
ਲੁਧਿਆਣਾ : ਗਲਾ ਘੁੱਟ ਕੇ ਏਅਰ ਫੋਰਸ ਤੋਂ ਸੇਵਾ ਮੁਕਤ ਬਜ਼ੁਰਗ ਤੇ ਉਸ ਦੀ ਪਤਨੀ ਦਾ ਕਤਲ
ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਜੀ.ਟੀ.ਬੀ ਨਗਰ ਦੀ ਗਲੀ ਨੰਬਰ 2 ਵਿੱਚ ਸਥਿਤ ਕਰਤਾਰ ਅਕੈਡਮੀ ਵਿੱਚ ਬਜ਼ੁਰਗ ਪਤੀ-ਪਤਨੀ ਦੀਆਂ ਲਾਸ਼ਾਂ ਮਿਲੀਆਂ। ਦੋਹਰੇ ਕਤਲ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਦੋਵੇਂ ਪਤੀ-ਪਤਨੀ ਆਪਣੀ ਨੂੰਹ ਅਤੇ ਬੇਟੇ ਨਾਲ ਰਹਿੰਦੇ ਸਨ। ਦੋਵਾਂ ਦੀ ਉਮਰ 60 ਤੋਂ 70 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਮੌਕੇ 'ਤੇ ਉੱਚ ਪੁਲਿਸ ਅਧਿਕਾਰੀ ਖੁਦਕੁਸ਼ੀ ਜਾਂ ਕਤਲ ਮਾਮਲੇ ਦੀ ਜਾਂਚ ਕਰ ਰਹੇ ਹਨ।
ਲੁਧਿਆਣਾ ਚੰਡੀਗੜ੍ਹ ਰੋਡ ਤੇ ਸ਼ੇਅਰ ਗੁਰੂ ਤੇਗ ਬਹਾਦਰ ਨਗਰ ਚ ਕਰਤਾਰ ਅਕੇਡਮੀ ਦੀ ਤੀਜੀ ਮੰਜ਼ਿਲ ਤੇ ਬਜ਼ੁਰਗ ਪਤੀ ਪਤਨੀ ਦੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ਚ ਸਹਿਮ ਦਾ ਮਾਹੌਲ ਹੈ, ਮ੍ਰਿਤਕ ਭੁਪਿੰਦਰ ਸਿੰਘ ਏਅਰ ਫੋਰਸ ਤੋਂ ਸੇਵਾ ਮੁਕਤ ਹੈ ਅਤੇ ਆਪਣੀ ਪਤਨੀ ਨਾਲ ਮਿਲ ਕੇ ਕਰਤਾਰ ਅਕੇਡਮੀ ਚਲਾਉਂਦੇ ਸਨ ਅਤੇ ਅਕੇਡਮੀ ਦੀ ਤੀਜੀ ਮੰਜ਼ਿਲ ਤੇ ਰਹਿੰਦੇ ਸਨ ਜਦੋਂ ਕੇ ਉਨ੍ਹਾਂ ਦਾ ਬੇਟਾ ਅਤੇ ਨੂੰਹ ਹੇਠਲੇ ਮੰਜ਼ਿਲ ਤੇ ਰਹਿੰਦੇ ਹਨ, ਇਨ੍ਹਾਂ ਦੀ ਮੌਤ ਬਾਰੇ ਪਰਿਵਾਰ ਨੂੰ ਓਦੋਂ ਪਤਾ ਲੱਗਾ ਜਦੋਂ ਕੰਮ ਵਾਲੀ ਨੇ ਸੇਵਰੇ ਆ ਕੇ ਵੇਖਿਆ ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਮੌਕੇ ਤੇ ਪੁੱਜੀ ਪੁਲਿਸ ਨੇ ਦੱਸਿਆ ਕੇ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ।
ਇਲਕਾਵਸਿਆਂ ਨੇ ਦੱਸਿਆ ਕਿ ਦੋਵੇਂ ਬਜ਼ੁਰਗ ਪਤੀ ਪਤਨੀ ਅਕੈਡਮੀ ਚ ਰਹਿੰਦੇ ਸਨ ਅਤੇ ਪਤੀ ਹਵਾਈ ਫ਼ੋਜ਼ ਤੋਂ 2008 ਚ ਸੇਵਾ ਮੁਕਤ ਹੋਏ ਸਨ ਉਨ੍ਹਾਂ ਕਿਹਾ ਕਿ ਅੱਜ ਸਵੇਰੇ ਹੀ ਉਨ੍ਹਾਂ ਨੂੰ ਇਸ ਸਬੰਧੀ ਉਨ੍ਹਾਂ ਨੂੰ ਪਤਾ ਲੱਗਿਆ ਉਨ੍ਹਾਂ ਦੇ ਬੇਟੇ ਨੇ ਹੀ ਉਂਸ ਨੂੰ ਫੋਨ ਕਰਕੇ ਦਸਿਆ।
ਉਧਰ ਮੌਕੇ ਤੇ ਪੁੱਜੇ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਬੀਤੀ ਰਾਤ ਦੀ ਵਾਰਦਾਤ ਲੱਗ ਰਹੀ ਹੈ ਇਕ ਦੀ ਲਾਸ਼ ਲੀਵਿੰਗ ਰੂਮ ਚ ਜਦੋਂ ਕੇ ਦੂਜੇ ਦੀ ਲਾਸ਼ ਬੈਡ ਰੂਮ ਚ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਹਰ ਪੱਖ ਦੀ ਜਾਂਚ ਕਰ ਰਹੀ ਹੈ ਓਹ ਜਲਦ ਇਸ ਗੁਥੀ ਨੂੰ ਸੁਲਝਾ ਲੈਣਗੇ
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।