• Home
 • »
 • News
 • »
 • punjab
 • »
 • THE BODY OF 22 YEAR OLD AMANDEEP KAUR WAS FOUND HANGING FROM THE ROOF OF KAKRALA VILLAGE IN NABHA BLOCK

22 ਸਾਲਾਂ ਕੁੜੀ ਦੀ ਛੱਤ ਨਾਲ ਲਟਕਦੀ ਮਿਲੀ ਲਾਸ਼, ਰਿਸਤੇਦਾਰ ਕੋਲ IELTS ਕਰਨ ਸੀ ਆਈ..

22 ਸਾਲਾ ਲੜਕੀ ਅਮਨਦੀਪ ਕੌਰ ਆਪਣੇ ਰਿਸ਼ਤੇਦਾਰਾਂ ਦੇ ਘਰੇ ਆਈਲੈਟਸ ਦੀ ਪੜ੍ਹਾਈ ਕਰਨ ਦੇ ਲਈ ਆਈ ਹੋਈ ਸੀ। ਪਰ ਅਮਨਦੀਪ ਕੌਰ ਦੀ ਭੇਦ-ਭਰੇ ਹਾਲਾਤਾਂ ਦੇ ਵਿੱਚ ਮੌਤ ਹੋਣ ਨਾਲ ਸਨਸਨੀ ਫੈਲ ਗਈ।

ਨਾਭਾ ਬਲਾਕ ਦੇ ਪਿੰਡ ਕਕਰਾਲਾ ਵਿਖੇ 22 ਸਾਲਾਂ ਅਮਨਦੀਪ ਕੌਰ ਦੀ ਛੱਤ ਨਾਲ ਲਟਕਦੀ ਮਿਲੀ ਲਾਸ਼ ,ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਕਤਲ ਦੇ ਲਗਾਏ ਇਲਜ਼ਾ?

 • Share this:
  ਭੁਪਿੰਦਰ ਸਿੰਘ ਨਾਭਾ

  ਪੰਜਾਬ ਵਿੱਚ ਦਿਨੋਂ-ਦਿਨ ਵੱਧ ਰਹੀਆਂ ਰਹੱਸਮਈ ਹਲਾਤਾਂ ਵਿੱਚ ਮੌਤਾਂ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ। ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾਭਾ ਬਲਾਕ ਦੇ ਪਿੰਡ ਕਕਰਾਲਾ ਵਿਖੇ ਜਿੱਥੇ  ਪਿਛਲੇ ਡੇਢ ਸਾਲਾਂ ਤੋਂ 22 ਸਾਲਾ ਲੜਕੀ ਅਮਨਦੀਪ ਕੌਰ ਆਪਣੇ ਰਿਸ਼ਤੇਦਾਰਾਂ ਦੇ ਘਰੇ ਆਈਲੈਟਸ ਦੀ ਪੜ੍ਹਾਈ ਕਰਨ ਦੇ ਲਈ ਆਈ ਹੋਈ ਸੀ। ਪਰ ਅਮਨਦੀਪ ਕੌਰ ਦੀ ਭੇਦ-ਭਰੇ ਹਾਲਾਤਾਂ ਦੇ ਵਿੱਚ ਮੌਤ ਹੋਣ ਨਾਲ ਸਨਸਨੀ ਫੈਲ ਗਈ। ਤੁਹਾਨੂੰ ਦੱਸ ਦਈਏ ਕਿ ਅਮਨਦੀਪ ਕੌਰ ਸਨੌਰ ਲਾਗਲੇ ਪਿੰਡ ਗੰਗਰੋਲੀ ਦੀ ਰਹਿਣ ਵਾਲੀ ਸੀ। ਪੁਲਸ ਮੁਤਾਬਕ ਮ੍ਰਿਤਕਾ ਦੇ ਗਲ ਵਿੱਚ ਚੁੰਨੀ ਪਾਈ ਹੋਈ ਸੀ ਅਤੇ ਉਸ ਨੇ ਸੁਸਾਈਡ ਕੀਤਾ ਪਰ ਮ੍ਰਿਤਕ ਦੇ ਰਿਸ਼ਤੇਦਾਰ ਆਤਮ ਹੱਤਿਆ ਦੀ ਬਜਾਏ ਕਤਲ ਦੇ ਮਾਮਲੇ ਦਾ ਸ਼ੱਕ ਜ਼ਾਹਰ ਕਰ ਰਹੇ ਹਨ।

