ਡਾ. ਓਬਰਾਏ ਦੇ ਯਤਨਾਂ ਨਾਲ 23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਵਤਨ ਪੁੱਜੀ

News18 Punjabi | News18 Punjab
Updated: December 8, 2019, 6:22 PM IST
share image
ਡਾ. ਓਬਰਾਏ ਦੇ ਯਤਨਾਂ ਨਾਲ 23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਵਤਨ ਪੁੱਜੀ
ਡਾ. ਓਬਰਾਏ ਦੇ ਯਤਨਾਂ ਨਾਲ 23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਵਤਨ ਪੁੱਜੀ

ਮ੍ਰਿਤਕ ਮਨੋਜ ਕੁਮਾਰ 8 ਮਹੀਨੇ ਪਹਿਲਾਂ ਹੀ ਸ਼ਾਰਜਾਹ ਗਿਆ ਸੀ। ਬੀਤੀ 1 ਨਵੰਬਰ ਨੂੰ ਜਦ ਉਹ ਕਿਸੇ ਕੰਮ ਦੀ ਭਾਲ 'ਚ ਨਿਕਲਿਆ, ਰਸਤੇ 'ਚ ਕੁਝ ਅਣਪਛਾਤੇ ਲੋਕਾਂ ਨੇ ਉਸ ਨੂੰ ਫੜ ਕੇ ਉਸ ਦੀ ਕੁੱਟਮਾਰ ਕੀਤੀ ਸੀ, ਜਿਸ ਕਾਰਨ ਉਸ ਨੇ ਦਮ ਤੋੜ ਦਿੱਤਾ ਸੀ।

  • Share this:
  • Facebook share img
  • Twitter share img
  • Linkedin share img
ਰੋਜ਼ੀ ਰੋਟੀ ਕਮਾਉਣ ਸ਼ਾਰਜਾਹ (ਯੂ.ਏ.ਈ.) ਗਏ 23 ਸਾਲਾ ਨੌਜਵਾਨ ਮਨੋਜ ਕੁਮਾਰ ਪੁੱਤਰ ਜੈ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ: ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਨਾਲ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ।

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਪਿੰਡ ਬਠਰਾ ਨਾਲ ਸਬੰਧਤ ਮ੍ਰਿਤਕ ਮਨੋਜ ਕੁਮਾਰ 8 ਮਹੀਨੇ ਪਹਿਲਾਂ ਹੀ ਸ਼ਾਰਜਾਹ ਗਿਆ ਸੀ। ਬੀਤੀ 1 ਨਵੰਬਰ ਨੂੰ ਜਦ ਉਹ ਕਿਸੇ ਕੰਮ ਦੀ ਭਾਲ 'ਚ ਨਿਕਲਿਆ, ਰਸਤੇ 'ਚ ਕੁਝ ਅਣਪਛਾਤੇ ਲੋਕਾਂ ਨੇ ਉਸ ਨੂੰ ਫੜ ਕੇ ਉਸ ਦੀ ਕੁੱਟਮਾਰ ਕੀਤੀ ਸੀ, ਜਿਸ ਕਾਰਨ ਉਸ ਦੀਆਂ ਲੱਤਾਂ ਤੇ ਪਸਲੀਆਂ ਟੁੱਟ ਗਈਆਂ ਸਨ ਅਤੇ ਕਿਡਨੀ ਵੀ ਪ੍ਰਭਾਵਿਤ ਹੋਈ ਸੀ। ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਮਨੋਜ ਕੁਮਾਰ ਬੀਤੀ 10 ਨਵੰਬਰ ਨੂੰ ਹਸਪਤਾਲ ਅੰਦਰ ਹੀ ਦਮ ਤੋੜ ਗਿਆ ਸੀ।

ਜ਼ਿਕਰਯੋਗ ਹੈ ਕਿ ਜਦ ਪਰਿਵਾਰ ਨੂੰ ਮਨੋਜ ਕੁਮਾਰ ਦੀ ਮੌਤ ਦੀ ਖਬਰ ਮਿਲੀ ਤਾਂ ਉਸ ਦਾ ਪਿਤਾ ਜੈ ਸਿੰਘ ਅਤੇ ਦੋਸਤ ਸੁਨੀਲ ਕੁਮਾਰ ਉਸ ਦੀ ਮ੍ਰਿਤਕ ਦੇਹ ਲੈਣ ਸ਼ਾਰਜਾਹ ਪਹੁੰਚੇ ਸਨ ਪਰ ਲੰਮੀ ਜੱਦੋ ਜਾਹਿਦ ਕਰਨ ਦੇ ਬਾਵਜੂਦ ਵੀ ਜਦ ਉਹ ਮਨੋਜ ਕੁਮਾਰ ਦੀ ਮ੍ਰਿਤਕ ਦੇਹ ਪ੍ਰਾਪਤ ਕਰਨ 'ਚ ਅਸਮਰੱਥ ਰਹੇ। ਫ਼ਿਰ ਉਨ੍ਹਾਂ ਨੂੰ ਕਿਸੇ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਬਾਰੇ ਦੱਸਿਆ ਤਾਂ ਉਨ੍ਹਾਂ ਡਾ.ਓਬਰਾਏ ਨੂੰ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ, ਜਿਸ ਉਤੇ ਤੁਰੰਤ ਕਾਰਵਾਈ ਕਰਦਿਆਂ ਡਾ. ਓਬਰਾਏ ਨੇ ਉਨਾਂ ਨੂੰ ਮ੍ਰਿਤਕ ਦੇਹ ਜਲਦ ਭੇਜਣ ਦਾ ਭਰੋਸਾ ਦਿੰਦਿਆਂ ਉਨ੍ਹਾਂ ਨੂੰ ਪਹਿਲਾਂ ਹੀ ਵਾਪਸ ਭਾਰਤ ਭੇਜ ਦਿੱਤਾ ਸੀ ਜਦ ਕਿ ਉਨ੍ਹਾਂ ਦੀ ਟੀਮ ਨੇ ਸ਼ਾਰਜਾਹ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ ਹੈ। ਜਿਸ ਨਾਲ ਡਾ.ਓਬਰਾਏ ਦੀ ਕੰਪਨੀ ਦਾ ਸੰਦੀਪ ਕੁਮਾਰ ਨਾਮੀ ਇੱਕ ਕਰਮਚਾਰੀ ਵੀ ਨਾਲ ਆਇਆ ਹੈ।
First published: December 8, 2019, 6:21 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading