾਵ ਹੇਠ ਹੀ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅਸਤੀਫ਼ਾ ਦੇਣਾ ਪਿਆ ਤੇ ਹੁਣ ਭਾਜਪਾ ਨਾਲੋਂ ਤੋੜ-ਵਿਛੋੜਾ ਕਰਨਾ ਪਿਆ ਹੈ।

    Published by:Sukhwinder Singh
    First published:

    Tags: Farmers, Paddy