  ਨਾਭਾ ਬਲਾਕ ਦੇ ਪਿੰਡ ਕਕਰਾਲਾ ਵਿਖੇ ਅਮਨਦੀਪ ਕੌਰ ਦੀ  ਘਰ ਵਿੱਚ ਹੀ ਪੱਖੇ ਦੇ ਨਾਲ ਲਟਕਦੀ ਲਾਸ਼ ਮਿਲਣ ਦੇ ਨਾਲ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਅਮਨਦੀਪ ਕੌਰ ਪਿਛਲੇ ਡੇਢ ਸਾਲ ਤੋਂ ਆਈਲੈਟਸ ਦੀ ਪੜ੍ਹਾਈ ਕਰਨ ਲਈ ਆਪਣੇ ਮਾਸੀ ਦੇ ਲੜਕੇ ਕੋਲ ਆਈ ਹੋਈ ਸੀ। ਮ੍ਰਿਤਕ ਅਮਨਦੀਪ ਕੌਰ ਆਈਲੈਟਸ ਦੀ ਪੜ੍ਹਾਈ ਪੂਰੀ ਕਰਕੇ ਵਿਦੇਸ਼ ਜਾਣਾ ਚਾਹੁੰਦੀ ਸੀ ਅਤੇ ਆਪਣੇ ਪੈਰਾਂ ਤੇ ਖੜ੍ਹਾ ਹੋਣਾ ਚਾਹੁੰਦੀ ਸੀ। ਅਮਨਦੀਪ ਕੌਰ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮ੍ਰਿਤਕ ਅਮਨਦੀਪ ਦੀ ਮੌਤ ਨੂੰ ਇੱਕ ਰਹਸਮਈ ਮੌਤ ਦੱਸ ਰਹੇ ਹਨ। ਦੂਜੇ ਪਾਸੇ ਪੁਲਸ ਨੇ ਇਸ ਮਾਮਲੇ ਸਬੰਧੀ  ਪੁਲਿਸ ਨੇ ਮ੍ਰਿਤਕ ਅਮਨਦੀਪ ਕੌਰ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।ਪੁਲਸ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਆਉਣ ਤੋਂ ਬਾਅਦ ਜੇਕਰ ਕੋਈ ਇਸ ਵਿਚ ਦੋਸ਼ੀ ਪਾਇਆ ਗਿਆ। ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

  ਇਸ ਮੌਕੇ ਤੇ ਮ੍ਰਿਤਕ ਅਮਨਦੀਪ ਕੌਰ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਇਸ ਦਾ ਪਤਾ ਰਾਤ ਲੱਗਿਆ ਸੀ ਅਤੇ ਇਨ੍ਹਾਂ ਵੱਲੋਂ ਲੜਕੀ ਨੂੰ ਵੇਖਣ ਵੀ ਨਹੀਂ ਦਿੱਤਾ ਜਦੋਂ ਉਸ ਦਾ ਮੂੰਹ ਚੁੱਕ ਕੇ ਦੇਖਿਆ ਤਾਂ ਉਸ ਦੇ ਗਲ ਤੇ ਨਿਸ਼ਾਨ ਪਿਆ ਹੋਇਆ ਸੀ ਪਰ ਲੜਕੀ ਨੇ ਗਲ ਫਾਹਾ ਕਿਉਂ ਲਿਆ ਸਾਨੂੰ ਸ਼ੱਕ ਹੈ  ਇਸ ਨੂੰ ਮਾਰਿਆ ਗਿਆ ਹੈ। ਅਸੀਂ ਇਸ ਤੋਂ ਬਾਅਦ ਹੀ ਅਸੀਂ ਪੁਲਿਸ ਨੂੰ ਇਤਲਾਹ ਕੀਤੀ। ਪਰ ਅਮਨਦੀਪ ਕੌਰ ਪੜ੍ਹ-ਲਿਖ ਕੇ ਬਾਹਰ ਜਾਣਾ ਚਾਹੁੰਦੀ ਸੀ ਅਤੇ ਆਪਣੇ ਪੈਰਾਂ ਤੇ ਖੜ੍ਹਾ ਹੋਣਾ ਚਾਹੁੰਦੀ ਸੀ ਅਸੀਂ ਤਾਂ ਇਹ ਮੰਗ ਕਰਦੇ ਹਾਂ ਕਿ ਪੁਲਸ ਪ੍ਰਸ਼ਾਸਨ ਡੂੰਘਾਈ ਨਾਲ ਤਫਤੀਸ਼ ਕਰੇ ਕਿ ਉਸ ਨੇ ਆਤਮ ਹੱਤਿਆ ਕੀਤੀ ਹੈ ਜਾਂ ਉਸ ਨੂੰ ਮਾਰਿਆ ਗਿਆ ਹੈ।
  ਇਸ ਮੌਕੇ ਤੇ ਪੁਲਸ ਦੇ ਜਾਂਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਅਮਨਦੀਪ ਕੌਰ ਦੇ ਗਲ ਵਿੱਚ ਚੁੰਨੀ ਪਾਈ ਹੋਈ ਸੀ। ਅਸੀਂ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀ ਨੂੰ ਪੁੱਛਿਆ ਕਿ ਪਰਿਵਾਰਕ ਮੈਂਬਰ ਇਲਜ਼ਾਮ ਲਗਾ ਰਹੇ ਹਨ ਕਿ ਅਮਨਦੀਪ ਕੌਰ ਦਾ ਕਤਲ ਹੋਇਆ ਹੈ ਤਾਂ ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਾਫ ਹੋ ਪਾਵੇਗਾ।
  Published by:Sukhwinder Singh
  First published: